ਜਲੰਧਰ ਜ਼ਿਮਨੀ ਚੋਣ ''ਚ ''ਆਪ'' ਦੀ ਜਿੱਤ ''ਤੇ ਬੋਲੇ ਵਿਧਾਇਕ ਉਗੋਕੇ, ਸਰਕਾਰ ਦੇ ਵਿਕਾਸ ਕੰਮਾਂ ''ਤੇ ਲੱਗੀ ਮੋਹਰ
Saturday, May 13, 2023 - 05:50 PM (IST)

ਤਪਾ ਮੰਡੀ (ਸ਼ਾਮ,ਗਰਗ) : ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸੀਲ ਕੁਮਾਰ ਰਿੰਕੂ ਦੀ ਪ੍ਰਚੰਡ ਜਿੱਤ 'ਤੇ ਪ੍ਰਤੀਕਿਰਿਆ ਦਿੰਦਿਆਂ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 1 ਸਾਲ ਦੇ ਕਾਰਜਕਾਲ ਦੇ ਕੀਤੇ ਵਿਕਾਸ ਕੰਮਾਂ 'ਤੇ ਸੰਤੁਸ਼ਟ ਕਰਨ ਦੀ ਮੋਹਰ ਲਗਾਈ ਹੈ। ਇਸ ਮੌਕੇ ਹਲਕਾ ਕੌਂਸਲਰਾਂ ਨੇ ਵਿਧਾਇਕ ਦਾ ਮੂੰਹ ਮਿੱਠਾ ਕਰਵਾਇਆ ਅਤੇ ਜਿੱਤ ਦੀ ਖੁਸ਼ੀ ‘ਚ ਲੱਡੂ ਵੀ ਵੰਡੇ ਗਏ। ਉਗੋਕੇ ਨੇ ਕਿਹਾ ਕਿ ਇੱਕ ਸਾਲ ਵਿੱਚ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ 'ਚ ਭਾਜਪਾ ਦੀ ਕਰਾਰੀ ਹਾਰ, ਜ਼ਮਾਨਤ ਵੀ ਹੋਈ ਜ਼ਬਤ
ਸਾਬਕਾ ਸਰਕਾਰਾਂ ਦੀ ਗੱਲ ਕਰਦਿਆਂ ਵਿਧਾਇਕ ਉਗੋਕੇ ਨੇ ਆਖਿਆ ਕਿ ਉਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ‘ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਤੇ ਸੂਬੇ ਦਾ ਕਿਸੇ ਪੱਖੋਂ ਵੀ ਵਿਕਾਸ ਨਹੀਂ ਕੀਤਾ। ਹੁਣ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ 600 ਯੂਨਿਟ ਤੱਕ ਦੀ ਬਿਜਲੀ ਮੁਫ਼ਤ ਕਰਨ 90 ਫ਼ੀਸਦੀ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ’ਚ ਹੋਈ ਹਾਰ ’ਤੇ ਸੁਖਬੀਰ ਬਾਦਲ ਨੇ ਟਵੀਟ ਕਰ ਕਹੀ ਇਹ ਗੱਲ
ਉਨ੍ਹਾਂ ਇਸ ਜਿੱਤ ਨੂੰ ਜਲੰਧਰ ਅਤੇ ਆਮ ਵਰਕਰਾਂ ਦੀ ਜਿੱਤ ਦੱਸਿਆ, ਜਿਨ੍ਹਾਂ ਦਿਨ ਰਾਤ ਮਿਹਨਤ ਕਰਕੇ ਜਿੱਤ ਪ੍ਰਾਪਤ ਕੀਤੀ। ਇਥੋਂ ਦੇ ਸਮੂਹ ਵਰਕਰਾਂ ਪ੍ਰਗਟ ਸਿੰਘ ਰੂੜੇਕੇ ਕਲਾਂ, ਜਸਵਿੰਦਰ ਸਿੰਘ ਚੱਠਾ, ਨਵੀ ਬਰਾੜ ਦਰਾਜ, ਹੈਰੀ ਧੂਰਕੋਟ, ਰੇਸ਼ਮ ਬੱਲ੍ਹੋ, ਬਲਜੀਤ ਬਾਸੀ ,ਮੁਨੀਸ ਗਰਗ, ਕੁਲਵਿੰਦਰ ਚੱਠਾ,ਕਾਲਾ ਚੱਠਾ, ਭੁਪਿੰਦਰ ਪੁਰਬਾ, ਜੱਸੀ ਪੁਰਬਾ, ਸੁਰਿੰਦਰ ਸਿੰਘ, ਕੌਂਸਲਰ ਹਰਦੀਪ ਪੋਪਲ ਆਦਿ ਨੇ ਜਲੰਧਰ ਉਪ ਚੋਣ ਦੀ ਖੁਸ਼ੀ ‘ਚ ਢੋਲ ਦੀ ਤਰਜ 'ਤੇ ਭੰਗੜਾ ਪਾਕੇ ਖੁਸ਼ੀ ਮਨਾਈ ਗਈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।