ਲੋਹੜੀ ਵਾਲੀ ਰਾਤ ਚੋਰਾਂ ਨੇ ਖੋਲ੍ਹੇ ਕਾਰ ਦੇ ਟਾਇਰ ਤੇ 5 ਗੱਡੀਆਂ ਦੇ ਤੋੜੇ ਸ਼ੀਸ਼ੇ

Friday, Jan 14, 2022 - 05:38 PM (IST)

ਲੋਹੜੀ ਵਾਲੀ ਰਾਤ ਚੋਰਾਂ ਨੇ ਖੋਲ੍ਹੇ ਕਾਰ ਦੇ ਟਾਇਰ ਤੇ 5 ਗੱਡੀਆਂ ਦੇ ਤੋੜੇ ਸ਼ੀਸ਼ੇ

ਬਰਨਾਲਾ : ਸ਼ਹਿਰ ਵਿੱਚ ਲੋਹੜੀ ਵਾਲੀ ਰਾਤ ਕਰਫਿਊ ਦੇ ਬਾਵਜੂਦ ਚੋਰ ਇੱਕ ਕਾਰ ਦੇ ਚਾਰੋਂ ਟਾਇਰ ਖੋਲ੍ਹ ਕੇ ਲੈ ਗਏ, ਉਥੇ ਬਾਈਕ ਸਵਾਰ 2 ਨੌਜਵਾਨਾਂ ਨੇ ਇੱਕ ਗਲੀ ਵਿੱਚ ਖੜ੍ਹੀਆਂ 5 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਦੋਵੇਂ ਵਾਰਦਾਤਾਂ ਸੀ.ਸੀ.ਟੀ.ਵੀ. 'ਚ ਕੈਦ ਹੋ ਗਈਆਂ। ਪਿਛਲੇ ਇੱਕ ਹਫਤੇ ਵਿੱਚ ਇਸੇ ਇਲਾਕੇ 'ਚ ਚੋਰੀ ਦੀ ਇਹ ਛੇਵੀਂ ਘਟਨਾ ਹੈ। ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫਤਾਰੀ ਜਲਦ ਹੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

ਇਸ ਸਬੰਧੀ ਕਾਰ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਲੋਹੜੀ ਹੋਣ ਕਾਰਨ ਉਸ ਨੇ ਆਪਣੀ ਕਾਰ ਸ਼ਹਿਰ ਦੇ ਐੱਸ. ਡੀ. ਕਾਲਜ ਨੇੜੇ ਇੱਕ ਓਵਰਬ੍ਰਿਜ ਦੇ ਹੇਠਾਂ ਖੜ੍ਹੀ ਕੀਤੀ ਸੀ ਅਤੇ ਸਵੇਰੇ ਇੱਕ ਦੋਸਤ ਦਾ ਫ਼ੋਨ ਆਇਆ ਕਿ ਉਸ ਦੀ ਕਾਰ ਦੇ ਚਾਰੋਂ ਟਾਇਰ ਚੋਰੀ ਹੋ ਗਏ ਹਨ ਤੇ ਕਾਰ ਬਿਨਾਂ ਟਾਇਰਾਂ ਦੇ ਖੜ੍ਹੀ ਹੈ। ਉਸ ਨੇ ਮੌਕੇ 'ਤੇ ਆ ਕੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇਖੇ, ਜਿਨ੍ਹਾਂ 'ਚ 2 ਚੋਰ ਉਸ ਦੀ ਕਾਰ ਦੇ ਟਾਇਰ ਚੋਰੀ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੀ ਗਲੀ 'ਚ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ 2 ਘੰਟਿਆਂ 'ਚ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਰਾਤ ਨੂੰ ਲੋਹੜੀ ਦੇ ਪ੍ਰੋਗਰਾਮ ਤੋਂ ਪਰਤਣ ਦੌਰਾਨ ਵਾਪਰਿਆ ਵੱਡਾ ਹਾਦਸਾ, ਪੂਰਾ ਪਰਿਵਾਰ ਹੋ ਗਿਆ ਖ਼ਤਮ

ਬਰਨਾਲਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਰੋਸ ਪ੍ਰਗਟ ਕਰਦਿਆਂ ਸ਼ਹਿਰ ਵਾਸੀ ਅਤੇ ਕਾਰ ਮਾਲਕ ਦੇ ਭਰਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸਾਢੇ 8 ਵਜੇ ਉਸ ਦੇ ਭਰਾ ਵੱਲੋਂ ਕਾਰ ਪਾਰਕ ਕੀਤੀ ਗਈ ਸੀ ਅਤੇ ਕੱਲ੍ਹ ਲੋਹੜੀ ਹੋਣ ਕਾਰਨ ਲੋਕ 12:00 ਵਜੇ ਤੱਕ ਸੜਕਾਂ 'ਤੇ ਘੁੰਮ ਰਹ ਸਨ, ਇਸ ਦੇ ਬਾਵਜੂਦ ਚੋਰਾਂ ਨੇ ਉਸ ਦੇ ਭਰਾ ਦੀ ਕਾਰ ਦੇ ਚਾਰੋਂ ਟਾਇਰ ਚੋਰਾਂ ਨੇ ਚੋਰੀ ਕਰ ਲਏ ਅਤੇ 5 ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ | ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੋਰੋਨਾ ਕਾਰਨ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਚੋਰ ਚੋਰੀ ਕਰਨ 'ਚ ਕਾਮਯਾਬ ਹੋ ਗਏ। ਇਹ ਚੋਰੀ ਸ਼ਹਿਰ 'ਚ ਗਸ਼ਤ ਕਰਨ ਵਾਲੀਆਂ ਪੀ.ਸੀ.ਆਰ. ਟੀਮਾਂ ਦੀ ਡਿਊਟੀ 'ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ।

PunjabKesari

ਇਹ ਵੀ ਪੜ੍ਹੋ : ਲੋਹੜੀ ਤੋਂ ਪਹਿਲਾਂ ਪਰਿਵਾਰ ’ਚ ਪਏ ਵੈਣ, ਭਿਆਨਕ ਹਾਦਸੇ ’ਚ ਦੋ ਸਕੇ ਭਰਾਵਾਂ ਦੀ ਮੌਤ

ਦੂਜੇ ਪਾਸੇ ਥਾਣਾ ਸਿਟੀ ਇਕ ਦੇ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਟਾਇਰ ਚੋਰੀ ਕਰਨ ਅਤੇ ਵਾਹਨਾਂ ਦੇ ਸ਼ੀਸ਼ੇ ਤੋੜਨ ਦੇ ਮਾਮਲੇ 'ਚ ਪੁਲਸ ਨੇ ਦੋਵਾਂ ਘਟਨਾਵਾਂ ਦੀ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ ਤੇ ਆਰੋਪੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਆਨਲਾਈਨ ਵੀਡੀਓ ਸੈਕਸ ਦੀ ਗੰਦੀ ਖੇਡ ’ਚ ਬਰਬਾਦ ਹੋ ਰਹੇ ਨੌਜਵਾਨ, ਬਲੈਕਮੇਲ ਕਰਕੇ ਠੱਗੇ ਜਾ ਰਹੇ ਲੱਖਾਂ ਰੁਪਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Harnek Seechewal

Content Editor

Related News