ਭਵਾਨੀਗੜ੍ਹ ਵਿਖੇ ਟਰੈਕਟਰ-ਟਰਾਲੀ ਦੀ ਫੇਟ ਲੱਗਣ ਕਾਰਨ ਕਾਵੜੀ ਦੀ ਮੌਤ, 6 ਬੱਚਿਆ ਦਾ ਪਿਓ ਸੀ ਮ੍ਰਿਤਕ
Thursday, Feb 16, 2023 - 01:36 PM (IST)

ਭਵਾਨੀਗੜ੍ਹ (ਕਾਂਸਲ, ਵਿਕਾਸ) : ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਰਤ ਰਹੇ ਮੁਸ਼ਲਿਮ ਭਾਈਚਾਰੇ ਨਾਲ ਸਬੰਧਤ ਕਾਵੜੀ ਤੇ ਸ਼ਿਵ ਸ਼ਕਤੀ ਸੇਵਾ ਸੰਮਤੀ ਭਗਤਾ ਭਾਈਕਾ ਦੇ ਮੈਂਬਰ ਨੂੰ ਦੇਰ ਰਾਤ ਸੰਗਰੂਰ ਰੋਡ ਉਪਰ ਇਕ ਟਰੈਕਟਰ-ਟਰਾਲੀ ਚਾਲਕ ਵੱਲੋਂ ਫੇਟ ਮਾਰ ਦੇਣ ਕਾਰਨ ਕਾਵੜੀ ਦੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸ਼ਕਤੀ ਸੇਵਾ ਸੰਮਤੀ ਭਗਤਾ ਭਾਈਕਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਮਤੀ ਵੱਲੋਂ ਕੱਢੀ ਜਾ ਰਹੀ ਕਾਵੜ ਯਾਤਰਾਂ ਦੇ ਤਹਿਤ ਜਦੋਂ ਸੰਸਥਾਂ ਦੇ ਮੈਂਬਰ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਵਾਪਸ ਭਗਤਾ ਭਾਈਕਾ ਪਰਤ ਰਹੇ ਸਨ। ਇਸ ਦੌਰਾਨ ਰਾਹ ’ਚ ਭਵਾਨੀਗੜ੍ਹ ਵਿਖੇ ਸੰਗਰੂਰ ਸਰਵਿਸ ਰੋਡ ਉਪਰ ਦੇਰ ਰਾਤ ਕਰੀਬ ਸਵਾ 12 ਵਜੇ ਪਿੱਛੇ ਆ ਰਹੇ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਚਾਲਕ ਨੇ ਕਥਿਤ ਲਾਹਪ੍ਰਵਾਹੀ ਨਾਲ ਉਨ੍ਹਾਂ ਦੀ ਸੰਸਥਾਂ ਦੇ ਮੈਂਬਰ ਮੁਸ਼ਲਿਮ ਭਾਈਚਾਰੇ ਨਾਲ ਸਬੰਧਤ ਇਕ ਕਾਵੜੀ ਗੁਲਜ਼ਾਰ ਮੁਹੰਮਦ ਉਰਫ ਲਾਲੀ ਖਾਨ ਪੁੱਤਰ ਬਲੈਕ ਮੁਹੰਮਦ ਵਾਸੀ ਰਣਸੀਂਹ ਕਲ੍ਹਾਂ ਨਿਹਾਲਸਿੰਘਵਾਲਾ ਮੋਗਾ ਨੂੰ ਫੇਟ ਮਾਰ ਦਿੱਤੀ ਜਿਸ ਦੀ ਮੌਕ ’ਤੇ ਹੀ ਮੌਤ ਹੋ ਗਈ ਤੇ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਪਿਤਾ ਦੀ ਮੌਤ ਦਾ ਗਮ ਸਹਾਰ ਨਾ ਸਕਿਆ ਪੁੱਤ, ਪੁਲਸ ਮੁਲਾਜ਼ਮ ਦੇ ਮੁੰਡੇ ਨੇ ਚੁੱਕਿਆ ਖ਼ੌਫ਼ਨਾਕ ਕਦਮ
ਸੰਸਥਾ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਘਟਨਾ ਦਾ ਸ਼ਿਕਾਰ ਹੋਇਆ ਕਾਵੜੀ ਮਿਹਨਤ ਮਜ਼ਦੂਰੀ ਕਰਕੇ ਅਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਮ੍ਰਿਤਕ ਦੇ 5 ਕੁੜੀਆਂ ਤੋਂ ਬਾਅਦ ਇਕ ਮੁੰਡੇ ਨੇ ਜਨਮ ਲਿਆ ਸੀ। ਇਸ ਮੌਕੇ ਇਸ ਘਟਨਾ ਨੂੰ ਲੈ ਕੇ ਕਾਵੜੀਆਂ ’ਚ ਭਾਰੀ ਰੋਸ ਦੀ ਲਹਿਰ ਵੀ ਦੇਖਣ ਨੂੰ ਮਿਲੀ। ਇਸ ਮੌਕੇ ਮੌਜੂਦ ਆਲ ਇੰਡੀਆਂ ਬਜਰੰਗ ਦਲ ਦੇ ਪ੍ਰਧਾਨ ਹਿਤੇਸ਼ ਭਰਦਵਾਜ਼ ਤੇ ਮੁਕੇਸ਼ ਚੌਧਰੀ ਪ੍ਰਧਾਨ ਸ਼ਿਆਮ ਬਾਲਾ ਜੀ ਟਰਸੱਟ ਭਵਾਨੀਗੜ੍ਹ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਰੈਕਟਰ-ਟਰਾਲੀ ਚਾਲਕ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਮ੍ਰਿਤਕ ਦੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਡੀ. ਐੱਸ. ਪੀ. ਮੋਹਿਤ ਅਗਰਵਾਲ ਤੇ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਪ੍ਰਤੀਕ ਜਿੰਦਲ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰਦਿਆਂ ਕਾਵੜੀਆਂ ਨੂੰ ਜਲਦ ਟਰੈਕਟਰ-ਟਰਾਲੀ ਚਾਲਕ ਨੂੰ ਕਾਬੂ ਕਰਨ ਦਾ ਭਰੋਸਾ ਦਿਵਾਇਆ ਹੈ।
ਇਹ ਵੀ ਪੜ੍ਹੋ- ਆਪਣੇ ਕੋਲ ਕੰਮ ਕਰਨ ਵਾਲੇ ਕਾਮਿਆਂ ਦੇ ਨਾਂ ਕਰ ’ਤੀ 30 ਏਕੜ ਜ਼ਮੀਨ, ਜਾਣੋ ਕੀ ਰਹੀ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।