ਟੂ-ਵੀਲਰ ਆਟੋ ਪਾਰਟਸ ਦੀ ਦੁਕਾਨ ''ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

08/14/2022 12:30:59 PM

ਭਵਾਨੀਗੜ੍ਹ(ਕਾਂਸਲ) : ਸਥਾਨਕ ਸ਼ਹਿਰ ਦੀ ਸੰਗਰੂਰ-ਪਟਿਆਲਾ ਰੋਡ ਉਪਰ ਸਥਿਤ ਟੂ-ਵੀਲਰ ਪਾਰਟਸ ਦੀ ਦੁਕਾਨ ’ਚ ਸਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਖੋਸਲਾ ਆਟੋਜ ਦੇ ਮਾਲਕ ਪ੍ਰਿੰਸ ਖੋਸਲਾ ਪੁੱਤਰ ਸਵ. ਦਿਨੇਸ਼ ਖੋਸਲਾ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੀ ਦੁਕਾਨ ਅੰਦਰ ਸਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ। ਸਵੇਰੇ ਜਦੋਂ ਉਸ ਦਾ ਗੁਆਂਢੀ ਦੁਕਾਨਦਾਰ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਉਸ ਨੇ ਉਕਤ ਦੁਕਾਨ ’ਚੋਂ ਧੂੰਆ ਨਿਕਲਦਾ ਦੇਖਿਆਂ ਤਾਂ ਉਸ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪ੍ਰਿੰਸ ਖੋਸਲਾ ਦੇ ਘਰ ਜਾ ਕੇ ਦਿੱਤੀ। ਜਿਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਕਾਫ਼ੀ ਦੇਰ ਜਦੋ-ਜਹਿਦ ਕਰਕੇ ਅੱਗ ਉਪਰ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ- ਮੋਮਬੱਤੀ ਕਾਰਨ ਘਰ 'ਚ ਲੱਗੀ ਅੱਗ, ਪਤੀ-ਪਤਨੀ ਸਮੇਤ 5 ਬੱਚੇ ਝੁਲਸੇ

ਪ੍ਰਿੰਸ ਖੋਸਲਾ ਨੇ ਦੱਸਿਆ ਕਿ ਅੱਗ ਕਾਰਨ  ਦੁਕਾਨ ਅੰਦਰ ਲੱਗਿਆ ਏ.ਸੀ, ਐਲ.ਸੀ.ਡੀ, ਡਾਊਨ ਸਿੰਲਿਗ, ਪੱਖੇ ਤੇ ਹੋਰ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਜਾਣ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਮੌਜੂਦ ਪ੍ਰਦੀਪ ਕੱਦ, ਹਰਕੀਤ ਸਿੰਘ, ਸਚਿਨ ਖੋਸਲਾ ਸਮੇਤ ਵੱਡੀ ਗਿਣਤੀ ’ਚ ਇਕੱਠੇ ਹੋਏ ਦੁਕਾਨਦਾਰਾਂ ਨੇ ਫਿਰ ਰੋਸ ਜਾਹਰ ਕਰਦਿਆਂ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਲੰਮੇਂ ਸਮੇਂ ਤੋਂ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਦੀ ਮੰਗ ਕੀਤੀ ਜਾ ਰਹੀ ਹੈ ਪਰ ਸ਼ਹਿਰ ਤੇ ਇਲਾਕੇ ਅੰਦਰ ਅੱਗ ਦੀਆਂ ਘਟਨਾਵਾਂ ਲਗਾਤਾਰ ਵਾਪਰਨ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਅੱਗ ਦੀਆਂ ਘਟਨਾਵਾਂ ’ਚ ਲੋਕਾਂ ਨੂੰ ਆਪਣੀ ਜਾਨ ਜੌਖ਼ਮ ’ਚ ਪਾ ਕੇ ਹੀ ਅੱਗ ਉਪਰ ਕਾਬੂ ਪਾਉਣਾ ਪੈਂਦਾ ਹੈ ਤੇ ਅੱਗ ਬੁੱਝਣ ਤੋਂ ਬਾਅਦ ਹੀ ਸੰਗਰੂਰ ਆਦਿ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News