ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ ਵਿਭਾਗ ਦੀ ਵੱਡੀ ਕਾਰਵਾਈ
Monday, Jul 22, 2024 - 06:19 PM (IST)
ਤਪਾ ਮੰਡੀ (ਸ਼ਾਮ, ਗਰਗ) : ਪਾਵਰਕਾਮ ਦੇ ਉੱਚ-ਅਧਿਕਾਰੀਆਂ ਦੇ ਹੁਕਮਾਂ ’ਤੇ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈ ਮੁਹਿੰਮ ਦੌਰਾਨ ਸਬ-ਡਵੀਜ਼ਨ ਵਨ ਅਤੇ ਟੂ ਨੇ ਸਾਂਝੇ ਤੌਰ ’ਤੇ ਕੀਤੀ ਛਾਪੇਮਾਰੀ ਦੌਰਾਨ ਬਿਜਲੀ ਚੋਰੀ ਦੇ ਕਈ ਮਾਮਲੇ ਫੜ੍ਹੇ ਗਏ, ਜਿਨ੍ਹਾਂ ਤੋਂ 6 ਲੱਖ ਰੁਪਏ ਕਰੀਬ ਦੋ ਨੋਟਿਸ ਖਪਤਕਾਰਾਂ ਨੂੰ ਭੇਜ ਕੇ ਜੁਰਮਾਨੇ ਭਰਨ ਲਈ ਕਿਹਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਡਵੀਜ਼ਨ ਵਨ ਦੇ ਐੱਸ. ਡੀ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਬ-ਡਵੀਜ਼ਨ ਟੂ ਦੇ ਐੱਸ. ਡੀ. ਓ. ਦਰਸ਼ਨ ਸਿੰਘ ਨਾਲ ਸੰਯੁਕਤ ਤੌਰ ’ਤੇ ਦਿਨ ਚੜ੍ਹਦੇ ਹੀ ਸਮੂਹ ਸਟਾਫ ਦੇ ਸਹਿਯੋਗ ਨਾਲ ਪਿੰਡ ਢਿੱਲਵਾਂ, ਘੁੰਨਸ, ਮਹਿਤਾ, ਤਾਜੋਕੇ ਅਤੇ ਸ਼ਹਿਰ ਦੇ ਦਰਜਨਾਂ ਘਰਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਨੇ ਬਿਜਲੀ ਚੋਰੀ ਕਰਨ ਲਈ ਸਿੱਧੀ ਕੁੰਡੀ ਲਾਈ ਗਈ ਸੀ ਨੂੰ ਫੜ੍ਹ ਕੇ ਪਾਵਰਕਾਮ ਦੇ ਕਾਨੂੰਨਾਂ ਅਨੁਸਾਰ ਸਬ-ਡਵੀਜ਼ਨ ਵਨ ’ਚ 2 ਲੱਖ ਰੁਪਏ ਅਤੇ ਟੂ ’ਚ 4 ਲੱਖ ਰੁਪਏ ਦੇ ਕਰੀਬ ਬਿਜਲੀ ਚੋਰੀ ਦੇ ਨੋਟਿਸ ਕੱਟ ਕੇ ਜੁਰਮਾਨੇ ਭਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਅਜਿਹੀ ਛਾਪੇਮਾਰੀ ਜਾਰੀ ਰਹੇਗੀ।