ਬਰਨਾਲਾ ਫਾਇਰ ਸਟੇਸ਼ਨ ਨੂੰ ਮਿਲੀ ਆਧੁਨਿਕ ਤਕਨਾਲੋਜੀ ਵਾਲੀ ਗੱਡੀ, ਮੰਤਰੀ ਮੀਤ ਹੇਅਰ ਨੇ ਦਿਖਾਈ ਹਰੀ ਝੰਡੀ

Sunday, Jan 15, 2023 - 05:15 PM (IST)

ਬਰਨਾਲਾ ਫਾਇਰ ਸਟੇਸ਼ਨ ਨੂੰ ਮਿਲੀ ਆਧੁਨਿਕ ਤਕਨਾਲੋਜੀ ਵਾਲੀ ਗੱਡੀ, ਮੰਤਰੀ ਮੀਤ ਹੇਅਰ ਨੇ ਦਿਖਾਈ ਹਰੀ ਝੰਡੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ 'ਚ ਅੱਗ ਬੁਝਾਊ ਬਚਾਅ ਕਾਰਜਾਂ ਵਾਸਤੇ ਅਪ੍ਰਗੇਡਡ ਫਾਇਰ ਬ੍ਰਿਗੇਡ ਗੱਡੀ ਦੀ ਲੰਮਚਿਰੀ ਮੰਗ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਪੂਰੀ ਹੋ ਗਈ ਹੈ। ਫਾਇਰ ਸਟੇਸ਼ਨ ਬਰਨਾਲਾ ਨੂੰ ਆਧੁਨਿਕ ਫਾਇਰ ਬ੍ਰਿਗੇਡ ਜੀਪ ਮਿਲੀ ਹੈ, ਜੋ ਨਵੀਂ ਤਕਨਾਲੋਜੀ ਨਾਲ ਲੈਸ ਹੈ। ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਫਾਇਰ ਸਟੇਸ਼ਨ ਬਰਨਾਲਾ ਵਿਖੇ ਆਧੁਨਿਕ ਤਕਨਾਲੋਜੀ ਵਾਲੀ ਫਾਇਰ ਬ੍ਰਿਗੇਡ ਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਗੱਲ ਕਰਦਿਆਂ ਮੀਤ ਹੇਅਰ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਫਾਇਰ ਸਟੇਸ਼ਨ ਨੂੰ ਅਪ੍ਰਗੇਡਡ ਫਾਇਰ ਬ੍ਰਿ੍ਗੇਡ ਗੱਡੀ ਦੀ ਜ਼ਰੂਰਤ ਸੀ, ਇਸ ਲਈ ਅੱਜ ਸਰਕਾਰ ਵੱਲੋਂ ਇਹ ਤੋਹਫ਼ਾ ਬਰਨਾਲਾ ਵਾਸੀਆਂ ਨੂੰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਲੋਹੜੀ ਦੀ ਰਾਤ ਪਤੀ-ਪਤਨੀ ਲਈ ਬਣੀ ਆਖਰੀ ਰਾਤ, ਸਵੇਰੇ ਦਰਵਾਜ਼ਾ ਖੋਲ੍ਹਣ 'ਤੇ ਸਭ ਦੇ ਉੱਡੇ ਹੋਸ਼

ਮੀਤ ਹੇਅਰ ਨੇ ਦੱਸਿਆ ਕਿ ਇਹ ਜੀਪ ਜਿੱਥੇ ਭੀੜੇ ਬਾਜ਼ਾਰਾਂ ਤੇ ਹੋਰ ਤੰਗ ਥਾਵਾਂ 'ਤੇ ਜਾ ਕੇ ਬਚਾਅ ਕਾਰਜ ਕਰ ਸਕੇਗੀ ਤੇ ਉਥੇ ਹੀ ਨਵੀਂ ਤਕਨਾਲੋਜੀ ਬਦੌਲਤ ਇਹ ਗੱਡੀ ਚੱਲਦਿਆਂ ਹੋਇਆਂ ਅੱਗ ਬੁਝਾਉਣ ਦੇ ਸਮਰੱਥ ਹੈ। ਉਨ੍ਹਾਂ ਆਖਿਆ ਕਿ ਆਉਂਦੇ ਸਮੇਂ ਹੋਰ ਸਹੂਲਤਾਂ ਮੁਹੱਈਆ ਕਰਾ ਕੇ ਇਸ ਫਾਇਰ ਸਟੇਸ਼ਨ ਨੂੰ ਵਧੇਰੇ ਸਮਰੱਥ ਬਣਾਇਆ ਜਾਵੇਗਾ। ਇਸ ਮੌਕੇ ਫਾਇਰ ਅਫ਼ਸਰ ਬਰਨਾਲਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫਾਇਰ ਸਟੇਸ਼ਨ ਬਰਨਾਲਾ ਕੋਲ ਫਾਇਰ ਟੈਂਡਰ ਸਨ ਤੇ ਹੁਣ ਕੈਬਨਿਟ ਮੰਤਰੀ ਗੁਰਮੀਤ ਸਿਘ ਮੀਤ ਹੇਅਰ ਦੇ ਯਤਨਾਂ ਸਦਕਾ ਚੌਥੀ ਨਵੀਂ ਤਕਨਾਲੋਜੀ ਨਾਲ ਲੈਸ ਗੱਡੀ ਹਾਸਲ ਹੋਈ ਹੈ, ਜਿਸ ਨਾਲ ਫਾਇਰ ਸੇਫਟੀ ਪ੍ਰਬੰਧ ਮਜ਼ਬੂਤ ਹੋਏ ਹਨ। ਜਿਨ੍ਹਾਂ ਨਾਲ ਅੱਗ ਬੁਝਾਊ ਕਾਰਜਾਂ 'ਚ ਵੱਡੀ ਮਦਦ ਮਿਲੇਗੀ।

ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਸ਼ੱਕੀ ਹਾਲਾਤ 'ਚ ਰੇਲਵੇ ਟਰੈਕ ਤੋਂ ਮਿਲੀ ਬੱਚੀ ਦੀ ਪੈਰ ਕੱਟੀ ਲਾਸ਼, ਦੇਖ ਨਿਕਲਿਆ ਤ੍ਰਾਹ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News