ਹੜ੍ਹ ਪੀੜਤਾਂ 'ਤੇ ਦੋਹਰੀ ਮਾਰ, ਦੁਕਾਨਦਾਰਾਂ ਨੇ ਦੁੱਗਣੇ-ਤਿੱਗਣੇ ਵਧਾਏ ਸਬਜ਼ੀਆਂ ਦੇ ਭਾਅ

Friday, Jul 14, 2023 - 05:01 PM (IST)

ਹੜ੍ਹ ਪੀੜਤਾਂ 'ਤੇ ਦੋਹਰੀ ਮਾਰ, ਦੁਕਾਨਦਾਰਾਂ ਨੇ ਦੁੱਗਣੇ-ਤਿੱਗਣੇ ਵਧਾਏ ਸਬਜ਼ੀਆਂ ਦੇ ਭਾਅ

ਰੂਪਨਗਰ (ਵਿਜੇ) : ਰੂਪਨਗਰ ਸ਼ਹਿਰ ’ਚ ਇਕ ਪਾਸੇ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਦੂਜੇ ਪਾਸੇ ਸ਼ਹਿਰ ਦੇ ਕੁਝ ਸਬਜ਼ੀ ਵਿਕਰੇਤਾ ਦੁੱਗਣੇ-ਤਿੱਗਣੇ ਰੇਟਾਂ ’ਤੇ ਲੋਕਾਂ ਨੂੰ ਸਬਜ਼ੀਆਂ ਵੇਚ ਰਹੇ ਹਨ। ਮੰਡੀ ’ਚ ਲਾਲ ਟਮਾਟਰ ਦਾ ਥੋਕ ਰੇਟ 120 ਰੁ. ਪ੍ਰਤੀ ਕਿਲੋ ਹੈ ਪਰ ਇਹ ਦੁਕਾਨਦਾਰ 280 ਰੁਪਏ ਤੋਂ ਵੱਧ ਕੀਮਤ ਵਸੂਲ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅਜਿਹੇ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ ਕਿ ਕਾਲਾ ਬਾਜ਼ਾਰੀ ਕਰਨ ਵਾਲੇ ਦੁਕਾਨਦਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰੂਪਨਗਰ ਖੇਤਰ ’ਚ ਲੋਕ ਹਾਲੇ ਹੜ੍ਹਾਂ ਦੀ ਮਾਰ ਤੋਂ ਉੱਭਰੇ ਨਹੀਂ ਕਿ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਬਲੈਕ ’ਚ ਖ਼ਰੀਦਣੀਆਂ ਪੈ ਰਹੀਆਂ ਹਨ ਜਿਸ ’ਤੇ ਸਰਕਾਰ ਦੀ ਕੋਈ ਰੋਕ ਨਹੀਂ ਹੈ।

ਇਹ ਵੀ ਪੜ੍ਹੋ : ਹਰਿਆਣਾ-ਦਿੱਲੀ ਦੀਆਂ ਕੁੜੀਆਂ ਤੋਂ ਕਰਵਾਉਂਦੇ ਸੀ ਦੇਹ ਵਪਾਰ, ਪੁਲਸ ਨੇ ਟ੍ਰੈਪ ਲਗਾ ਕੀਤਾ ਪਰਦਾਫਾਸ਼

ਥੋਕ ਮੰਡੀ ’ਚ ਹਰੀ ਮਿਰਚ ਦਾ ਰੇਟ 40-50 ਰੁ. ਪ੍ਰਤੀ ਕਿੱਲੋ ਹੈ ਪਰ ਸਬਜ਼ੀ ਵਿਕਰੇਤਾ ਹਰੀ ਮਿਰਚ 100-120 ਰੁ. ਪ੍ਰਤੀ ਕਿੱਲੋ ਵੇਚ ਰਹੇ ਹਨ। ਸ਼ਹਿਰ ’ਚ ਕਿਤਾਬਾਂ ਵਾਲੇ ਬਾਜ਼ਾਰ ਦੇ ਥੱਲੇ, ਮੁੱਖ ਬਾਜ਼ਾਰ, ਛੋਟੀ ਮੰਡੀ ਰੂਪਨਗਰ ’ਚ ਕੁਝ ਦੁਕਾਨਦਾਰ ਆਪਣੀ ਮਨ ਮਰਜ਼ੀ ਦੇ ਰੇਟ ਗਾਹਕਾਂ ਪਾਸੋਂ ਲੈ ਰਹੇ ਹਨ ਜਿਸ ਕਾਰਨ ਸਬਜ਼ੀ ਖ਼ਰੀਦਦਾਰਾਂ ’ਚ ਹਾਹਾਕਾਰ ਮਚੀ ਹੋਈ ਹੈ ਕਿ ਐਨੇ ਵੱਧ ਰੇਟ ਕਦੇ ਵੀ ਨਹੀਂ ਹੋਏ। ਇਕ ਗਾਹਕ ਨੇ ਦੱਸਿਆ ਕਿ ਉਹ ਕੱਲ 400 ਰੁਪਏ ਕਿੱਲੋ ਲਾਲ ਟਮਾਟਰ ਖ਼ਰੀਦਣ ਲਈ ਮਜਬੂਰ ਹੋਇਆ ਹੈ ਕਿਉਂਕਿ ਟਮਾਟਰ ਹਰ ਸਬਜ਼ੀ ਲਈ ਲੋੜੀਂਦਾ ਹੈ।

ਇਹ ਵੀ ਪੜ੍ਹੋ :  ਪੰਜਾਬ 'ਚ ਹੜ੍ਹ ਦਾ ਕਹਿਰ, 8 ਕਿੱਲਿਆਂ ਦੇ ਮਾਲਕ ਨੂੰ ਸਸਕਾਰ ਲਈ ਨਹੀਂ ਜੁੜੀ 2 ਗਜ਼ ਜ਼ਮੀਨ

ਸ਼ਹਿਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਇਨ੍ਹਾਂÎ ਦੁਕਾਨਦਾਰਾਂ ’ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬਲੈਕ ’ਚ ਸਬਜ਼ੀ, ਫ਼ਲ ਅਤੇ ਹੋਰ ਜ਼ਰੂਰੀ ਵਸਤਾਂ ਵੇਚ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਥਾਨਕ ਮਾਰਕੀਟ ਕਮੇਟੀ ਦੇ ਅਧਿਕਾਰੀ ਇਸ ਲੁੱਟ ਵਿਰੁੱਧ ਅੱਖਾਂ ਬੰਦ ਕਰ ਕੇ ਬੈਠੇ ਹਨ ਜਦਕਿ ਕਾਨੂੰਨੀ ਅਨੁਸਾਰ ਮਾਰਕੀਟ ਕਮੇਟੀ ਨੂੰ ਰੋਜ਼ਾਨਾ ਥੋਕ ਅਤੇ ਪ੍ਰਚੂਨ ਸਬਜ਼ੀ ਫ਼ਲਾਂ ਦੇ ਰੇਟ ਜਾਰੀ ਕਰਨੇ ਚਾਹੀਦੇ ਹਨ ਪਰ ਅਜਿਹੇ ਕੋਈ ਰੇਟ ਜਾਣਬੁੱਝ ਕੇ ਜਾਰੀ ਨਹੀਂ ਕੀਤੇ ਜਾ ਰਹੇ ਤਾਂ ਕਿ ਦੁਕਾਨਦਾਰ ਆਪਣੀ ਮਨ ਮਰਜ਼ੀ ਨਾਲ ਸਬਜ਼ੀ ਦੇ ਰੇਟ ਲਗਾ ਸਕਣ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਦੁਕਾਨਦਾਰ ਨੇ ਆਪਣੀ ਦੁਕਾਨ ਅੱਗੇ ਸਬਜ਼ੀਆਂ ਅਤੇ ਫ਼ਲਾਂ ਦੇ ਰੇਟਾਂ ਦੀ ਲਿਸਟ ਨਹੀਂ ਲਗਾਈ ਜੋ ਕਿ ਬਹੁਤ ਜ਼ਰੂਰੀ ਹੈ। ਇਸਦੀ ਅਣਹੋਂਦ ਕਾਰਨ ਦੁਕਾਨਦਾਰ ਥੋਕ ਰੋਟ ਨਾਲੋਂ ਮਨਮਰਜ਼ੀ ਨਾਲ ਦੁੱਗਣੇ ਤਿੱਗਣੇੇ ਰੇਟ ਚਾਰਜ ਕਰ ਰਹੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਰੂਪਨਗਰ ਸ਼ਹਿਰ ਦੇ ਨਾਲ ਲੱਗਦੇ ਮੋਰਿੰਡਾ, ਕੁਰਾਲੀ ਆਦਿ ਮੰਡੀਆਂ ’ਚ ਟਮਾਟਰ ਅਤੇ ਸਬਜ਼ੀਆਂ ਦੇ ਰੇਟ ਰੂਪਨਗਰ ਨਾਲੋਂ ਬਹੁਤ ਘੱਟ ਹਨ।

ਇਹ ਵੀ ਪੜ੍ਹੋ : ਲਾਇਸੈਂਸੀ ਅਸਲਾ ਰੱਖਣ ਵਾਲੇ ਹਫ਼ਤੇ 'ਚ ਕਰ ਲੈਣ ਇਹ ਕੰਮ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ

ਕਾਲਾ ਬਾਜ਼ਾਰੀ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ : ਚੱਢਾ

ਇਸਦੇ ਸਬੰਧ ’ਚ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ’ਚ ਕਾਲਾ ਬਾਜ਼ਾਰੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਸਬਜ਼ੀਆਂ ਅਤੇ ਫਲ ਵਿਕਰੇਤਾਵਾਂ ਨੂੰ ਕਿਹਾ ਕਿ ਹੜ੍ਹਾਂ ਤੋਂ ਸਤਾਏ ਲੋਕਾਂ ਦੀ ਮਨਮਰਜ਼ੀ ਦੇ ਰੇਟ ਵਸੂਲ ਕੇ ਲੁੱਟ ਖਸੁੱਟ ਨਾ ਕਰਨ ਅਤੇ ਵਾਜਿਬ ਰੇਟਾਂ ’ਤੇ ਸਬਜ਼ੀਆਂ ਤੇ ਫਲ ਵੇਚੇ ਜਾਣ।

ਇਹ ਵੀ ਪੜ੍ਹੋ : ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਧਣਗੇ ਆਮਦਨ ਦੇ ਸਰੋਤ

ਵਾਧੂ ਰੇਟ ਚਾਰਜ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਹੋਵੇਗੀ ਤੁਰੰਤ ਕਾਰਵਾਈ-ਡੀ. ਸੀ.

ਦੂਜੇ ਪਾਸੇ ਜਦੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਧਿਆਨ ਇਸ ਬਲੈਕ ਮਾਰਕੀਟ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਕਿਸਮ ਦੀ ਕਾਲਾ ਬਾਜ਼ਾਰੀ ਬਰਦਾਸ਼ਤ ਨਹੀਂ ਕਰੇਗਾ ਅਤੇ ਮਨਮਰਜ਼ੀ ਨਾਲ ਰੇਟ ਚਾਰਜ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪਰਚਾ ਦਰਜ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਜਿਹੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਿਸ਼ਚਿਤ ਰੇਟਾਂ ’ਤੇ ਸਬਜ਼ੀਆਂ ਅਤੇ ਫਲ ਵੇਚਣ ਅਤੇ ਆਪਣੀਆਂ ਦੁਕਾਨਾਂ ’ਤੇ ਤੁਰੰਤ ਰੇਟ ਲਿਸਟ ਲਗਾਉਣਾ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਾਰਕੀਟ ’ਤੇ ਰੋਜ਼ਾਨਾ ਨਜ਼ਰ ਰੱਖਣ ਤਾਂ ਜੋ ਕੋਈ ਵੀ ਦੁਕਾਨਦਾਰ ਵੱਧ ਰੇਟਾਂ ’ਤੇ ਸਾਮਾਨ ਨਾ ਵੇਚ ਸਕੇ।

ਹੋਲ ਸੇਲ ਸਬਜ਼ੀ ਮੰਡੀ ਦੇ ਰੇਟ                          ਦੁਕਾਨਦਾਰਾਂ ਦਾ ਰੇਟ
1. ਘੀਆ 20-22 ਰੁ. ਪ੍ਰਤੀ ਕਿੱਲੋ.                         50 ਰੁ. ਪ੍ਰਤੀ ਕਿੱਲੋ
2. ਆਰਗੈਨਕਿ ਘੀਆ 35-40                            80 ਰੁ. ਪ੍ਰਤੀ ਕਿੱਲੋ
3. ਸ਼ਿਮਲਾ ਮਿਰਚ 45-60 ਰੁ.                             100 ਰੁ. ਪ੍ਰਤੀ ਕਿੱਲੋ
4. ਕਰੇਲਾ 20-30-                                          80 ਰੁ. ਪ੍ਰਤੀ ਕਿੱਲੋ
5. ਭਿੰਡੀ 40                                                   80-90 ਰੁ. ਪ੍ਰਤੀ ਕਿੱਲੋ
6. ਹਰਾ ਕੱਦੂ 18-20                                         50 ਰੁ. ਪ੍ਰਤੀ ਕਿੱਲੋ
7. ਕੱਦੂ ਪੀਲਾ 8 ਰੁ. ਪ੍ਰਤੀ ਕਿੱਲੋ                             30 ਰੁ. ਪ੍ਰਤੀ ਕਿੱਲੋ
8. ਟਮਾਟਰ 120 ਰੁ.                                         280 ਰੁ. ਪ੍ਰਤੀ ਕਿੱਲੋ
9. ਹਰੀ ਮਿਰਚ 40-50                                    120 ਰੁ. ਪ੍ਰਤੀ ਕਿੱਲੋ
 

ਇਹ ਵੀ ਪੜ੍ਹੋ : ਸੇਵਾਮੁਕਤ ਸਬ-ਇੰਸਪੈਕਟਰ ਨੂੰ ਖੇਤਾਂ ਵੱਲ ਖਿੱਚ ਲਿਆਈ ਮੌਤ, ਵਾਪਰੀ ਅਣਹੋਣੀ ਨੇ ਘਰ 'ਚ ਪੁਆਏ ਵੈਣ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harnek Seechewal

Content Editor

Related News