ਵਿਧਾਨ ਸਭਾ 'ਚ ਪੰਜਾਬੀ ਭਾਸ਼ਾ ਨੂੰ ਲੈ ਕੇ ਸਪੀਕਰ ਸੰਧਵਾਂ ਨੇ ਕੀਤਾ ਵੱਡਾ ਦਾਅਵਾ
Thursday, Feb 09, 2023 - 08:34 PM (IST)

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਅੰਦਰ ਪੰਜਾਬੀ ਦਾ ਰੁਤਬਾ ਬੁਲੰਦ ਰੱਖਣ ਲਈ ਆਗਾਮੀ ਵਿਧਾਨ ਸਭਾ ਸੈਸ਼ਨਾਂ ਦੀ ਸਮੁੱਚੀ ਕਾਰਵਾਈ ਮਾਤ ਭਾਸ਼ਾ ਪੰਜਾਬੀ ’ਚ ਯਕੀਨੀ ਬਣਾਈ ਜਾਵੇਗੀ ਤੇ ਪੰਜਾਬ ’ਚ ਲਾਇਬ੍ਰੇਰੀ ਐਕਟ ਬਣਾਉਣ ’ਤੇ ਪਹਿਲਕਦਮੀ ਕੀਤੀ ਜਾਵੇਗੀ। ਸੂਬੇ ਦੀ ਰਾਜ ਭਾਸ਼ਾ ਐਕਟ ਦੀ ਧਾਰਾ ਪੰਜ ’ਚ ਪੰਜਾਬ ਵਿਧਾਨ ਸਭਾ ’ਚ ਪਾਸ ਕੀਤੇ ਕਾਨੂੰਨਾਂ ਨੂੰ ਅਨੁਵਾਦ ਕਰਨ ਦੀ ਵਿਵਸਥਾ ਹੈ ਪਰ ਬੀਤੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਸਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤੇ ਮੌਜੂਦਾ ਸਰਕਾਰ ਇਸ ਕਾਰਵਾਈ ਨੂੰ ਵੀ ਜਲਦ ਅਮਲ ’ਚ ਲਿਆਵੇਗੀ।
ਇਹ ਵੀ ਪੜ੍ਹੋ : ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਕਦਮ
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਮਾਂ ਬੋਲੀ ਤੋਂ ਟੁੱਟ ਕੇ ਜ਼ਿੰਦਗੀ ਦੇ ਟੀਚੇ ਦੀ ਪੂਰਤੀ ਨਹੀ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਮਜ਼ਬੂਤੀ ਲਈ ਜੇਕਰ ਸਰਕਾਰ ਨੂੰ ਰਾਜ ਭਾਸ਼ਾ ਐਕਟ ’ਚ ਲੋੜੀਂਦੀ ਸੋਧ ਵੀ ਕਰਨੀ ਪਈ ਤਾਂ ਕੀਤੀ ਜਾਵੇਗੀ ਅਤੇ ਨਰਸਰੀ ਤੋਂ ਸੈਕੰਡਰੀ ਤੱਕ ਪੰਜਾਬੀ ਲਾਜ਼ਮੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ
ਸੂਬਾ ਸਰਕਾਰ ਵਲੋਂ 21 ਫਰਵਰੀ ਸਰਕਾਰੀ ਅਤੇ ਨਿੱਜੀ ਅਦਾਰਿਆਂ 'ਤੇ ਸਾਈਨ ਬੋਰਡ ਮਾਤਾ ਭਾਸ਼ਾ ਲਿਖਣ ਦਾ ਜੋ ਸੰਕਲਪ ਪੰਜਾਬੀ ਦੇ ਪਾਸਾਰ ਲਈ ਅਖਤਿਆਰ ਕੀਤਾ ਹੈ ਉਸਨੂੰ ਰਾਜ ਭਰ ’ਚ ਸ਼ਲਾਘਾਯੋਗ ਹੁੰਗਾਰਾ ਮਿਲ ਰਿਹਾ ਹੈ ਪਰ ਇਸ ਮਕਸਦ ਦੀ ਅਸਲ ਪੂਰਤੀ ਉਦੋਂ ਹੀ ਹੋਵੇਗੀ ਜਦੋ ਅਸੀ ਮਾਂ ਬੋਲੀ ਪ੍ਰਤੀ ਆਪਣੇ ਬੁਨਿਆਦੀ ਫਰਜਾਂ ਨਾਲ ਜੁੜ ਕੇ ਆਪਣੀ ਨਵੀਂ ਪੀੜ੍ਹੀ ਦੀ ਆਤਮਾ ਅੰਦਰ ਮਾਂ ਬੋਲੀ ਪ੍ਰਤੀ ਮੁਹੱਬਤ ਦੀ ਜੋਤ ਜਗਾਵਾਂਗੇ।
ਇਹ ਵੀ ਪੜ੍ਹੋ : ਜਾਣੋ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਜਾ ਰਹੇ ਬੈਲਿਸਟਿਕ ਹੈਲਮੇਟ ਦੀ ਖ਼ਾਸੀਅਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ