ਐਜੂਸਿਟੀ ਪ੍ਰਾਜੈਕਟ ਮੁੜ ਫੜ੍ਹਨ ਲੱਗਾ ਰਫ਼ਤਾਰ, IIT ਰੋਪੜ, IIM ਅੰਮ੍ਰਿਤਸਰ ਨੇ ਕੈਂਪਸ ਬਣਾਉਣ ਦੀ ਕੀਤੀ ਪੇਸ਼ਕਸ਼

Sunday, Aug 20, 2023 - 05:23 PM (IST)

ਅੰਮ੍ਰਿਤਸਰ- ਸਾਰੰਗਪੁਰ ਦੇ ਨੇੜੇ ਚੰਡੀਗੜ੍ਹ ਐਜੂਸਿਟੀ 'ਚ ਆਈਆਈਟੀ ਰੋਪੜ ਹੀ ਨਹੀਂ ਆਈਆਈਐੱਮ ਅੰਮ੍ਰਿਤਸਰ ਨੇ ਵੀ ਆਪਣਾ ਐਕਸਟੈਂਸ਼ਨ ਸੈਂਟਰ ਸਥਾਪਤ ਕਰਨ ਲਈ ਕਦਮ ਚੁੱਕੇ ਹਨ। ਦੋਵਾਂ ਸੰਸਥਾਵਾਂ ਨੇ ਇੱਥੇ ਕੈਂਪਸ ਸਥਾਪਤ ਕਰਨ 'ਚ ਦਿਲਚਸਪੀ ਦਿਖਾਈ ਹੈ ਅਤੇ ਉਨ੍ਹਾਂ ਦੀਆਂ ਟੀਮਾਂ ਪਹਿਲਾਂ ਹੀ ਇੱਥੇ ਦੌਰਾ ਕਰ ਚੁੱਕੀਆਂ ਹਨ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 65 ਸਾਲਾ ਬਜ਼ੁਰਗ ਦਾ ਦਰਦ, 4 ਸਾਲਾਂ 'ਚ 3 ਪੁੱਤਰ ਦਿੱਤੇ ਗੁਆ, ਵਜ੍ਹਾ ਜਾਣ ਹੋਵੋਗੇ ਹੈਰਾਨ

ਹੁਣ ਚੰਡੀਗੜ੍ਹ ਪ੍ਰਸ਼ਾਸਨ ਦੋਵਾਂ ਅਦਾਰਿਆਂ ਨੂੰ ਜ਼ਮੀਨ ਅਲਾਟ ਕਰਨ ਦੀ ਤਿਆਰੀ 'ਚ ਹੈ, ਜਿਸ ਦੀ ਜ਼ਿੰਮੇਵਾਰੀ ਅਸਟੇਟ ਦਫ਼ਤਰ ਨੂੰ ਸੌਂਪੀ ਗਈ ਹੈ। ਜੇਕਰ ਦੋਵੇਂ ਸੰਸਥਾਵਾਂ ਇੱਥੇ ਆਪਣੇ ਕੈਂਪਸ ਸਥਾਪਿਤ ਕਰ ਲੈਣ ਤਾਂ ਖ਼ੇਤਰ ਦੇ ਵਿਦਿਆਰਥੀਆਂ ਨੂੰ ਦੂਜੇ ਸ਼ਹਿਰਾਂ ਦੇ ਆਈਆਈਟੀ-ਆਈਆਈਐੱਮਜ਼ 'ਚ ਨਹੀਂ ਜਾਣਾ ਪਵੇਗਾ। ਆਈਆਈਟੀ ਰੋਪੜ ਇੱਥੇ ਆਪਣਾ ਸੈਟੇਲਾਈਟ ਸੈਂਟਰ ਖੋਲ੍ਹਣਾ ਚਾਹੁੰਦਾ ਹੈ, ਜਿੱਥੇ ਸਟਾਰਟਅੱਪ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਦੂਜੇ ਪਾਸੇ IIM ਅੰਮ੍ਰਿਤਸਰ, ਨਿੱਜੀ ਅਤੇ ਜਨਤਕ ਖ਼ੇਤਰ ਦੀਆਂ ਸੰਸਥਾਵਾਂ ਅਤੇ ਲੋਕਲ ਕਮਿਯੂਨਿਟੀ ਦੀਆਂ ਵਿਦਿਅਕ ਅਤੇ ਕਾਰਜਕਾਰੀ ਸਿੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਇਕ ਐਕਸਟੈਂਸ਼ਨ ਕੈਂਪਸ ਸਥਾਪਤ ਕਰਨ ਚਾਹੁੰਦਾ ਹੈ।

ਇਹ ਵੀ ਪੜ੍ਹੋ- ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਲਜੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ

2009 'ਚ ਸ਼ੁਰੂ ਕੀਤਾ ਗਿਆ ਐਜੂਸਿਟੀ ਪ੍ਰੋਜੈਕਟ ਪਿਛਲੇ ਕਈ ਸਾਲਾਂ ਤੋਂ ਸੁਸਤ ਪਿਆ ਸੀ। ਹੁਣ ਪ੍ਰਸ਼ਾਸਨ ਇਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਹਿਤ ਕਈ ਸੰਸਥਾਵਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਗਈਆਂ ਪਰ ਆਈਆਈਟੀ-ਆਈਆਈਐੱਮਜ਼ ਦੋਵਾਂ ਨੇ ਇੱਥੇ ਆਪਣੇ ਕੈਂਪਸ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ- ਧੁੱਸੀ ਬੰਨ੍ਹ ’ਚ ਪਏ ਪਾੜ 250 ’ਚੋਂ 160 ਫੁੱਟ ਭਰਨ ’ਚ ਹੋਈ ਕਾਮਯਾਬੀ ਹਾਸਲ: DC ਹਿਮਾਂਸ਼ੂ ਅਗਰਵਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News