ਲੱਭਿਆ ਮੋਬਾਇਲ ‘ਦੱਬਣ’ ਨੂੰ ਫਿਰਦਾ ਸੀ ਮੋਟਰਸਾਈਕਲ ਚਾਲਕ, CCTV ਕੈਮਰੇ ਨੇ ਖੋਲ੍ਹ ’ਤੀ ਪੋਲ
Monday, Nov 06, 2023 - 05:45 PM (IST)

ਖਮਾਣੋਂ (ਜਟਾਣਾ) : ਕਈ ਵਾਰ ਰਸਤੇ ’ਚ ਕੋਈ ਲੱਭੀ ਚੀਜ਼ ਮਹਿੰਗੀ ਪੈ ਸਕਦੀ ਹੈ, ਇਹ ਕਦੇ ਚੀਜ਼ ਚੁੱਕਣ ਵਾਲੇ ਨੇ ਸੋਚਿਆ ਵੀ ਨਹੀਂ ਹੋਣਾ ਪਰ ਇਹ ਬਿਲਕੁਲ ਸੱਚ ਹੈ, ਜਦੋਂ ਇਕ ਮੋਟਰਸਾਈਕਲ ਚਾਲਕ ਨੂੰ ਰਸਤੇ ’ਚ ਡਿੱਗਿਆ ਪਿਆ ਮੋਬਾਇਲ ਚੁੱਕਣਾ ਮਹਿੰਗਾ ਪੈ ਗਿਆ। ਇਸ ਤਰ੍ਹਾਂ ਦੀ ਘਟਨਾ ਵਾਪਰੀ ਪਿੰਡ ਅਮਰਾਲਾ ਵਿਖੇ, ਜਿੱਥੇ ਪਰਮਜੀਤ ਸਿੰਘ ਉਰਫ ਕਾਲਾ ਪੁੱਤਰ ਸੁਰਜੀਤ ਸਿੰਘ ਆਪਣੇ ਘਰ ਅੱਗੇ ਆਪਣਾ ਟਰੈਕਟਰ ਧੋ ਰਿਹਾ ਸੀ ਤੇ ਉਸਨੇ ਮੋਬਾਇਲ ਸੁਣ ਕੇ ਟਰੈਕਟਰ ਦੇ ਮਗਰਾਟ ’ਤੇ ਰੱਖ ਦਿੱਤਾ। ਜਿਵੇਂ ਹੀ ਪਰਮਜੀਤ ਸਿੰਘ ਦੇ ਪਿਤਾ ਨੇ ਟਰੈਕਟਰ ਸਟਾਰਟ ਕੀਤਾ ਤਾਂ ਮੋਬਾਇਲ ਘਰ ਦੇ ਗੇਟ ਅੱਗੇ ਡਿੱਗ ਪਿਆ। ਐਨੀ ਦੇਰ ਨੂੰ ਇਕ ਮੋਟਰਸਾਈਕਲ ਚਾਲਕ, ਜਿਸ ਨਾਲ ਇਕ ਬੱਚਾ ਤੇ ਉਸਦੀ ਪਤਨੀ ਸੀ, ਨੇ ਆਪਣੀ ਪਤਨੀ ਨੂੰ ਕਿਹਾ ਕਿ ਮੋਬਾਇਲ ਚੁੱਕ ਲੈ। ਮੋਬਾਇਲ ਚੁੱਕਣ ਵੇਲੇ ਦੀਆਂ ਤਸਵੀਰਾਂ ਕੈਮਰੇ ’ਚ ਕੈਦ ਹੋ ਗਈਆਂ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਤਾ ਰਾਜਪਾਲ ਨੂੰ ਆਦੇਸ਼, ਕਿਹਾ- 'ਅਜਿਹੇ ਮਾਮਲੇ ਸੁਪਰੀਮ ਕੋਰਟ ਆਉਣ ਤੋਂ ਪਹਿਲਾਂ ਹੀ ਸੁਲਝਾਓ'
ਇਸ ਉਪਰੰਤ ਮੋਬਾਇਲ ਦੇ ਮਾਲਕ ਪਰਮਜੀਤ ਸਿੰਘ ਨੇ ਜਦੋਂ ਵੇਖਿਆ ਕਿ ਉਸ ਦਾ ਫੋਨ ਟਰੈਕਟਰ ’ਤੇ ਨਹੀਂ ਤਾਂ ਉਸਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵੇਖੀ ਤਾਂ ਫੋਨ ਚੁੱਕਣ ਵੇਲੇ ਦੀਆਂ ਤਸਵੀਰਾਂ ਕੈਦ ਹੋ ਗਈਆਂ। ਇਸ ਉਪਰੰਤ ਮੋਟਰਸਾਈਕਲ ਦੇ ਨੰਬਰ ਰਾਹੀਂ ਮੋਬਾਇਲ ਦਾ ਮਾਲਕ ਸ੍ਰੀ ਚਮਕੌਰ ਸਾਹਿਬ ਵਿਖੇ ਉਸਦੇ ਘਰ ਪਹੁੰਚ ਗਿਆ। ਫੋਨ ਚੁੱਕਣ ਵਾਲੇ ਨੇ ਮੁੱਢਲੀ ਗੱਲਬਾਤ ’ਚ ਤਾਂ ਮੋਬਾਇਲ ਚੁੱਕਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਪੈਰਾਂ ’ਤੇ ਪਾਣੀ ਤਕ ਨਾ ਪੈਣ ਦਿੱਤਾ ਪਰ ਜਿਵੇਂ ਹੀ ਉਸਨੂੰ ਸੀ.ਸੀ.ਟੀ.ਵੀ. ਕੈਮਰੇ ’ਚ ਪਰਿਵਾਰ ਸਮੇਤ ਫੋਨ ਚੁੱਕਣ ਦੀਆਂ ਤਸਵੀਰਾਂ ਵਿਖਾਈਆਂ ਤਾਂ ਉਸਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਉਕਤ ਵਿਅਕਤੀ ਸਿੱਧਾ ਸ੍ਰੀ ਚਮਕੌਰ ਸਾਹਿਬ ਦੇ ਪੁਲਸ ਸਟੇਸ਼ਨ ਗਿਆ ਤੇ ਕਿਸੇ ਮੁਲਾਜ਼ਮ ਨੂੰ ਫੋਨ ਫੜਾ ਕੇ ਤੁਰੰਤ ਵਾਪਸ ਆ ਗਿਆ। ਫੋਨ ਚੁੱਕਣ ਵਾਲੇ ਨੇ ਇੰਨੀ ਤੇਜ਼ੀ ਵਿਖਾਈ ਕਿ ਫੋਨ ਨੂੰ ਤੁਰੰਤ ਰੀਸੈੱਟ ਮਾਰ ਦਿੱਤਾ, ਜਿਸ ਵਿਚ ਕਿਸੇ ਵਿਦਿਆਰਥੀ ਦੇ ਜ਼ਰੂਰੀ ਦਸਤਾਵੇਜ ਸਨ।
ਇਹ ਵੀ ਪੜ੍ਹੋ : ਟਰੈਕਟਰ-ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ, ਪੁਲਸ ਤੇ ਲੋਕਾਂ ਵਿਚਾਲੇ ਹੋਈ ਤਿੱਖੀ ਬਹਿਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8