ਰਵਾਇਤੀ ਫ਼ਸਲੀ ਚੱਕਰ ’ਚੋਂ ਨਿਕਲ ਕੇ ਆਰਗੈਨਿਕ ਖੇਤੀ ਰਾਹੀਂ ਸਫ਼ਲ ਕਿਸਾਨ ਬਣਿਆ ਸ਼ਿੰਗਾਰਾ ਸਿੰਘ

07/19/2023 2:51:39 PM

ਨੂਰਪੁਰਬੇਦੀ (ਸੰਜੀਵ ਭੰਡਾਰੀ) : ਅੱਜ ਦੇ ਸਮੇਂ ’ਚ ਜਿੱਥੇ ਕਿਸਾਨਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਖੇਤੀ ਦਿਨ ਪ੍ਰਤੀ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਉੱਥੇ ਹੀ ਪਿੰਡ ਸਿੰਬਲ ਮਜਾਰਾ ਦਾ ਜੰਮਪਲ ਅਤੇ ਹਾਲ ਨਿਵਾਸੀ ਮੂਸਾਪੁਰ ਕਿਸਾਨ ਸ਼ਿੰਗਾਰਾ ਸਿੰਘ ਜੋ ਕਿ ਨਗਰ ਕੌਂਸਲ ਨੰਗਲ ’ਚ ਬਤੌਰ ਡਰਾਈਵਰ ਕੰਮ ਕਰ ਰਿਹਾ ਹੈ, ਰਵਾਇਤੀ ਫ਼ਸਲਾਂ ਦੇ ਚੱਕਰ ’ਚੋਂ ਨਿਕਲ ਕੇ ਅਾਧੁਨਿਕ ਅਤੇ ਵਿਦੇਸ਼ੀ ਫ਼ਸਲਾਂ ਦੀ ਆਰਗੈਨਿਕ ਖੇਤੀ ਕਰ ਕੇ ਇਕ ਸਫ਼ਲ ਕਿਸਾਨ ਵਜੋਂ ਉੱਭਰ ਰਿਹਾ ਹੈ।

ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ’ਚ ਪਏ ਵੈਣ, ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਲਾੜੀ ਦੀਆਂ ਉੱਜੜੀਆਂ ਖ਼ੁਸ਼ੀਆਂ

ਕਿਸਾਨ ਸ਼ਿੰਗਾਰਾ ਸਿੰਘ ਜੋ ਪਿੰਡ ਮੂਸਾਪੁਰ ਵਿਖੇ ਆਰਗੈਨਿਕ ਖੇਤੀ ਦਾ ਜ਼ਿੰਦਮਿਨ ਸ਼ੇਰਗਿੱਲ ਨਾਂ ਦਾ ਫਾਰਮ ਹਾਊਸ ਚਲਾ ਰਿਹਾ ਹੈ, ਨੇ ਦੱਸਿਆ ਕਿ ਉਹ ਨੌਕਰੀ ਦੇ ਨਾਲ-ਨਾਲ ਖੇਤੀਬਾਡ਼ੀ ਵੀ ਕਰਦਾ ਹੈ ਅਤੇ ਰਵਾਇਤੀ ਫ਼ਸਲਾਂ ’ਚ ਉਸਨੂੰ ਕੁਝ ਖ਼ਾਸ ਮੁਨਾਫ਼ਾ ਨਹੀਂ ਹੁੰਦਾ ਸੀ। ਕਿਸੇ ਵੱਡੇ ਅਧਿਕਾਰੀ ਨੇ ਕਰੀਬ 3 ਸਾਲ ਪਹਿਲਾਂ ਉਸਨੂੰ ਡਰੈਗਨ ਫਰੂਟ ਦੇ ਬੂਟੇ ਦਿੱਤੇ ਸਨ, ਜਿਸਨੂੰ ਲਗਾਉਣ ਤੋਂ ਬਾਅਦ ਉਕਤ ਬੂਟੇ ਇੰਨੇ ਕਾਮਯਾਬ ਰਹੇ ਕਿ ਉਸੇ ਅਧਿਕਾਰੀ ਨੇ ਉਸਨੂੰ ਮਸ਼ਵਰਾ ਦਿੱਤਾ ਕਿ ਚੰਗਾ ਹੋਵੇਗਾ ਜੇ ਉਹ ਸੇਵਾਮੁਕਤੀ ਤੋਂ ਬਾਅਦ ਵੀ ਆਪਣੀ ਜ਼ਮੀਨ ’ਚ ਖ਼ੁਦ ਦਾ ਆਰਗੈਨਿਕ ਫਾਰਮ ਬਣਾ ਕੇ ਅਜਿਹੀਆਂ ਫ਼ਸਲਾਂ ਦੀ ਪੈਦਾਵਾਰ ਕਰੇ ਜਿਸ ’ਚ ਸਮਾਂ ਘੱਟ ਅਤੇ ਮੁਨਾਫ਼ਾ ਜ਼ਿਆਦਾ ਮਿਲੇ।

ਇਹ ਵੀ ਪੜ੍ਹੋ : ਬੁਲੇਟ ਚਾਲਕ ਹੋ ਜਾਣ ਸਾਵਧਾਨ, 10 ਹਜ਼ਾਰ 'ਚ ਪਵੇਗੀ ਇਹ ਗ਼ਲਤੀ ਤੇ ਇੰਪਾਊਂਡ ਹੋਵੇਗਾ ਮੋਟਰਸਾਈਕਲ

ਉਸਨੇ ਦੱਸਿਆ ਕਿ 3 ਸਾਲ ਪਹਿਲਾਂ ਉਸਨੇ ਇਹ ਖੇਤੀ ਸ਼ੁਰੂ ਕੀਤੀ ਸੀ ਪਰ ਪਹਿਲੇ ਸਾਲ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਉਸਨੂੰ ਕੁਝ ਘਾਟੇ ਦਾ ਸਾਹਮਣਾ ਕਰਨਾ ਪਿਆ। ਉਪਰੰਤ ਅਗਲੇ ਸਾਲ ਉਸਦੀ ਫ਼ਸਲ ਦੀ ਪੈਦਾਵਾਰ ਵਧੀਆ ਹੋਈ। ਉਸਨੇ ਹੁਣ 6 ਕਨਾਲ ਜ਼ਮੀਨ ’ਚ ਇਹ ਖੇਤੀ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਹੋਈ ਜਿਸ ਲਈ ਉਸਦਾ ਕਰੀਬ 8 ਲੱਖ ਰੁਪਏ ਤੱਕ ਦਾ ਖ਼ਰਚ ਵੀ ਆ ਚੱੁਕਾ ਹੈ। ਇਸ ਦੌਰਾਨ ਉਹ ਡਰੈਗਨ ਫਰੂਟ, ਐਵੋਕਾਡੋ, ਸੇਬ, ਆਡ਼ੂ, ਚੀਕੂ, ਅਲੀਚੀ, ਬੈਰੀ, ਨਾਸ਼ਪਾਤੀ, ਅੰਜੀਰ, ਚੈਰੀ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਫਲਾਂ ਦੀ ਪੈਦਾਵਾਰ ਬਿਲਕੁਲ ਹੀ ਆਰਗੈਨਿਕ ਤਰੀਕੇ ਨਾਲ ਕਰ ਰਿਹਾ ਹੈ। ਉਸਨੇ ਦੱਸਿਆ ਕਿ ਪਹਿਲਾਂ ਤਾਂ ਉਹ ਤਿਆਰ ਕੀਤੇ ਫਲਾਂ ਨੂੰ ਦੁਕਾਨਦਾਰਾਂ ਨੂੰ ਵੇਚਦਾ ਸੀ ਜਿਸਦਾ ਘੱਟ ਮੁੱਲ ਮਿਲਦਾ ਸੀ ਪਰ ਹੁਣ ਉਸਨੇ ਖੁਦ ਮਾਰਕੀਟਿੰਗ ਕਰਕੇ ਸਹੀ ਮੁੱਲ ਹਾਸਲ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ :  ਸਲਾਮ ! ਪੁਲਸ ਮੁਲਾਜ਼ਮ ਨੇ ਪੱਗ ਨਾਲ ਬਚਾਈ ਭਾਖੜਾ ਨਹਿਰ 'ਚ ਰੁੜ੍ਹੇ ਜਾਂਦੇ ਨੌਜਵਾਨ ਦੀ ਜਾਨ

ਕਿਸਾਨ ਸ਼ਿੰਗਾਰਾ ਸਿੰਘ ਨੇ ਗੱਲਬਾਤ ਦੌਰਾਨ ਹੋਰਨਾਂ ਕਿਸਾਨਾਂ ਨੂੰ ਪ੍ਰੇਰਦਿਆਂ ਕਿਹਾ ਕਿ ਖੇਤੀ ਘਾਟੇ ਦਾ ਸੌਦਾ ਉਦੋਂ ਬਣਦੀ ਹੈ ਜਦੋਂ ਅਸੀਂ ਆਪ ਕੰਮ ਨਾ ਕਰ ਕੇ ਮਜ਼ਦੂਰਾਂ ਤੋਂ ਕੰਮ ਕਰਵਾਉਂਦੇ ਹਾਂ। ਜਦੋਂ ਤੱਕ ਅਸੀਂ ਸਿਰਫ਼ ਰਵਾਇਤੀ ਫ਼ਸਲਾਂ ਦੇ ਚੱਕਰ ’ਚ ਹੀ ਫਸੇ ਰਹਾਂਗੇ ਤਾਂ ਇਹ ਧੰਦਾ ਕਦੇ ਵੀ ਲਾਹੇਵੰਦ ਨਹੀਂ ਹੋ ਸਕਦਾ ਹੈ। ਇਸ ਲਈ ਆਪਣੀ ਰਿਵਾਇਤੀ ਖੇਤੀ ਦੇ ਨਾਲ-ਨਾਲ ਸਾਨੂੰ ਅਜਿਹੀਆਂ ਲਾਹੇਵੰਦ ਅਤੇ ਵੱਧ ਮੁਨਾਫ਼ਾ ਦੇਣ ਵਾਲੀਆਂ ਫ਼ਸਲਾਂ ਜਾਂ ਫਲਾਂ ਦੀ ਵੀ ਪੈਦਾਵਾਰ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harnek Seechewal

Content Editor

Related News