ਪਤਨੀਆਂ ਦੀਆਂ ਇਨ੍ਹਾਂ ਆਦਤਾਂ ਨਾਲ ਪਤੀ ਹੁੰਦੇ ਹਨ ਦੂਰ

Friday, Dec 23, 2016 - 05:02 PM (IST)

 ਪਤਨੀਆਂ ਦੀਆਂ ਇਨ੍ਹਾਂ ਆਦਤਾਂ ਨਾਲ ਪਤੀ ਹੁੰਦੇ ਹਨ ਦੂਰ

ਜਲੰਧਰ— ਵਿਆਹੁਤਾ ਜ਼ਿੰਦਗੀ ''ਚ ਛੋਟੀ-ਮੋਟੀ ਨੋਕ-ਝੋਕ ਤਾਂ ਹੁੰਦੀ ਹੀ ਹੈ ਪਰ ਕਈ ਵਾਰ ਇਹ ਨੋਕ-ਝੋਕ ਵੱਡੀ ਲੜਾਈ ''ਚ ਬਦਲ ਜਾਂਦੀ ਹੈ। ਫਿਰ ਇਨ੍ਹਾਂ ਗੱਲਾਂ ਨਾਲ ਪਤਨੀਆਂ ਦਾ ਮੂਡ ਖਰਾਬ ਹੋ ਜਾਂਦਾ ਹੈ ''ਤੇ ਇਸ ਦਾ ਅਸਰ ਤੁਹਾਡੇ ਰਿਸ਼ਤੇ ''ਤੇ ਪੈਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ''ਚ ਹਮੇਸ਼ਾ ਖੁਸ਼ੀਆਂ ਦੀ ਬਰਸਾਤ ਹੋਵੇ, ਤਾਂ ਬਸ ਤੁਹਾਨੂੰ ਇਨ੍ਹਾਂ ਗੱਲਾਂ ''ਤੇ ਥੋੜਾ ਧਿਆਨ ਦੇਣਾ ਪਵੇਗਾ।
1. ਬਾਰ-ਬਾਰ ਟੋਕਣਾ 
ਬਹੁਤ ਸਾਰੀਆਂ ਪਤਨੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਪਤੀ ਨੂੰ ਘਰ-ਪਰਿਵਾਰ ਨਾਲ ਜੁੜੇ ਕੰਮ ਦਿੰਦੀਆਂ ਹਨ ''ਤੇ ਬਾਰ-ਬਾਰ ਉਸ ਕੰਮ ਨੂੰ ਖਤਮ ਕਰਨ ਨੂੰ ਕਹਿੰਦੀਆਂ ਹਨ। ਪਤੀ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ ਕਿ ਉਨ੍ਹਾਂ ਨੂੰ ਇਕ ਕੰਮ ਲਈ ਬਾਰ-ਬਾਰ ਟੋਕਿਆਂ ਜਾਵੇ।
2. ਤੁਹਾਡੇ ਨਾਲ ਵਿਆਹ ਕਰਵਾਉਂਣਾ ਮੇਰੀ ਸਭ ''ਤੋਂ ਵੱਡੀ ਗਲਤੀ ਹੈ 
ਪਤੀ-ਪਤਨੀ ''ਚ ਕਿੰਨੀ ਵੀ ਵੱਡੀ ਲੜਾਈ ਕਿਉਂ ਨਾ ਹੋਵੇ ਪਤਨੀਆਂ ਨੂੰ ਕਦੀ ਵੀ ਇਹ ਗੱਲ ਨਹੀ ਕਹਿਣੀ ਚਾਹੀਦੀ ਕਿ ਤੁਹਾਡੇ ਨਾਲ ਵਿਆਹ ਕਰਵਾਉਂਣਾ ਮੇਰੀ ਸਭ ਤੋਂ ਵੱਡੀ ਗਲਤੀ ਹੈ। ਇਸ ਗੱਲ ਦਾ ਪਤੀ ਨੂੰ ਬਹੁਤ ਬੁਰੀ ਲੱਗਦੀ ਹੈ ''ਤੇ ਇਸ ਦਾ ਅਸਰ ਤੁਹਾਡੇ ਰਿਸ਼ਤੇ ਤੇ ਪਂੈਦਾ ਹੈ।
3. ਦੂਸਰਿਆਂ ਦੀ ਰੀਸ ਨਾ ਕਰੋ
ਕਈ ਪਤਨੀਆਂ ਦੂਸਰਿਆਂ ਔਰਤਾਂ ਨੂੰ ਦੇਖ ਕੇ ਉਨ੍ਹਾਂ ਦੀ ਰੀਸ ਕਰਦੀਆਂ ਹਨ ਜਿਸ ਤਰ੍ਹਾਂ ਕਿ ਮਹਿੰਗੀ ਸਾੜ੍ਹੀ, ਮਹਿੰਗੇ ਗਹਿਣੇ ਆਦਿ। ਉਹ ਆਪਣੇ ਪਤੀ ਨੂੰ ਕਹਿੰਦੀਆਂ ਹਨ ਕਿ ਸਾਨੂੰ ਵੀ ਇਹ ਸਭ ਚਾਹੀਦਾ ਹੈ ਪਰ ਕਈ ਵਾਰ ਪਤੀ ਇਹ ਸਭ ਪਸੰਦ ਨਹੀ ਕਰਦੇ। ਤੁਹਾਨੂੰ ਇਹ ਸਭ ਦੇਖ ਕੇ ਚਲਣਾ ਚਾਹੀਦਾ ਹੈ ਕਿ ਤੁਹਾਡਾ ਪਤੀ ਜਿਨ੍ਹਾਂ ਕਮਾਉਂਦਾ ਹੈ ਤੁਹਾਡੀਆ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ''ਤੇ ਤੁਹਾਨੂੰ ਇਸ ''ਚ ਹੀ ਖੁਸ਼ ਹੋਣਾ ਚਾਹੀਦਾ ਹੈ।
4. ਪੁਰਾਣੀਆਂ ਗੱਲਾਂ ਨੂੰ ਨਾ ਦੁਹਰਾਓ
ਕਦੀ -ਕਦੀ ਇਸ ਤਰ੍ਹਾਂ ਹੁੰਦਾ ਹੈ ਕਿ ਪਤੀ ਗੁੱਸੇ ''ਚ ਤੁਹਾਨੂੰ ਕੁਝ ਗਲਤ ਕਹਿੰਦਾ ਹੈ ''ਤੇ ਲੜਾਈ-ਝਗੜੇ ''ਚ ਪਤਨੀਆਂ ਉਸ ਹੀ ਗੱਲ ਨੂੰ ਦੁਬਾਰਾ ਦੁਹਰਾਉਂਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਗੱਲ ਹੋਰ ਵੱਧਦੀ ਹੈ ਇਸ ਲਈ ਚੰਗਾਂ ਇਹ ਹੀ ਹੋਵੇਗਾ ਕਿ ਤੁਸੀਂ ਪੁਰਾਣੀਆਂ ਗੱਲਾ ਨੂੰ ਭੁੱਲ ਜਾਓ ''ਤੇ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ। 
5. ਸੱਸ ਦੀ ਬੁਰਾਈ ਨਾ ਕਰੋ
ਭੁੱਲ ਕੇ ਵੀ ਸੱਸ ਦੀ ਬੁਰਾਈ ਆਪਣੇ ਪਤੀ ਦਾ ਸਾਹਮਣੇ ਨਾ ਕਰੋ ਕਿਉਂਕਿ ਮਾਂ ਜਿਸ ਤਰ੍ਹਾਂ ਦੀ ਵੀ ਹੋਵੇ, ਬੇਟੇ ਲਈ ਚੰਗੀ ਹੀ ਹੁੰਦੀ ਹੈ। ਬੁਰਾਈ ਕਰਨ ਦੀ ਜਗ੍ਹਾਂ ਆਪਣੀ ਸਮੱਸਿਆ ਦੱਸੋ ਕਿ ਤੁਹਾਡੀ ਸੱਸ ਇਸ ਤਰ੍ਹਾਂ ਕਹਿੰਦੀ ਹੈ, ਮੈ ਕਿਉਂ ਕਰਾ ਮੇਰੀ ਮਾਂ ਤਾਂ ਕੋਈ ਗਲਤੀ ਕਰ ਹੀ ਨਹੀ ਸਕਦੀ। ਇਸ ਤਰ੍ਹਾਂ ਕਰਨ ਨਾਲ ਪਤੀ ਤੁਹਾਡੀ ਗੱਲ ਨੂੰ ਸਮਝ ਜਾਵੇਗਾ


Related News