ਪਤੀ ਦੀ ਵਫਾਦਾਰੀ ਜਾਣੋ ਇਨ੍ਹਾਂ ਤਰੀਕਿਆਂ ਨਾਲ

Thursday, Sep 08, 2016 - 04:54 PM (IST)

 ਪਤੀ ਦੀ ਵਫਾਦਾਰੀ ਜਾਣੋ ਇਨ੍ਹਾਂ ਤਰੀਕਿਆਂ ਨਾਲ

ਜਲੰਧਰ — ਵਿਆਹ ਇਕ ਅਜਿਹਾ ਰਿਸ਼ਤਾ ਹੁੰਦਾ ਹੈ ਜੋ ਭਰੋਸੇ ਅਤੇ ਮਜ਼ਬੂਤੀ ''ਤੇ ਟਿਕਿਆ ਹੁੰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ''ਤੇ ਭਰੋਸਾ ਹੁੰਦਾ ਹੈ ਅਤੇ ਉਸੇ ਤਰ੍ਹਾਂ ਹੀ ਵਿਆਹ ਤੋਂ ਬਾਅਦ ਪਤੀ-ਪਤਨੀ ਦਾ ਇਕ ਦੂਜੇ ''ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪਤੀ-ਪਤਨੀ ਦੋਨਾਂ ''ਚ ਕੋਈ ਵੀ ਬੇਵਫਾ ਹੋ ਜਾਵੇ ਤਾਂ ਰਿਸ਼ਤਾ ਖਰਾਬ ਹੋ ਜਾਂਦਾ ਹੈ। ਪਤੀ ਇਸ ਗੱਲ ਨੂੰ ਬਰਦਾਸ਼ ਨਹੀ ਕਰ ਪਾਉਂਦਾ ਅਤੇ ਪਤਨੀ ਅੰਦਰੋਂ-ਅੰਦਰ ਹੀ ਆਪਣੇ ਦਰਦ ਨੂੰ ਘੁੱਟਦੀ ਰਹਿੰਦੀ ਹੈ। ਅਗਰ ਤੁਹਾਡੇ ''ਤੇ ਇਹ ਸਥਿਤੀ ਆ ਜਾਏ ਤਾਂ ਪਤੀ ਦੇ ਸੁਭਾਅ ਨੂੰ ਦੇਖਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ?
1. ਪੁਰਾਣੀ ਗੱਲ 
ਸਭ ਤੋਂ ਪਹਿਲਾਂ ਆਪਣੇ ਸਾਥੀਆਂ ਦੀ ਪੁਰਾਣੀਆਂ ਗੱਲਾਂ ਦਾ ਪਤਾ ਲਗਾਓ। ਜੇਕਰ ਉਸਨੇ ਕਿਸੇ ਨੂੰ ਧੋਖਾ ਦਿੱਤਾ ਹੈ ਤਾਂ ਉਹ ਭਰੋਸੇ ਦੇ ਲਾਇਕ ਨਹੀਂ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਧੋਖਾ ਦੇਣ ਦੀ ਆਦਤ ਕਦੀ ਨਹੀਂ ਜਾਂਦੀ।
2. ਅੱਖਾਂ ਮਿਲਾ ਕੇ
ਜਿਸ ਮਨੁੱਖ ਦਾ ਦਿਲ ਸਾਫ ਹੁੰਦਾ ਹੈ ਉਹ ਹਮੇਸ਼ਾ ਅੱਖਾਂ ਮਿਲਾ ਕੇ ਗੱਲ ਕਰਦਾ ਹੈ। ਤੁਹਾਡਾ ਪਤੀ ਤੁਹਾਡੇ ਨਾਲ ਅੱਖਾਂ ਮਿਲਾ ਕੇ ਗੱਲ ਕਰਦਾ ਹੈ ਤਾਂ Àਹ ਪੂਰੀ ਤਰ੍ਹਾਂ ਸੱਚ ਬੋਲਦਾ ਹੈ।
3. ਦੋਸਤਾਂ ਨਾਲ ਮਿਲਾਉਣਾ
ਜੇਕਰ ਤੁਹਾਡਾ ਪਤੀ ਤੁਹਾਨੂੰ ਦੋਸਤਾਂ ਨਾਲ ਮਿਲਾਉਂਦਾ ਹੈ ਤਾਂ ਸਮਝ ਲਵੋ ਕਿ ਉਸਨੂੰ ਤੁਹਾਨੂੰ ਦੋਸਤਾਂ ਨਾਲ ਮਿਲਾਉਣ ''ਚ ਖੁਸ਼ੀ ਮਿਲਦੀ ਹੈ।
4. ਗੱਲਾਂ ਸ਼ੇਅਰ ਕਰਨਾ
ਤੁਹਾਡਾ ਪਤੀ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਦਾ ਹੈ ਅਤੇ ਅਜਿਹੀ ਕੋਈ ਵੀ ਗੱਲ ਨਹੀ ਜੋ ਉਹ ਤੁਹਾਨੂੰ ਨਹੀਂ ਦੱਸਦਾ ਹੈ ਤਾਂ ਇਸਦਾ ਮਤਲਬ ਉਹ ਵਫਾਦਾਰ ਹੈ। ਉਸਨੂੰ ਤੁਹਾਡੇ ਨਾਲ ਗੱਲ ਕਰਨਾ ਵਧੀਆ ਲੱਗਦਾ ਹੈ।
5. ਮੋਬਾਇਲ ਫੋਨ
ਤੁਹਾਡਾ ਪਤੀ ਆਪਣੇ ਫੋਨ ਨੂੰ ਤੁਹਾਡੇ ਕੋਲੋ ਲੁਕਾ ਕੇ ਨਹੀਂ ਰੱਖਦਾ ਹੈ ਜਾਂ ਤੁਹਾਨੂੰ ਫੋਨ  ਦੇਖਣ ''ਤੇ ਕੁਝ ਨਹੀ ਕਹਿੰਦਾ ਇਸਦਾ ਮਤਲਬ ਉਹ ਤੁਹਾਡੇ ਕੋਲੋਂ ਕੁਝ ਨਹੀ ਲੁਕਾਉਂਦੇ।


Related News