ਸਾਥੀ ਨਾਲ ਕੋਈ ਪੁਰਾਣਾ ਰਾਜ਼ ਸਾਝਾਂ ਕਰਨ ਤੋਂ ਪਹਿਲਾਂ........
Monday, Sep 12, 2016 - 12:02 PM (IST)
ਜਲੰਧਰ — ਵਿਆਹ ਇਕ ਅਜਿਹਾ ਰਿਸ਼ਤਾ ਹੈ ਜੋ ਈਮਾਨਦਾਰੀ, ਵਿਸ਼ਵਾਸ, ਆਪਸੀ ਸਹਿਯੋਗ ਅਤੇ ਇਕ ਦੂਜੇ ਦੇ ਆਦਰ ਕਰਨ ਨਾਲ ਅੱਗੇ ਵੱਧਦਾ ਹੈ। ਇਸ ''ਚ ਅਗਰ ਕੋਈ ਕਮੀ ਆ ਜਾਂਦੀ ਹੈ ਤਾਂ ਰਿਸ਼ਤਾ ਖਰਾਬ ਹੋ ਜਾਂਦਾ ਹੈ। ਅਗਰ ਇਕ ਵਾਰ ਰਿਸ਼ਤੇ ''ਚ ਦਰਾਰ ਆ ਜਾਂਦੀ ਹੈ ਤਾਂ ਫਿਰ ਦੁਬਾਰਾ ਰਿਸ਼ਤਾ ਜੁੜਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਰਿਸ਼ਤਾ ਜ਼ਿਆਦਾ ਦੇਰ ਤੱਕ ਚੱਲ ਨਹੀ ਪਾਉਂਦਾ। ਰਿਸ਼ਤੇ ''ਚ ਇਕ ਦੂਜੇ ਨਾਲ ਗੱਲਾਂ ਛੁਪਾਉਣ ਨਾਲ ਰਿਸ਼ਤਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ ਨਾਲੋਂ ਮਰਦ ਜ਼ਿਆਦਾ ਗੱਲਾਂ ਛੁਪਾਉਂਦੇ ਹਨ। ਆਓ ਜਾਣਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਪਾਟਨਰ ਨਾਲ ਆਪਣੀ ਗੱਲ ਸਾਂਝੀ ਕਰ ਸਕਦੇ ਹੋ।
1. ਕੋਈ ਵੀ ਗੱਲ ਪਤਨੀ ਨੂੰ ਦੱਸਣ ਤੋਂ ਪਹਿਲਾਂ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਉਹ ਗੱਲ ਦੱਸਣ ਦੇ ਕਾਬਿਲ ਹੈ ਕਿ ਨਹੀਂ। ਅਗਰ ਪਹਿਲੇ ਸਮੇਂ ਦੀ ਕੋਈ ਬੁਰੀ ਆਦਤ ਸੀ ਜਿਸ ਨੂੰ ਤੁਸੀਂ ਛੱੱਡ ਚੁੱਕੇ ਹੋ ਉਹ ਗੱਲ ਦੱਸਣ ਦਾ ਕੋਈ ਫਾਇਦਾ ਨਹੀ ਹੋਵੇਗਾ।
2. ਤੁਸੀਂ ਆਪਣੀ ਪਤਨੀ ਨੂੰ ਗੱਲ ਦੱਸਣ ਜਾ ਰਹੇ ਹੋ ਤੋਂ ਇਹ ਪਤਾ ਕਰ ਲਓ ਕਿ ਉਸ ਕੋਲ ਤੁਹਾਡੀ ਗੱਲ ਸੁਣਨ ਲਈ ਸ਼ਾਂਤੀ ਜਾਂ ਟਾਇਮ ਹੈ ਕਿਉਂਕਿ ਕਿਸੀ ਵੀ ਗੱਲ ਨੂੰ ਕਹਿਣ ਅਤੇ ਸੁਣਨ ''ਚ ਸਮੇਂ ਲੱਗਦਾ ਹੈ। ਇਸ ਦਾ ਗੱਲ ਦਾ ਹਮੇਸ਼ਾ ਖਿਆਲ ਰੱਖੋ।
3. ਕਿਸੀ ਵੀ ਗੱਲ ਨੂੰ ਦੱਸਣ ਸਮੇਂ ਜਲਦੀ ਨਹੀਂ ਕਰਨੀ ਚਾਹੀਦੀ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਪਾਟਨਰ ਤੁਹਾਡੇ ''ਤੇ ਕਿੰਨਾ ਭਰੋਸਾ ਕਰਦਾ ਹੈ ਜਾਂ ਉਹ ਤੁਹਾਨੂੰ ਕਿੰਨਾ ਸਮਝਦੀ ਹੈ।
4. ਜੇਕਰ ਕਿਸੇ ਗੱਲ ਦਾ ਆਣ ਵਾਲੇ ਭਵਿੱਖ ਕੋਈ ਫਰਕ ਜਾ ਅਸਰ ਨਹੀਂ ਹੋਵੇਗਾ ਤਾਂ, ਕੁਝ ਗੱਲਾਂ ਦਾ ਬੰਦ ਰਹਿਣਾ ਜਾਂ ਨਾ ਛੇੜਨਾ ਹੀ ਚੰਗਾ ਹੁੰਦਾ ਹੈ।
5. ਜੇਕਰ ਪੁਰਾਣੇ ਸਮੇਂ ''ਚ ਕੋਈ ਗਲਤੀ ਹੋਈ ਹੈ ਤਾਂ ਉਸ ਦੀ ਵਜ੍ਹਾ ਅਤੇ ਉਸ ਸਮੇਂ ਦੇ ਹਾਲਾਤ ਬਾਰੇ ਜਾਣੂ ਕਰਵਾ ਸਕਦੇ ਹੋ।
6. ਅਗਰ ਤੁਸੀਂ ਆਪਣੇ ਪਾਟਨਰ ਨੂੰ ਗੱਲ ਦੱਸ ਦਿੱਤੀ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਨੂੰ ਉਸ ਸਮੇਂ ਹੀ ਹਰ ਗੱਲ ਦਾ ਜਵਾਬ ਦੇਵੇ। ਉਸਨੂੰ ਗੱਲ ਦਾ ਜਵਾਬ ਦੇਣ ਲਈ ਸਮੇਂ ਦੇਣਾ ਚਾਹੀਦਾ ਹੈ।
7. ਜੇਕਰ ਤੁਹਾਡੇ ਕੋਲੋਂ ਪੁਰਾਣੇ ਸਮੇਂ ''ਚ ਕੋਈ ਗਲਤੀ ਹੋਈ ਹੈ ਤਾਂ ਭਵਿੱਖ ''ਚ ਇਸ ਤਰ੍ਹਾਂ ਨਾ ਕਰਨ ਬਾਰੇ ਭਰੋਸਾ ਦੇ ਸਕਦੇ ਹੋ।
8. ਹਮੇਸ਼ਾ ਆਪਣੇ ਸਾਥੀ ਨਾਲ ਇਮਾਨਦਾਰ ਰਹਿਣਾ ਹੀ, ਕਿਸੇ ਵੀ ਪਰਿਵਾਰ ਦੀ ਤਰੱਕੀ ਦੀ ਨੀਂਹ ਹੁੰਦੀ ਹੈ।
9. ਪੁਰਾਣੇ ਸਮੇਂ ਜੋ ਵੀ ਹੋਇਆ ਹੋਵੇ ਉਸ ਦੀ ਭੁੱਲ ਨੂੰ ਸਵਾਰਦੇ ਹੋਏ ਚੰਗੇ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।
Related News
ਪੀ-ਟੈੱਟ ਪੇਪਰ ਤੋਂ ਪਹਿਲਾਂ ਹੀ ਸਿੱਖਿਆ ਪ੍ਰਣਾਲੀ ਫੇਲ੍ਹ: ਤਰੀਕ ਬਦਲੀ, ਐਡਮਿਟ ਕਾਰਡਾਂ 'ਚ ਦੇਰੀ ਨਾਲ ਉਮੀਦਵਾਰ ਪ੍ਰੇਸ਼ਾਨ
