ਪੁਲਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇਕ ਗੈਂਗਸਟਰ ਦੀ ਮੌਤ

Thursday, Feb 07, 2019 - 08:29 PM (IST)

ਜ਼ੀਰਕਪੁਰ : ਸ਼ਹਿਰ ਦੇ ਪੀਰ ਮੁੱਛਲਾ ਇਲਾਕੇ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਦੀ ਖਬਰ ਸਾਹਮਣੇ ਆਈ ਹੈ। ਜਿਸ ਦੌਰਾਨ ਇਕ ਗੈਂਗਸਟਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜ਼ੀਰਕਪੁਰ ਢਕੋਲੀ ਦੇ ਪੀਰ ਮੁੱਛਲਾ ਇਲਾਕੇ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਗੋਲੀਬਾਰੀ ਦੌਰਾਨ ਇਕ ਗੈਂਗਸਟਰ ਅੰਕਿਤ ਭਾਦੂ ਮਾਰਿਆ ਗਿਆ। ਗੈਂਗਸਟਰ ਭਾਦੂ ਵਲੋਂ ਇਕ ਬੱਚੀ ਨੂੰ ਗੰਨ ਪੁਆਇੰਟ 'ਤੇ ਰੱਖਿਆ ਗਿਆ ਸੀ, ਜਿਸ ਦੇ ਪੈਰ 'ਤੇ ਛਰੇ ਲੱਗੇ। ਪੁਲਸ ਵਲੋਂ ਬੱਚੀ ਦਾ ਬਚਾਅ ਕਰਨ ਦੌਰਾਨ ਭਾਦੂ 'ਤੇ ਗੋਲੀ ਚਲਾਈ ਗਈ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਇਸ ਦੌਰਾਨ ਪੁਲਸ ਵਲੋਂ 2 ਗੈਂਗਸਟਰਾਂ ਨੂੰ ਰਾਊਂਡ ਅਪ ਕੀਤਾ ਗਿਆ ਹੈ।

PunjabKesariਗੋਲੀਬਾਰੀ ਦੇ ਚੱਲਦੇ ਪੁਲਸ ਦੇ ਇਕ ਏ. ਐਸ. ਆਈ. ਨੂੰ ਵੀ ਗੋਲੀ ਲੱਗਣ ਦੀ ਖਬਰ ਹੈ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਿਵਲ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ ਪਰ ਅਜੇ ਇਸ ਦੀ ਸਰਕਾਰੀ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਉਕਤ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਇਸ ਮੁਕਾਬਲੇ 'ਚ ਐਸ. ਐਸ. ਪੀ. ਕੁਲਦੀਪ ਚਾਹਲ ਸਮੇਤ ਭਾਰੀ ਪੁਲਸ ਬਲ, ਰਾਜਸਥਾਨ ਪੁਲਸ ਤੇ ਗੰਗਾਨਗਰ ਦੀ ਪੁਲਸ ਵੀ ਮੌਜੂਦ ਸੀ।


Related News