ਜ਼ੀਰਕਪੁਰ ਦੇ ਪਿੰਡ ''ਚ ਵਾਪਰਿਆ ਹਾਦਸਾ, ਸਟੋਰ ਦੀ ਛੱਤ ਡਿਗਣ ਕਾਰਨ ਹੇਠਾਂ ਦੱਬੇ ਮਜ਼ਦੂਰ

Tuesday, Mar 29, 2022 - 02:01 PM (IST)

ਜ਼ੀਰਕਪੁਰ ਦੇ ਪਿੰਡ ''ਚ ਵਾਪਰਿਆ ਹਾਦਸਾ, ਸਟੋਰ ਦੀ ਛੱਤ ਡਿਗਣ ਕਾਰਨ ਹੇਠਾਂ ਦੱਬੇ ਮਜ਼ਦੂਰ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਪਿੰਡ ਰਾਮਪੁਰ ਨਜ਼ਦੀਕ ਸਟੋਰ ਦੇ ਸ਼ੈੱਡ 'ਤੇ ਪਾਈਆਂ ਸੀਮੈਂਟ ਦੀਆਂ ਚਾਦਰਾਂ ਦਾ ਭਾਰ ਨਾ ਸਹਾਰਦੇ ਛੱਤ ਡਿੱਗ ਗਈ। ਇਸ ਕਾਰਨ 3 ਮਜ਼ਦੂਰ ਇਸ ਹੇਠਾਂ ਦੱਬ ਕੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਪੁੱਜੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ੈੱਡ ਕਰੀਬ ਇੱਕ ਏਕੜ 'ਚ ਫੈਲਿਆ ਹੋਇਆ ਹੈ ਅਤੇ ਕਾਫ਼ੀ ਲੰਬਾ-ਚੌੜਾ ਹੈ, ਜੋ ਕਿ ਪਿੱਲਰਾਂ ਦੀ ਘਾਟ ਕਾਰਨ ਵਜ਼ਨ ਨਾ ਸਹਾਰਦੇ ਹੋਏ ਹੇਠਾਂ ਆ ਡਿੱਗਿਆ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ : ਪ੍ਰਧਾਨ ਦੀ ਕੁਰਸੀ ਲਈ ਇਸ ਆਗੂ ਦੇ ਨਾਂ 'ਤੇ ਲੱਗ ਸਕਦੀ ਹੈ ਮੋਹਰ

ਇੱਥੇ ਕੰਮ ਕਰਦੇ ਮਜ਼ਦੂਰਾਂ ਵਿੱਚੋਂ ਤਿੰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਕਾਰਵਾਈ ਕਰਦਿਆਂ ਐੱਸ. ਐੱਚ. ਓ. ਓਮਕਾਰ ਸਿੰਘ ਨੇ ਬੂਲੈਂਸਾਂ ਅਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਮੰਗਵਾ ਕੇ ਜ਼ਖ਼ਮੀ ਮਜ਼ਦੂਰਾਂ ਨੂੰ ਚੰਡੀਗੜ੍ਹ ਦੇ ਸਿਵਲ ਹਸਪਤਾਲ ਪੰਹੁਚਾਇਆ। ਸਬ ਡਿਵੀਜ਼ਨ ਡੇਰਾਬੱਸੀ ਦੇ ਅਧਿਕਾਰੀ ਨੇ ਮੌਕੇ 'ਤੇ ਪੁੱਜ ਕੇ ਸਬੰਧਿਤ ਫੈਕਟਰੀ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਫਰੀਦਕੋਟ : ਹਸਪਤਾਲ 'ਚ ਦਾਖ਼ਲ ਵਿਅਕਤੀ ਨੇ ਗੁਪਤ ਅੰਗ ਵੱਢ ਕੇ ਕੀਤਾ ਖ਼ੌਫ਼ਨਾਕ ਕਾਰਾ, ਹੈਰਾਨ ਰਹਿ ਗਏ ਡਾਕਟਰ

ਇਸੇ ਦੌਰਾਨ ਹਾਦਸੇ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਇਸ ਲੰਬੇ-ਚੌੜੇ ਸਟੋਰ ਦੇ ਮਟੀਰੀਅਲ ਅਤੇ ਫਿਜ਼ੀਕਲ ਸਟੇਟਸ ਚੈੱਕ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਸ਼ੈੱਡ ਦੇ ਡਿਗਣ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਫੈਕਟਰੀ ਸਟੋਰ ਮਾਲਕ ਖ਼ਿਲਾਫ਼ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News