ਬਿਨਾਂ ਹੈਲਮਟ ਨਾਕੇ 'ਤੇ ਰੋਕੇ ਨੌਜਵਾਨਾਂ ਦੀ ਗੁੰਡਾਗਰਦੀ,ਪੁਲਸ ਮੁਲਾਜ਼ਮ ਦੀ ਵਰਦੀ ਪਾੜੀ

Friday, Nov 06, 2020 - 10:33 AM (IST)

ਬਿਨਾਂ ਹੈਲਮਟ ਨਾਕੇ 'ਤੇ ਰੋਕੇ ਨੌਜਵਾਨਾਂ ਦੀ ਗੁੰਡਾਗਰਦੀ,ਪੁਲਸ ਮੁਲਾਜ਼ਮ ਦੀ ਵਰਦੀ ਪਾੜੀ

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਬਨੂੜ ਸੜਕ ਤੇ ਸਥਿਤ ਏਅਰ ਪੋਰਟ ਲਾਈਟਾਂ ਤੇ ਟ੍ਰੈਫਿਕ ਪੁਲਸ ਵਲੋਂ ਰੋਕੇ ਜਾਣ ਤੇ ਬਿਨਾਂ ਹੈਲਮਟ ਸਵਾਰ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਪੁਲਸ ਮੁਲਾਜ਼ਮ ਨਾਲ ਖਹਿਬੜ ਪਏ ਅਤੇ ਤੈਸ਼ 'ਚ ਆ ਕੇ ਉਨ੍ਹਾਂ ਨੇ ਪੁਲਸ ਮੁਲਾਜ਼ਮ ਦੀ ਵਰਦੀ ਫਾੜ ਦਿੱਤੀ।

ਇਹ ਵੀ ਪੜ੍ਹੋ: ਧਰਨੇ ਦੌਰਾਨ ਕਿਸਾਨਾਂ ਅਤੇ 'ਆਪ' ਵਰਕਰਾਂ 'ਚ ਹੋਈ ਝੜਪ

ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰਾਜੇਸ਼ ਚੌਹਾਨ ਨੇ ਦੱਸਿਆ ਕਿ 4 ਤਰੀਕ ਨੂੰ ਸ਼ਾਮ ਕਰੀਬ ਸਾਢੇ 5 ਵਜੇ ਏ.ਐੱਸ. ਆਈ. ਬਲਵਿੰਦਰ ਸਿੰਘ ਜ਼ੀਰਕਪੁਰ ਬਨੂੜ ਸੜਕ ਤੇ ਸਥਿਤ ਏਅਰ ਪੋਰਟ ਲਾਈਟਾਂ ਤੇ ਟ੍ਰੈਫਿਕ ਲਾਈਟਾਂ ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਬਿਨਾਂ ਹੈਲਮਟ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਜੋ ਕਿ ਜੀਰਕਪੁਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸਨ ਨੂੰ ਰੋਕਿਆ ਅਤੇ ਕਾਗਜ਼ ਮੰਗੇ ਪਰ ਉਹ ਕਾਗਜ਼ ਨਹੀਂ ਦਿਖਾ ਸਕੇ, ਜਿਸ ਕਾਰਨ ਉਨ੍ਹਾਂ ਨੇ ਨੌਜਵਾਨਾਂ ਸਰਬਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਪੁੱਤਰਾਨ ਸੁਖਦੇਵ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ ਉਨ੍ਹਾਂ ਨਾਲ ਖਹਿਬੜ ਲੱਗ ਪਏ ਅਤੇ ਗਾਲੀ-ਗਲੋਚ ਕਰਨ ਲੱਗ ਪਏ। ਇਹ ਦੇਖ ਕੇ ਉੱਥੇ ਖੜ੍ਹੇ ਹੌਲਦਾਰ ਜਸਵਿੰਦਰ ਸਿੰਘ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨਾਲ ਵੀ ਲੜਨ ਲੱਗੇ ਅਤੇ ਹੱਥੋਪਾਈ ਕਰਨ ਲੱਗੇ, ਜਿਸ ਕਾਰਨ ਜਸਵਿੰਦਰ ਸਿੰਘ ਦੀ ਵਰਦੀ ਫੱਟ ਗਈ।ਪੁਲਸ ਨੇ ਦੋਵਾਂ ਖ਼ਿਲਾਫ਼ ਧਾਰਾ 353, 186,332 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਮੋਗਾ-ਫਿਰੋਜ਼ਪੁਰ‌ ਸਮੇਤ ਇਨ੍ਹਾਂ ਕੌਮੀ ਸ਼ਾਹ ਮਾਰਗਾਂ 'ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਸ਼ੁਰੂ


author

Shyna

Content Editor

Related News