ਸ੍ਰੀ ਦਰਬਾਰ ਸਾਹਿਬ 'ਚ ਹੋਈ ਜ਼ਾਕਿਰ ਹੂਸੈਨ ਦੀ ਆਤਮਿਕ ਸ਼ਾਂਤੀ ਲਈ ਅਰਦਾਸ
Friday, Jan 24, 2025 - 03:18 PM (IST)
ਅੰਮ੍ਰਿਤਸਰ( ਸਰਬਜੀਤ ) -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਸਿੱਧ ਤਬਲਾ ਵਾਦਕ ਜਾਕਿਰ ਹੁਸੈਨ ਦਾ ਛੋਟੇ ਭਰਾ ਫਜ਼ਲ ਕੁਰੈਸ਼ੀ ਆਪਣੇ ਖਾਸ ਸ਼ਾਗਿਰਦ ਨਾਲ ਨਤਮਸਤਕ ਹੋਇਆ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।15 ਦਸੰਬਰ 2024 ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਵਿਸ਼ਵ ਪ੍ਰਸਿੱਧ ਤਬਲਾ ਵਾਦਕ, ਸੰਗੀਤਕਾਰ ਅਤੇ ਫਿਲਮ ਅਦਾਕਾਰ ਉਸਤਾਦ ਜ਼ਾਕਿਰ ਹੁਸੈਨ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਗੁਰੂਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਇਹ ਵੀ ਪੜ੍ਹੋ- ਹੋਸਟਲ ਦੀ ਕੰਧ ਟੱਪ ਕੇ ਕਿੱਥੇ ਜਾਂਦੇ ਸਨ ਅਮਿਤਾਭ ਬੱਚਨ! ਖੋਲ੍ਹਿਆ ਭੇਤ
ਇਸ ਮੌਕੇ ਫਜਲ ਕੁਰੈਸ਼ੀ ਅਤੇ ਉਨ੍ਹਾਂ ਦੇ ਖਾਸ ਸ਼ਗਿਰਦ ਪੰਜਾਬ ਘਰਾਣੇ ਦੇ ਉਸਤਾਦ ਕੁਲਵਿੰਦਰ ਸਿੰਘ ਸਮੇਤ ਅਨੇਕਾਂ ਸੰਗੀਤਕਾਰ, ਤਬਲਾਵਾਦਕਾਂ ਨੇ ਹਾਜੀਰੀ ਭਰੀ।ਸ੍ਰੀ ਆਖੰਡ ਪਾਠ ਜੀ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੁਹਾਰਕਾ ਵਲੋਂ ਸ਼ਬਦ ਗਾਇਨ ਕੀਤਾ ਗਿਆ।ਇਸ ਉਪਰੰਤ ਗੱਲਬਾਤ ਕਰਦਿਆਂ ਉਸਤਾਦ ਫਜਲ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਚ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8