ਪੰਜਾਬ ਪੁਲਸ ਦੇ ਹੀਰੋ ਹਰਜੀਤ ਸਿੰਘ ਨੂੰ ਯੁਵਰਾਜ ਦਾ ਸਲਾਮ, Video ਪੋਸਟ ਕਰ ਕਹੀ ਵੱਡੀ ਗੱਲ

04/29/2020 11:21:44 AM

ਨਵੀਂ ਦਿੱਲੀ : ਪੰਜਾਬ ਵਿਚ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਹਮਲੇ ਦਾ ਸ਼ਿਕਾਰ ਹੋਏ ਅਸਿਸਟੈਂਟ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਸਮਰਥਨ ਵਿਚ ਭਾਰਤੀ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਵੀ ਆਏ ਹਨ। ਯੁਵਰਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਉਹ ਇਕ ਪੋਸਟਰ ਫੜ੍ਹ ਕੇ ਹਰਜੀਤ ਸਿੰਘ ਦੇ ਪ੍ਰਤੀ ਆਪਣਾ ਸਮਰਥਨ ਜਤਾ ਰਹੇ ਹਨ। ਇਸ ਪੋਸਟਰ 'ਤੇ ਲਿਖਿਆ ਸੀ, ''ਮੈਂ ਵੀ ਹਰਜੀਤ ਸਿੰਘ।''

ਹਰਜੀਤ ਦੀ ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕਰਨ ਦੇ ਲਈ ਪੰਜਾਬ ਪੁਲਸ ਨੇ ਸੋਮਵਾਰ ਨੂੰ ਇਕ 'ਮੈਂ ਵੀ ਹਰਜੀਤ ਸਿੰਘ' ਨਾਂ ਤੋਂ ਇਕ ਮੁਹਿੰਮ ਚਲਾਈ ਸੀ। ਇਸ ਦੇ ਤਹਿਤ ਪੰਜਾਬ ਪੁਲਸ ਦੇ ਸਾਰੇ ਜਵਾਨਾਂ ਅਤੇ ਅਧਿਕਾਰੀਆਂ ਨੇ ਇਕ ਦਿਨ ਦੇ ਲਈ ਆਪਣੀ ਵਰਦੀ 'ਤੇ ਹਰਜੀਤ ਸਿੰਘ ਦੇ ਨਾਂ ਦਾ ਬੈਜ ਚਲਾਇਆ ਸੀ। ਇਸ ਮੁਹਿੰਮ ਦੇ ਤਹਿਤ ਟੀਮ ਇੰਡੀਆ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਦਿੱਗਜ ਆਲਰਾਊਂਡਰ ਯੁਵਰਾਜ ਨੇ ਵੀਡੀਓ ਪੋਸਟ ਕੀਤੀ ਅਤੇ ਕਿਹਾ ਕਿ ਮੈਨੂੰ ਆਪਣੀ ਪੰਜਾਬ ਪੁਲਸ 'ਤੇ ਮਾਣ ਹੈ। ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਾਡੀ ਜਾਨ ਦੀ ਰੱਖਿਆ ਕਰਦੇ ਹਨ। ਹਰ ਪੰਜਾਬੀ ਉਸ ਦੇ ਨਾਲ ਹੈ। ਮੈਂ ਵੀ ਹਰਜੀਤ ਸਿੰਘ। 

ਉਸ ਨੇ ਪੋਸਟ ਵਿਚ ਹਰਜੀਤ ਸਿੰਘ ਦੇ ਹੌਸਲੇ ਨੂੰ ਸਲਾਮ ਕਰਦਿਆਂ ਲਿਖਿਆ, ''ਹਰਜੀਤ ਸਿੰਘ ਦੀ ਬਹਾਦਰੀ ਨੇ ਪੂਰੇ ਦੇਸ਼ ਵਿਚ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ। ਸਾਰੇ ਪੁਲਸ ਬਲਾਂ ਨੂੰ ਬਹੁਤ ਧੰਨਵਾਦ। ਅਸੀਂ ਸਾਰੇ ਤੁਹਾਡੇ ਨਾਲ ਹਾਂ।

ਹਮਲੇ 'ਚ ਕੱਟ ਗਿਆ ਸੀ ਹੱਥ
ਪਟਿਆਲਾ ਵਿਚ ਲਾਕਡਾਊਨ ਦੀ ਡਿਊਟੀ 'ਤੇ ਤੈਨਾਤ ਦੇ ਏ. ਐੱਸ. ਆਈ. ਹਰਜੀਤ ਸਿੰਘ 'ਤੇ ਕੁਝ ਅਖੌਤੀ ਨਿਹੰਗ ਸਿੱਖਾਂ ਦੇ ਗਰੁਪ ਨੇ ਹਮਲਾ ਕਰ ਦਿੱਤਾ ਸੀ। ਪਟਿਆਲਾ ਵਿਚ ਬੀਤੀ ਅਪ੍ਰੈਲ ਦੀ ਸਵੇਰੇ ਡਿਊਟੀ ਦੌਰਾਨ ਜਦੋਂ ਪੰਜਾਬ ਪੁਲਸ ਨੇ ਗੱਡੀ ਵਿਚ ਸਵਾਰ ਨਿਹੰਗਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਸ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਹਮਲਾਵਰ ਨੇ ਤਲਵਾਰ ਨਾਲ ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਸੀ। ਇਸ ਤੋਂ ਬਾਅਦ ਹਰਜੀਤ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਵਿਚ ਹੋਇਆ ਸੀ। ਜਿੱਥੇ ਡਾਕਟਰਾਂ ਨੇ ਸਫਲ ਸਰਜਰੀ ਕੀਤੀ ਅਤੇ ਹੱਥ ਨੂੰ ਦੋਬਾਰਾ ਜੋੜ ਦਿੱਤਾ ਸੀ। ਹਰਜੀਤ ਸਿੰਘ ਦੀ ਸਫਲ ਸਰਜਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਪ੍ਰੋਮੋਸ਼ਨ ਦਿੰਦਿਆਂ ਸਬ ਇੰਸਪੈਕਟਰ ਬਣਾਉਣ ਦਾ ਐਲਾਨ ਕੀਤਾ ਸੀ। ਪਟਿਆਲਾ ਵਿਚ ਹੋਈ ਇਸ ਘਟਨਾ ਵਿਚ ਪੰਜਾਬ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਕੋਲੋਂ ਤਲਵਾਰ ਤੋਂ ਇਲਾਵਾ ਹੋਰ ਹਥਿਆਰ ਵੀ ਬਰਾਮਦ ਹੋਏ ਸੀ।


Ranjit

Content Editor

Related News