ਹੁਣ ਮੋਬਾਇਲ ''ਤੇ ਡਾਊਨਲੋਡ ਕਰੋ ''ਯਮ'' ਦੀ ਐਲਪੀਕੇਸ਼ਨ

05/04/2017 7:21:32 PM

ਜਲੰਧਰ— ਵੰਨ-ਸੁਵੰਨੇ ਖਾਣਿਆਂ ਦੀ ਰੈਸਿਪੀ ''ਤੇ ਆਧਾਰਿਤ ਫੇਸਬੁੱਕ ਦੇ ਪੇਜ ''ਯਮ'' ਦੀ ਐਪਲੀਕੇਸ਼ਨ ਹੁਣ ਤੁਸੀਂ ਆਪਣੇ ਆਈਫੋਨ ਜਾਂ ਐਡ੍ਰਾਇਡ ਫੋਨ ''ਤੇ ਡਾਊਨਲੋਡ ਕਰ ਸਕਦੇ ਹੋ ਤੇ ਨਵੇਂ-ਨਵੇਂ ਲਜ਼ੀਜ਼ ਖਾਣੇ ਬਣਾਉਣ ਦੇ ਆਸਾਨ ਤਰੀਕੇ ਸਿੱਖ ਸਕਦੇ ਹੋ। ''ਯਮ'' ਦਾ ਫੇਸਬੁੱਕ ਪੇਜ ਸੋਸ਼ਲ ਮੀਡੀਆ ''ਤੇ ਕਾਫੀ ਮਕਬੂਲ ਹੈ ਤੇ ਇਸ ਪੇਜ ਨਾਲ 12 ਲੱਖ 25 ਹਜ਼ਾਰ ਲੋਕ ਜੁੜੇ ਹੋਏ ਹਨ। ''ਯਮ'' ਦਾ ਪੇਜ ਹੁਣ ਆਈਫੋਨ ਤੇ ਐਂਡ੍ਰਾਇਡ ਤੋਂ ਇਲਾਵਾ ਯੂਟਿਊਬ, ਇੰਸਟਾਗ੍ਰਾਮ ਤੇ ਪਿੰਟੇਰੈਸਟ ''ਤੇ ਵੀ ਉਪਲੱਬਧ ਹੈ। ਰੋਜ਼ਾਨਾ ਇਸ ਪੇਜ ''ਤੇ ਪੋਸਟ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੇ ਖਾਣੇ ਬਣਾਉਣ ਦੀਆਂ ਰੈਸਿਪੀਆਂ ਲੱਖਾਂ ਲੋਕ ਦੇਖਦੇ ਹਨ ਤੇ ਵੰਨ-ਸੁਵੰਨੇ ਖਾਣੇ ਬਣਾਉਣ ਦਾ ਤਰੀਕਾ ਸਿੱਖਦੇ ਹਨ। ਇਸ ਪੇਜ ''ਤੇ ਭਾਰਤੀ ਖਾਣਿਆਂ ਤੋਂ ਇਲਾਵਾ ਵਿਦੇਸ਼ੀ ਖਾਣੇ ਬਣਾਉਣ ਦੀਆਂ ਰੈਸਿਪੀਆਂ ਵੀ ਪੋਸਟ ਕੀਤੀਆਂ ਜਾਂਦੀਆਂ ਹਨ।

Related News