ਖੁਸ਼ੀਆਂ ’ਚ ਪਏ ਮੌਤ ਦੇ ਵੈਣ, ਡੀ. ਜੇ. ਪਾਰਟੀ ਦੌਰਾਨ ਚੱਲੀ ਗੋਲ਼ੀ ਨਾਲ ਨੌਜਵਾਨ ਦੀ ਮੌਤ

Saturday, Jul 02, 2022 - 06:25 PM (IST)

ਖੁਸ਼ੀਆਂ ’ਚ ਪਏ ਮੌਤ ਦੇ ਵੈਣ, ਡੀ. ਜੇ. ਪਾਰਟੀ ਦੌਰਾਨ ਚੱਲੀ ਗੋਲ਼ੀ ਨਾਲ ਨੌਜਵਾਨ ਦੀ ਮੌਤ

ਪੱਟੀ (ਸੌਰਭ) : ਪੱਟੀ ਸ਼ਹਿਰ ਦੇ ਨਜ਼ਦੀਕੀ ਪਿੰਡ ਚੂਸਲੇਵੜ ਵਿਖੇ ਬੀਤੀ ਰਾਤ ਡੀ. ਜੇ. ਪਾਰਟੀ ਦੌਰਾਨ ਚੱਲੀ ਗੋਲ਼ੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਚੂਸਲੇਵੜ ਦੇ ਸਾਬਕਾ ਸਰਪੰਚ ਰਸਾਲ ਸਿੰਘ ਦੇ ਘਰ ਹੋਏ ਪੋਤਰੇ ਦੀ ਪਾਰਟੀ ਮੌਕੇ ਡੀ.ਜੇ. ’ਤੇ ਨੱਚਦੇ ਸਮੇਂ ਕਿਸੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ ਜੋ ਕਿ ਇਕ ਨੌਜਵਾਨ ਦੇ ਸਿਰ ਵਿਚ ਜਾ ਵੱਜੀ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲਸ ਨੇ ਜੱਗੂ ਭਗਵਾਨਪੁਰੀਆ ਨੂੰ ਕੀਤਾ ਗ੍ਰਿਫ਼ਤਾਰ

ਸਿਰ ਵਿਚ ਗੋਲੀ ਲੱਗਣ ਕਾਰਣ ਗੰਭੀਰ ਰੂਪ ਵਿਚ ਜ਼ਖਮੀ ਹੋਏ ਉਕਤ ਨੌਜਵਾਨ ਨੂੰ ਪੱਟੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਵੇਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੂਸਲੇਵੜ ਵਜੋਂ ਹੋਈ ਹੈ ਜੋ ਆਪਣੇ ਪਿੱਛੇ ਇਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ਹੈ।

ਇਹ ਵੀ ਪੜ੍ਹੋ : ਮੈਚ ਤੋਂ ਬਾਅਦ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਗੋਲ਼ੀ ਮਾਰਣ ਵਾਲੇ ਦੀ ਨਸ਼ੇ ਦੀ ਓਵਰਡੋਜ਼ ਕਾਰਣ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News