ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖ਼ਬਰ, ਖਜ਼ਾਨਾ ਮੰਤਰੀ ਦਾ ਐਲਾਨ, ਜਲਦ ਸ਼ੁਰੂ ਹੋਣ ਜਾ ਰਹੀ ਭਰਤੀ
Sunday, Oct 11, 2020 - 06:40 PM (IST)
ਬਠਿੰਡਾ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਵੱਖ-ਵੱਖ ਵਿਭਾਗਾਂ 'ਚ ਖਾਲ੍ਹੀ ਪਈਆਂ ਅਸਾਮੀਆਂ ਭਰਨ ਲਈ ਪੰਜਾਬ ਸਰਕਾਰ ਜਲਦ ਹੀ ਭਰਤੀ ਸ਼ੁਰੂ ਕਰਨ ਜਾ ਰਹੀ ਹੈ ਅਤੇ ਆਉਂਦੇ ਕੁਝ ਮਹੀਨਿਆਂ ਦੌਰਾਨ ਇਹ ਅਮਲ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ 'ਚ ਨੌਕਰੀਆਂ ਘਟਣ ਕਰਕੇ ਕੈਪਟਨ ਸਰਕਾਰ ਨੌਜਵਾਨਾਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਅਦਾਇਗੀ ਇਸ ਤਰੀਕੇ ਨਾਲ ਕਰੇਗੀ। ਅੱਜ ਇਥੇ ਸ਼ਹਿਰ 'ਚ ਇਕ ਦਰਜਨ ਤੋਂ ਵੱਧ ਜਨਤਕ ਮੀਟਿੰਗਾਂ 'ਚ ਸ਼ਾਮਿਲ ਹੋਏ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਦੀ ਕੁਝ ਤੈਅ ਹੱਦ ਤੱਕ ਰਾਸ਼ਨ ਕਾਰਡ ਬਣਾਏ ਜਾਣ ਦੀ ਸ਼ਰਤ ਕਾਰਨ ਬਕਾਇਆ ਰਹਿ ਗਏ ਲੋਕਾਂ ਦੇ ਸਮਾਰਟ ਰਾਸ਼ਨ ਕਾਰਡ ਵੀ ਜਲਦੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੇ 9 ਲੱਖ ਲੋਕਾਂ ਨੂੰ ਆਪਣੇ ਵਿੱਤੀ ਸਾਧਨਾਂ ਰਾਹੀਂ 'ਸਮਾਰਟ ਰਾਸ਼ਨ ਕਾਰਡ ਸਕੀਮ' ਵਿਚ ਸ਼ਾਮਿਲ ਕਰੇਗੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ 17 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਲੈ ਕੇ ਬਦਲੇ ਕੈਪਟਨ ਦੇ ਤੇਵਰ
ਇਸ ਦੌਰਾਨ ਖਜ਼ਾਨਾ ਮੰਤਰੀ ਨੇ ਕੇਂਦਰ ਸਰਕਾਰ 'ਤੇ 'ਪੋਸਟ ਮੈਟ੍ਰਿਕ ਸਕੀਮ' ਨੂੰ ਪੱਖਪਾਤ ਤਹਿਤ ਬੰਦ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਬੱਚਿਆਂ ਦੀ ਪੜ੍ਹਾਈ ਰੁਕਣ ਨਹੀਂ ਦੇਵੇਗੀ ਅਤੇ ਸੂਬਾ ਸਰਕਾਰ ਆਪਣੀ ਵਜ਼ੀਫ਼ਾ ਸਕੀਮ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੇ ਸੰਕਟ ਨੂੰ ਦੇਖਦਿਆਂ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਝਟਕਾ
ਇਸ ਦੌਰਾਨ ਮਨਪ੍ਰੀਤ ਨੇ ਕੋਲਾ ਸੰਕਟ 'ਤੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਜੇ ਕਿਸਾਨ ਵਲੋਂ ਰੇਲ ਆਵਾਜਾਈ 'ਚ ਢਿੱਲ ਨਾ ਦਿੱਤੀ ਗਈ ਤਾਂ ਪੰਜਾਬ 'ਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਣਕ ਦੀ ਬਿਜਾਈ ਵੀ ਸਮੇਂ ਤੋਂ ਕਾਫੀ ਲੇਟ ਹੋ ਸਕਦੀ ਹੈ ਅਤੇ ਜੋ ਫੌਜੀ ਜਵਾਨ ਲੱਦਾਖ 'ਚ ਦੇਸ਼ ਦੇ ਲਈ ਲੜਾਈ ਲੜ ਰਹੇ ਹਨ ਉਨ੍ਹਾਂ ਦੇ ਲਈ ਲੋੜਵੰਦ ਸਾਮਾਨ ਵੀ ਨਹੀਂ ਭੇਜਿਆ ਜਾ ਸਕੇਗਾ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਸੋਚ ਸਮਝ ਕੇ ਪੰਜਾਬ ਦੇ ਹੱਕ 'ਚ ਫ਼ੈਸਲੇ ਲੈ ਕੇ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਹਾਲਾਤਾਂ ਨੂੰ ਪੂਰੇ ਪੰਜਾਬ ਦਾ ਨੁਕਸਾਨ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਕੁਸੁਮ ਤੋਂ ਬਾਅਦ ਰਾਮਪੁਰਾ ਦੀ ਪਰਮਿੰਦਰ ਨੇ ਚਟਾਈ ਲੁਟੇਰਿਆਂ ਨੂੰ ਧੂੜ, ਵੀਡੀਓ ਦੇਖ ਹੋਵੋਗੇ ਹੈਰਾਨ