ਆਸ਼ਕੀ ਦੇ ਚੱਕਰ 'ਚ ਛੱਡੇ 3 ਬੱਚੇ ਤੇ ਪਤੀ, 2 ਵਾਰ ਗਰਭਪਾਤ ਕਰਾਉਣ ਵਾਲੇ ਆਸ਼ਕ ਨੇ ਅਖ਼ੀਰ 'ਚ ਦਿੱਤਾ ਧੋਖਾ

Tuesday, Nov 14, 2023 - 03:39 PM (IST)

ਆਸ਼ਕੀ ਦੇ ਚੱਕਰ 'ਚ ਛੱਡੇ 3 ਬੱਚੇ ਤੇ ਪਤੀ, 2 ਵਾਰ ਗਰਭਪਾਤ ਕਰਾਉਣ ਵਾਲੇ ਆਸ਼ਕ ਨੇ ਅਖ਼ੀਰ 'ਚ ਦਿੱਤਾ ਧੋਖਾ

ਚੰਡੀਗੜ੍ਹ (ਸੁਸ਼ੀਲ) : ਪਤੀ ਤੋਂ ਤਲਾਕ ਕਰਵਾਉਣ ਤੋਂ ਬਾਅਦ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਇਕ ਔਰਤ ਨਾਲ 5 ਸਾਲ ਤੱਕ ਜਬਰ-ਜ਼ਿਨਾਹ ਕਰਦਾ ਰਿਹਾ। ਇੰਨਾ ਹੀ ਨਹੀਂ, ਮੁਲਜ਼ਮ ਨੌਜਵਾਨ ਨੇ 2 ਵਾਰ ਉਸ ਦਾ ਗਰਭਪਾਤ ਵੀ ਕਰਵਾਇਆ। ਹੁਣ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਔਰਤ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸਾਰੰਗਪੁਰ ਪੁਲਸ ਨੇ ਮੁਲਜ਼ਮ ਨਵੀਨ ਖ਼ਿਲਾਫ਼ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੁਬਈ ਤੋਂ ਵਾਪਸ ਪਿੰਡ ਆਏ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸਾਲ ਪਹਿਲਾਂ ਹੋਇਆ ਸੀ Accident

ਪੁਲਸ ਮੁਲਜ਼ਮ ਨੌਜਵਾਨ ਦੀ ਭਾਲ ਕਰ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਸ ਦੇ ਤਿੰਨ ਬੱਚੇ ਹਨ। 2017 'ਚ ਨਵੀਨ ਨਾਲ ਦੋਸਤੀ ਹੋਈ। ਨਵੀਨ ਨੇ ਵਿਆਹ ਦਾ ਵਾਅਦਾ ਕਰ ਕੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ। 2021 'ਚ ਔਰਤ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ 'ਕੁੱਤੇ' ਦੇ ਵੱਢਣ 'ਤੇ ਵੀ ਮਿਲੇਗਾ ਮੁਆਵਜ਼ਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਇਸ ਤੋਂ ਇਲਾਵਾ ਔਰਤ ਨੇ ਤਿੰਨਾਂ ਬੱਚਿਆਂ ਦੀ ਕਸਟਡੀ ਆਪਣੇ ਪਤੀ ਨੂੰ ਦੇ ਦਿੱਤੀ ਅਤੇ ਨਵੀਨ ਨੂੰ ਉਸ ਨਾਲ ਵਿਆਹ ਕਰਨ ਲਈ ਕਹਿਣ ਲੱਗੀ। ਨੌਜਵਾਨ ਔਰਤ ਨਾਲ ਵਿਆਹ ਨਾ ਕਰਵਾਉਣ ਲਈ ਬਹਾਨੇ ਬਣਾਉਣ ਲੱਗਾ। ਪੀੜਤਾ ਨੇ ਦੋਸ਼ ਲਾਇਆ ਕਿ ਨਵੀਨ ਨੇ 5 ਸਾਲਾਂ 'ਚ ਦੋ ਵਾਰ ਉਸ ਦਾ ਗਰਭਪਾਤ ਕਰਵਾਇਆ। ਔਰਤ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਮੁਲਜ਼ਮ ਨਵੀਨ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News