ਸ਼ਰਮਨਾਕ: ਗੁਆਂਢੀ ਨੇ 16 ਸਾਲ ਦੀ ਕੁੜੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਗਰਭਵਤੀ ਹੋਣ 'ਤੇ ਹੋਇਆ ਖੁਲਾਸਾ

Thursday, Aug 06, 2020 - 02:09 PM (IST)

ਸ਼ਰਮਨਾਕ: ਗੁਆਂਢੀ ਨੇ 16 ਸਾਲ ਦੀ ਕੁੜੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਗਰਭਵਤੀ ਹੋਣ 'ਤੇ ਹੋਇਆ ਖੁਲਾਸਾ

ਡੇਰਾਬਸੀ (ਅਨਿਲ) : ਸਥਾਨਕ ਇਕ ਪਿੰਡ ਦੀ 16 ਸਾਲਾ ਨਾਬਾਲਗ ਕੁੜੀ ਨਾਲ ਗੁਆਂਢੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਪੀੜਤ ਕੁੜੀ ਗਰਭਵਤੀ ਹੋ ਗਈ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਪਰ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਨੇੜਲੇ ਪਿੰਡ ਹਰੀਪੁਰ ਹਿੰਦੂਆ 'ਚ ਕਰੀਬ 16 ਸਾਲਾਂ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੀ ਸ਼ਿਕਾਇਤ ਪੁਲਸ ਨੂੰ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਪੀੜਤ ਕੁੜੀ ਦੇ ਗੁਆਂਢੀ ਅਜੇ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਤੈਰਦੀਆਂ ਮਿਲੀਆਂ 2 ਲਾਸ਼ਾਂ, ਹਾਲਤ ਦੇਖ ਪੁਲਸ ਵੀ ਰਹਿ ਗਈ ਹੈਰਾਨ

ਇਹ ਮਾਮਲਾ ਉਸ ਸਮੇਂ ਧਿਆਨ 'ਚ ਆਇਆ, ਜਦੋਂ ਰੱਖੜੀ ਵਾਲੇ ਦਿਨ ਪੀੜਤਾ ਨੇ ਆਪਣੀ ਮਾਸੀ ਨੂੰ ਢਿੱਡ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਨੂੰ ਡਾਕਟਰੀ ਜਾਂਚ ਲਈ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਜਦੋਂ ਪਰਿਵਾਰ ਨੇ ਇਸ ਬਾਰੇ ਕੁੜੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਉਸ ਨਾਲ ਕਾਫ਼ੀ ਦਿਨਾਂ ਤੋਂ ਜਬਰ-ਜ਼ਿਨਾਹ ਕਰ ਰਿਹਾ ਹੈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਗੁਆਂਢੀ ਅਜੇ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਕੈਪਟਨ ਦੇ 'ਸਮਾਰਟਫੋਨ' ਉਡੀਕਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਕੋਲ ਪੁੱਜੀ ਪਹਿਲੀ ਖੇਪ

ਬੁੱਧਵਾਰ ਨੂੰ ਦੋਸ਼ੀ ਨੂੰ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਸ ਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਦੁਪਹਿਰ ਨੂੰ ਕਰੀਬ ਸਵਾ ਦੋ ਵਜੇ ਪੁਲਸ ਦੀ ਇਕ ਟੀਮ ਉਸ ਨੂੰ ਮੈਡੀਕਲ ਜਾਂਚ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਲੈ ਕੇ ਆਈ ਤਾਂ ਉਸ ਸਮੇਂ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਉੱਥੋਂ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਨੇ ਦੋਸ਼ੀ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਦੋਸ਼ੀ ਨੂੰ ਪੁਲਸ ਕਾਬੂ ਨਹੀਂ ਕਰ ਸਕੀ।
ਇਹ ਵੀ ਪੜ੍ਹੋ : ...ਤੇ ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਗੇ 'ਆਪਰੇਸ਼ਨ'
 


author

Babita

Content Editor

Related News