ਅੰਮ੍ਰਿਤਸਰ ਵਿਖੇ ਵਾਪਰੀ ਕਤਲ ਦੀ ਵਾਰਦਾਤ ਮੌਕੇ ਮੌਜੂਦ ਸੀ ਇਹ ਨੌਜਵਾਨ, ਰੋ-ਰੋ ਦੱਸੀ ਸਾਰੀ ਕਹਾਣੀ (ਵੀਡੀਓ)

Thursday, Sep 08, 2022 - 06:55 PM (IST)

ਅੰਮ੍ਰਿਤਸਰ ਵਿਖੇ ਵਾਪਰੀ ਕਤਲ ਦੀ ਵਾਰਦਾਤ ਮੌਕੇ ਮੌਜੂਦ ਸੀ ਇਹ ਨੌਜਵਾਨ, ਰੋ-ਰੋ ਦੱਸੀ ਸਾਰੀ ਕਹਾਣੀ (ਵੀਡੀਓ)

ਅੰਮ੍ਰਿਤਸਰ - ਅੰਮ੍ਰਿਤਸਰ ’ਚ ਬੀਤੀ ਰਾਤ ਨਿਹੰਗ ਸਿੰਘਾਂ ਵਲੋਂ ਇਕ ਨੌਜਵਾਨ ਦਾ ਤਲਵਾਰਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਵਜ੍ਹਾ ਸਿਗਰਟ ਦੱਸੀ ਗਈ ਹੈ, ਜਿਸ ਨੂੰ ਲੈ ਕੇ ਹੋਈ ਬਹਿਸ ਕਾਰਨ ਨਿਹੰਗਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਕਤਲ ਦੀ ਵਾਰਦਾਤ ਮੌਕੇ ਸ਼ਾਮਲ ਨੌਜਵਾਨਾਂ ’ਚੋਂ ਇਕ ਨੌਜਵਾਨ ਮੀਡੀਆ ਦੇ ਸਾਹਮਣੇ ਆਇਆ ਹੈ, ਜੋ ਰੋ-ਰੋ ਕੇ ਕਤਲ ਦੀ ਘਟਨਾ ਨੂੰ ਵਿਸਥਾਰ ਨਾਲ ਦੱਸ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਪ੍ਰੇਮ ਨਿਕਾਹ ਦਾ ਦਰਦਨਾਕ ਅੰਤ, ਖ਼ੂਨ ਨਾਲ ਲਥਪਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਇਕ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਿਗਰਟ ਪੀ ਰਿਹਾ ਸੀ, ਜਿਸ ਨੂੰ 2 ਨਿਹੰਗ ਸਿੰਘਾਂ ਨੇ ਅਜਿਹਾ ਕਰਨ ਤੋਂ ਰੋਕਿਆ। ਇਸੇ ਗੱਲ ਨੂੰ ਲੈ ਕੇ ਨੌਜਵਾਨ ਉਨ੍ਹਾਂ ਨਾਲ ਬਹਿਸ ਪਿਆ ਅਤੇ ਉਹ ਆਪਸ ’ਚ ਲੜ ਪਏ। ਉਨ੍ਹਾਂ ਨੂੰ ਲੜਦਾ ਵੇਖ ਕੇ ਮੈਂ ਨੌਜਵਾਨ ਅਤੇ ਨਿਹੰਗਾਂ ਨੂੰ ਛਡਵਾਉਣ ਲਈ ਗਿਆ ਸੀ, ਜੋ ਵੀਡੀਓ ’ਚ ਸਾਫ਼ ਵਿਖਾਈ ਦੇ ਰਿਹਾ ਹੈ। ਮੇਰੀ ਗਲਤੀ ਇਹ ਸੀ ਕਿ ਮੈਂ ਉਸ ਸਮੇਂ ਪੁਲਸ ਨੂੰ ਫੋਨ ਨਹੀਂ ਕੀਤਾ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗਾਂ ਨੇ ਤਲਵਾਰਾਂ ਨਾਲ ਸ਼ਰੇਆਮ ਕੀਤਾ ਨੌਜਵਾਨ ਦਾ ਕਤਲ

ਨੌਜਵਾਨ ਨੇ ਕਿਹਾ ਕਿ ਲੜਾਈ ਛਡਵਾਉਣ ਕਾਰਨ ਉਸ ਦਾ ਨਾਂ ਵੀ ਕਤਲ ਦੀ ਵਾਰਦਾਤ ’ਚ ਸ਼ਾਮਲ ਮੁਲਜ਼ਮਾਂ ’ਚ ਆ ਗਿਆ ਹੈ। ਨੌਜਵਾਨ ਨੇ ਕਿਹਾ ਕਿ ਮੇਰਾ ਉਕਤ ਲੋਕਾਂ ਨਾਲ ਕੋਈ ਰਾਬਤਾ ਨਹੀਂ ਹੈ ਅਤੇ ਮੈਂ ਸਿਰਫ਼ ਇਨਸਾਨਿਅਤ ਦੇ ਤੌਰ ’ਤੇ ਉਨ੍ਹਾਂ ਦੀ ਲੜਾਈ ਨੂੰ ਛਡਵਾਉਣ ਲਈ ਗਿਆ ਸੀ। ਮੈਂ ਕੋਈ ਗ਼ਲਤ ਕੰਮ ਨਹੀਂ ਕੀਤਾ। ਇਸੇ ਲਈ ਮੇਰਾ ਨਾਲ ਇਸ ਵਾਰਦਾਤ ’ਚ ਸ਼ਾਮਲ ਨਾ ਕੀਤਾ ਜਾਵੇ। 

ਪੜ੍ਹੋ ਇਹ ਵੀ ਖ਼ਬਰ: ਜਿਸ ਤੋਂ ਬੰਨ੍ਹਵਾਈ ਰੱਖੜੀ ਉਸੇ ਨੂੰ ਲੈ ਕੇ ਫ਼ਰਾਰ ਹੋਇਆ ਨੌਜਵਾਨ, ਰਿਸ਼ਤਿਆਂ 'ਤੇ ਕਲੰਕ ਹੈ ਭੈਣ-ਭਰਾ ਦਾ ਇਹ ਮਾਮਲਾ


author

rajwinder kaur

Content Editor

Related News