ਯੂਥ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਈ ਨੌਜਵਾਨ ਸ਼ਕਤੀ, ਕਾਂਗਰਸੀਆਂ ਨੂੰ ਦੇਵੇਗੀ ਮੂੰਹ ਤੋੜਵਾਂ ਜਵਾਬ: ਮਜੀਠੀਆ

Thursday, Apr 01, 2021 - 09:11 PM (IST)

ਯੂਥ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਈ ਨੌਜਵਾਨ ਸ਼ਕਤੀ, ਕਾਂਗਰਸੀਆਂ ਨੂੰ ਦੇਵੇਗੀ ਮੂੰਹ ਤੋੜਵਾਂ ਜਵਾਬ: ਮਜੀਠੀਆ

ਪਟਿਆਲਾ, (ਬਲਜਿੰਦਰ)- ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਈ ਨੌਜਵਾਨ ਸ਼ਕਤੀ ਕਾਂਗਰਸ ਦੇ ਭ੍ਰਿਸਟਾਚਾਰ ਅਤੇ ਜਿਆਦਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ। ਉਨ੍ਹਾਂ ਯੂਥ ਅਕਾਲੀ ਦਲ ਦੇ ਸਭ ਤੋਂ ਘੱਟ ਉਮਰ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਭੰਗੂ ਨੂੰ ਪੰਜਾਬ ਦੇ ਨੌਜਵਾਨ ਸ਼ਕਤੀ ਵਿਚ ਜੋਸ਼ ਭਰਨ ਲਈ ਪੰਜਾਬ ਵਿਚ ਭੇਜਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮਜੀਠੀਆ ਨੇ ਗੁਰਲਾਲ ਸਿੰਘ ਭੰਗੂ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਪਾਰਟੀ ਦੀ ਉਚ ਸਫਾਂ ਵਿਚ ਸੇਵਾ ਕਰ ਰਹੇ ਹਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਮੇਂ ਕਾਂਗਰਸ ਵੱਲੋਂ ਲੁੱਟੇ ਜਾ ਰਹੇ ਅਤੇ ਬੇਰੁਜਗਾਰੀ ਦੇ ਨਰਕ ਵਿਚ ਧੱਕੇ ਜਾ ਰਹੇ ਨੌਜਵਾਨਾ ਲਈ ਡੱਟ ਖੜਨ ਲਈ ਕਿਹਾ ਤਾਂ ਕਿ ਕਾਂਗਰਸ ਨੂੰ ਉਸ ਦੀ ਵਾਅਦਾ ਖਿਲਾਫ਼ੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਨੌਜਵਾਨਾ ਨਾਲ ਸਿਰਫ ਵਾਆਦਾ ਖਿਲਾਫ਼ੀ ਨਹੀਂ ਸਗੋਂ ਉਨ੍ਹਾਂ ਰੁਜਗਾਰ ਮੇਲਿਆਂ ਦੇ ਨਾਮ ’ਤੇ ਪੋਸਟ ਗਰੇਜੁਏਟ ਨੌਜਵਾਨਾ ਨੂੰ ਡੀ.ਸੀ. ਰੇਟ ਤੋਂ ਘੱਟ ਤਨਖਾਹਾਂ ਦੀ ਆਫਰ ਦੇ ਕੇ ਉਨ੍ਹਾਂ ਦੇ ਮਨੋਬਲ ਨੂੰ ਵੀ ਡੇਗਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਹਾਲਾਤ ਇਹ ਹਨ ਕਿ ਨੌਜਵਾਨ ਨੌਕਰੀ ਮੰਗਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੇਰ ਉਨ੍ਹਾਂ ਦੀ ਇਸ ਤਰ੍ਰਾਂ ਕੁੱਟਮਾਰ ਕੀਤੀ ਜਾਂਦੀ, ਜਿਸ ਤਰ੍ਰਾਂ ਅੰਗਰੇਜ਼ਾਂ ਦੇ ਰਾਜ ਵਿਚ ਅਜਾਦੀ ਮੰਗਣ ਲਈ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ

ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਭੰਗੂ ਨੇ ਕਿਹਾ ਕਿ ਯੂਥ ਅਕਾਲੀ ਦਲ ਅਕਾਲੀ ਦਲ ਦਾ ਹਰਿਆਵਲ ਦਸਤਾ ਹੈ ਅਤੇ ਜਦੋਂ ਵੀ ਸਮੇਂ ਦੇ ਹਾਕਮਾਂ ਨੇ ਨੌਜਵਾਨਾਂ ਅਤੇ ਪੰਜਾਬ ਦੇ ਲੋਕਾਂ ’ਤੇ ਤਸੱਦਦ ਢਾਹਉਣ ਦਾ ਯਤਨ ਕੀਤਾ ਅਤੇ ਅੱਤਿਆਚਾਰ ਆਪਣੇ ਚਰਮ ’ਤੇ ਪਹੁੰਚਿਆ ਤਾਂ ਯੂਥ ਅਕਾਲੀ ਦਲ ਨੇ ਨੌਜਵਾਨਾਂ ਦੀ ਅਗਵਾਈ ਕਰਦੇ ਹੋਏ ਸਮੇਂ ਦੇ ਹਾਕਮਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਅੱਜ ਵੀ ਸਮਾਂ ਫੇਰ ਉਹੀ ਹੈ ਅਤੇ ਅੱਜ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਅਤੇ ਚਾਰੇ ਪਾਸੇ ਅੰਧਕਾਰਮਈ ਮਾਹੌਲ ਬਣਿਆ ਹੋਇਆ ਦੇਖ ਨਿਰਾਸ਼ ਹੋਈ ਨੌਜਵਾਨ ਸ਼ਕਤੀ ਨੂੰ ਜਗਾ ਕੇ ਉਨ੍ਹਾਂ ਦਾ ਹੱਕ ਦਿਵਾਇਆ ਜਾਵੇ ਅਤੇ ਇਹ ਕੰਮ ਯੂਥ ਅਕਾਲੀ ਦਲ ਕਰੇਗਾ ਅਤੇ ਇਸ ਲਈ ਉਹ ਸਮੁੱਚੇ ਜ਼ਿਲ੍ਹਿਆਂ ਵਿਚ ਜਾ ਕੇ ਨੌਜਵਾਨਾ ਨੂੰ ਲਾਮਬੰਦ ਕਰਨਗੇ।


author

Bharat Thapa

Content Editor

Related News