ਨੌਜਵਾਨ ਨੇ ਲਇਆ ਫਾਹਾ, ਮੌਤ
Tuesday, Feb 16, 2016 - 06:25 PM (IST)

ਅਬੋਹਰ (ਸੁਨੀਲ)— ਬੀਤੀ ਰਾਤ ਫਾਜ਼ਿਲਕਾ ਰੋਡ ਵਾਸੀ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਦਿੱਤੇ ਬਿਆਨਾਂ ''ਚ ਮ੍ਰਿਤਕ ਨਵਦੀਪ ਦੇ ਪਿਤਾ ਹਰਜੀਤ ਸਿੰਘ ਨੇ ਦੱÎਸਿਆ ਕਿ ਨਵਦੀਪ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸਦੇ ਚਲਦੇ ਬੀਤੀ ਰਾਤ ਕਰੀਬ ਸਾਢੇ 9 ਵਜੇ ਉਸ ਨੇ ਫਾਹਾ ਲਾ ਲਿਆ।
ਇਸ ਗੱਲ ਦਾ ਪਤਾ ਲਗਦੇ ਹੀ ਉਨ੍ਹਾਂ ਨੇ ਜਲਦ ਉਸਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਣ ''ਤੇ ਨਗਰ ਥਾਣਾ ਨੰ. 1 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ''ਚ ਰਖਵਾਇਆ ਅਤੇ ਪੋਸਟਮਾਰਟਮ ਉਪਰੰਤ ਲਾਸ਼ ਨੂੰ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।