ਫਿਰੋਜ਼ਪੁਰ ''ਚ ਰਾਤ ਦੇ ਹਨ੍ਹੇਰੇ ''ਚ ਵੱਡੀ ਵਾਰਦਾਤ, ਹਥਿਆਰਬੰਦ ਲੁਟੇਰਿਆਂ ਨੇ ਗੋਲੀ ਮਾਰ ਕਤਲ ਕੀਤਾ ਨੌਜਵਾਨ

10/24/2021 9:54:39 AM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ 'ਚ ਬੀਤੀ ਰਾਤ ਕਰੀਬ 11.30 ਵਜੇ 3 ਮੋਟਰਸਾਈਕਲ ਸਵਾਰ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ 25 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਸਬੰਧੀ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਅਣਪਛਾਤੇ ਕਾਤਲਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਅਭਿਨਵ ਚੌਹਾਨ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਸ਼ਿਕਾਇਤ ਕਰਤਾ ਦਵਿੰਦਰ ਉਰਫ਼ ਸੰਨੀ ਪੁੱਤਰ ਕਸ਼ਮੀਰ ਸਿੰਘ ਵਾਸੀ ਬਸਤੀ ਸੁਨਵਾਂ ਵਾਲੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : T20 ਵਿਸ਼ਵ ਕੱਪ : ਭਾਰਤ-ਪਾਕਿਸਤਾਨ ਵਿਚਾਲੇ ਮਹਾਂ ਮੁਕਾਬਲਾ ਅੱਜ, ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਕਰ ਰਹੇ ਉਡੀਕ

ਉਹ ਆਪਣੇ ਭਾਣਜੇ ਮਿਥੁਨ (25) ਪੁੱਤਰ ਸੋਨੂੰ ਵਾਸੀ ਬਸਤੀ ਸੁਨਵਾਂ ਵਾਲੀ ਨਾਲ ਬੀਤੀ ਰਾਤ ਕਰੀਬ 11.30 ਵਜੇ ਆਪਣੇ ਮੋਟਰਸਾਈਕਲ 'ਤੇ ਦਾਣਾ ਮੰਡੀ ਛਾਉਣੀ ਤੋਂ ਬਸਤੀ ਸੁਨਵਾਂ ਵਾਲੀ ਵੱਲ ਆ ਰਹੇ ਸਨ। ਇਸ ਦੌਰਾਨ ਮੰਡੀ ਨੇੜੇ ਫਿਰੋਜ਼ਪੁਰ-ਫਰਦੀਕੋਟ ਰੋਡ 'ਤੇ 3 ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਲੁਟੇਰੇ ਮੋਟਰਸਾਈਕਲ 'ਤੇ ਆਏ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਸ਼ਿਕਾਇਤ ਕਰਤਾ ਦੇ ਮੋਟਰਸਾਈਕਲ ਅੱਗੇ ਖੜ੍ਹਾ ਕਰ ਦਿੱਤਾ। ਡਰਦੇ ਹੋਏ ਸ਼ਿਕਾਇਤ ਕਰਤਾ ਨੇ ਆਪਣਾ ਮੋਟਰਸਾਈਕਲ ਭਜਾ ਲਿਆ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਵਜ਼ੀਫ਼ਾ ਘਪਲੇ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ

ਲੁਟੇਰਿਆਂ ਨੇ ਮਗਰੋਂ ਜ਼ਬਰਦਸਤੀ ਸ਼ਿਕਾਇਤ ਕਰਤਾ ਨੂੰ ਰੋਕ ਲਿਆ ਅਤੇ ਮੋਟਰਸਾਈਕਲ ਖੋਹਣ ਲੱਗੇ। ਜਦੋਂ ਉਸ ਦੇ ਭਾਣਜੇ ਮਿਥੁਨ ਨੇ ਇਸ ਦਾ ਵਿਰੋਧ ਕੀਤਾ ਤਾਂ ਇੱਕ ਲੁਟੇਰੇ ਨੇ ਪਿਸਤੌਲ ਕੱਢ ਕੇ ਉਸ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ : ਜੇਲ੍ਹ ਦੇ ਵਿਹੜੇ ’ਚ ਲੱਗੀ ਮਹਿੰਦੀ, ਬੰਦੀ ਔਰਤਾਂ ਨੇ ਰੱਖਿਆ ਕਰਵਾਚੌਥ ਦਾ ਵਰਤ

ਜਦੋਂ ਸ਼ਿਕਾਇਤ ਕਰਤਾ ਨੇ ਰੌਲਾ ਪਾਇਆ ਤਾਂ ਜ਼ੀਰਾ ਵੱਲੋਂ ਆਉਂਦੀ ਇਕ ਗੱਡੀ ਦੀਆਂ ਲਾਈਟਾਂ ਦੇਖ ਕੇ ਲੁਟੇਰੇ ਉੱਥੋਂ ਫ਼ਰਾਰ ਹੋ ਗਏ। ਇਸ ਘਟਨਾ ਦੌਰਾਨ ਜ਼ਖਮੀ ਹੋਏ ਮਿਥੁਨ ਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News