ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ

Wednesday, Jan 31, 2024 - 06:42 PM (IST)

ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ

ਜਲੰਧਰ (ਵਰੁਣ)- ਸ਼ਹਿਰ ’ਚ ਫਿਰ ਤੋਂ ਮਰਡਰ ਹੋਣ ਕਾਰਨ ਦਹਿਸ਼ਤ ਦਾ ਫੈਲ ਗਈ। ਹੁਣ ਨਾਗਰਾ ਦੇ ਨਾਲ ਲੱਗਦੇ ਸ਼ਿਵ ਨਗਰ ’ਚ ਸੁੰਨਸਾਨ ਇਲਾਕੇ ’ਚੋਂ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਲਾਸ਼ ਨੇੜੇ ਖ਼ੂਨ ਵੀ ਖਿੱਲਰਿਆ ਹੋਇਆ ਸੀ। ਪੁਲਸ ਦਾ ਮੰਨਣਾ ਹੈ ਕਿ ਨੌਜਵਾਨ ਨੂੰ ਪਹਿਲਾਂ ਕੁੱਟਮਾਰ ਕਰਕੇ ਅਧਮੋਇਆ ਕਰਨ ਉਪਰੰਤ ਉਥੇ ਲਿਆਂਦਾ ਗਿਆ ਅਤੇ ਫਿਰ ਉਸ ਦੇ ਸਿਰ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਰਨ ਤੋਂ ਬਾਅਦ ਪਾਥੀਆਂ ਰੱਖ ਕੇ ਲਾਸ਼ ਨੂੰ ਅੱਗ ਲਾ ਦਿੱਤੀ ਗਈ।

ਸਥਾਨਕ ਲੋਕਾਂ ਨੇ ਪੌਣੇ 12 ਵਜੇ ਸੜੀ ਹੋਈ ਲਾਸ਼ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਥਾਣਾ ਨੰਬਰ 1 ਦੇ ਐਡੀਸ਼ਨਲ ਐੱਸ. ਐੱਚ. ਓ. ਰਾਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਸੀ. ਆਈ. ਏ. ਸਟਾਫ਼ ਦੀ ਟੀਮ, ਫੋਰੈਂਸਿਕ ਟੀਮ ਤੇ ਏ. ਸੀ. ਪੀ. ਨਾਰਥ ਦਮਨਬੀਰ ਸਿੰਘ ਵੀ ਜਾਂਚ ਲਈ ਪਹੁੰਚ ਗਏ, ਜਦੋਂ ਲੋਕਾਂ ਨੇ ਲਾਸ਼ ਨੂੰ ਵੇਖਿਆ ਤਾਂ ਉਹ 80 ਫ਼ੀਸਦੀ ਸੜ ਚੁੱਕੀ ਸੀ ਅਤੇ ਲਾਸ਼ ’ਚੋਂ ਧੂੰਆਂ ਵੀ ਨਿਕਲ ਰਿਹਾ ਸੀ। ਹੱਤਿਆਰਿਆਂ ਨੇ ਲਾਸ਼ ਨੂੰ ਸਾੜਨ ਲਈ ਪਾਥੀਆਂ ਤੇ ਕਿਸੇ ਜਲਣਸ਼ੀਲ ਤਰਲ ਪਦਾਰਥ ਦੀ ਵਰਤੋਂ ਕੀਤੀ ਸੀ। ਲਾਸ਼ ਦਾ ਮੂੰਹ ਅਤੇ ਇਕ ਹੱਥ ਹੀ ਅੱਗ ਦੀ ਲਪੇਟ ’ਚ ਪੂਰੀ ਤਰ੍ਹਾਂ ਨਾਲ ਨਹੀਂ ਆਇਆ ਸੀ ਪਰ ਬਾਕੀ ਸਰੀਰ ਪੂਰੀ ਤਰ੍ਹਾਂ ਸੜ ਚੁੱਕਾ ਸੀ।

ਇਹ ਵੀ ਪੜ੍ਹੋ: ‘ਆਪ’ ਵਿਧਾਇਕ ਕੁਲਵੰਤ ਸਿੰਘ ਕੋਲੋਂ ਈ. ਡੀ. ਨੇ 8 ਘੰਟੇ ਕੀਤੀ ਪੁੱਛਗਿੱਛ

PunjabKesari

ਲਾਸ਼ ਨੇੜੇ ਹੀ ਘਾਹ ’ਤੇ ਖ਼ੂਨ ਦੇ ਵੀ ਕਾਫ਼ੀ ਨਿਸ਼ਾਨ ਪਾਏ ਗਏ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਕਤਲ ਉਥੇ ਲਿਆ ਕੇ ਕੀਤਾ ਗਿਆ ਹੈ। ਮੁਲਜ਼ਮ ਆਪਣੇ ਨਾਲ ਹੀ ਪਾਥੀਆਂ ਲੈ ਕੇ ਆਏ ਸਨ। ਐਡੀਸ਼ਨਲ ਐੱਸ. ਐੱਚ. ਓ. ਰਾਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਲਾਸ਼ ’ਚੋਂ ਕੁਝ ਧੂੰਆਂ ਨਿਕਲ ਰਿਹਾ ਸੀ। ਅਜਿਹੇ ’ਚ ਸ਼ੱਕ ਹੈ ਕਿ ਹੱਤਿਆਰੇ ਮੰਗਲਵਾਰ ਤੜਕੇ ਹੀ ਲਾਸ਼ ਨੂੰ ਸਾੜ ਕੇ ਚਲੇ ਗਏ ਸਨ। ਸੁੰਨਸਾਨ ਇਲਾਕਾ ਹੋਣ ਕਾਰਨ ਪੁਲਸ ਦੇ ਹੱਥ ਕੋਈ ਵੀ ਸੀ. ਸੀ. ਟੀ. ਵੀ. ਫੁਟੇਜ ਨਹੀਂ ਲੱਗੀ ਤੇ ਨਾ ਹੀ ਮ੍ਰਿਤਕ ਦੀ ਪਛਾਣ ਹੋਈ ਹੈ।

ਮ੍ਰਿਤਕ ਦੇ ਕੱਪੜੇ ਸੜ ਜਾਣ ਕਾਰਨ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋ ਸਕਿਆ, ਜਿਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਨੌਜਵਾਨ ਦੀ ਉਮਰ ਲਗਭਗ 25 ਸਾਲ ਦੱਸੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਮ੍ਰਿਤਕ ਪਛਾਣ ਨਾ ਹੋਵੇ, ਇਸੇ ਮਨਸ਼ਾ ਨਾਲ ਮੁਲਜ਼ਮਾਂ ਨੇ ਲਾਸ਼ ਨੂੰ ਅੱਗ ਲਾ ਦਿੱਤੀ। ਦੇਰ ਰਾਤ ਥਾਣਾ ਨੰ. 1 ’ਚ ਅਣਪਛਾਤੇ ਹੱਤਿਆਰਿਆਂ ਖ਼ਿਲਾਫ਼ ਪੁਲਸ ਨੇ ਧਾਰਾ 302 ਦਾ ਕੇਸ ਦਰਜ ਕਰ ਲਿਆ ਸੀ। ਦੇਰ ਰਾਤ ਵੀ ਪੁਲਸ ਇਲਾਕੇ ’ਚ ਕੈਮਰੇ ਲੱਭ ਰਹੀ ਸੀ ਤਾਂ ਕਿ ਮੁਲਜ਼ਮਾਂ ਦਾ ਕੋਈ ਸੁਰਾਗ ਮਿਲ ਸਕੇ।

PunjabKesari

ਇਹ ਵੀ ਪੜ੍ਹੋ: ਅਮਰੀਕੀ ਸਿਟੀਜ਼ਨ ਔਰਤ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਜ਼ਿਸ਼ ਤਹਿਤ ਸਹੁਰਿਆਂ ਨੇ ਕੀਤਾ ਕਤਲ

ਇਸੇ ਜਗ੍ਹਾ ’ਤੇ ਲੱਗੀ ਰਹਿੰਦੀ ਹੈ ਨਸ਼ੇੜੀਆਂ ਦੀ ਭੀੜ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੋਂ ਲਾਸ਼ ਬਰਾਮਦ ਹੋਈ ਹੈ, ਉਥੇ ਅਕਸਰ ਨਸ਼ੇੜੀਆਂ ਦੀ ਭੀੜ ਲੱਗੀ ਰਹਿੰਦੀ ਹੈ। ਹੋ ਸਕਦਾ ਹੈ ਕਿ ਕਾਤਲ ਵੀ ਨਸ਼ੇੜੀ ਹੋਣ, ਜਿਨ੍ਹਾਂ ਦਾ ਪਹਿਲਾਂ ਵੀ ਇਸ ਜਗ੍ਹਾ ’ਤੇ ਆਉਣਾ-ਜਾਣਾ ਹੋਵੇ। ਕਾਤਲਾਂ ਨੂੰ ਪਤਾ ਸੀ ਕਿ ਤੜਕੇ ਉਥੇ ਕੋਈ ਵੀ ਨਹੀਂ ਹੁੰਦਾ। ਇਲਾਕੇ ’ਚ ਵਧੇਰੇ ਪ੍ਰਵਾਸੀ ਲੋਕ ਰਹਿੰਦੇ ਹਨ, ਜਿਹੜੇ ਹਨੇਰਾ ਹੋਣ ’ਤੇ ਬਾਹਰ ਤਕ ਨਹੀਂ ਨਿਕਲਦੇ। ਲੋਕਾਂ ਦਾ ਕਹਿਣਾ ਹੈ ਕਿ ਹਨੇਰੇ ’ਚ ਬਾਹਰ ਜਾਣ ਦਾ ਮਤਲਬ ਲੁਟੇਰਿਆਂ ਦਾ ਸ਼ਿਕਾਰ ਬਣਨਾ ਹੈ। ਇਸੇ ਕਾਰਨ ਲੋਕ ਸਵੇਰ ਹੋਣ ’ਤੇ ਹੀ ਬਾਹਰ ਨਿਕਲਦੇ ਹਨ, ਹਾਲਾਂਕਿ ਏ. ਸੀ. ਪੀ. ਦਮਨਬੀਰ ਿਸੰਘ ਨੇ ਕਿਹਾ ਕਿ ਇੱਥੇ ਵੀ ਪੁਲਸ ਪੈਟਰੋਲਿੰਗ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News