ਤਕਰਾਰਬਾਜ਼ੀ ''ਚ ਨੌਜਵਾਨਾਂ ਨੇ ਹਵਾ ਵਿਚ ਚਲਾਈਆਂ ਗੋਲੀਆਂ
Tuesday, Oct 03, 2017 - 06:32 AM (IST)

ਅੰਮ੍ਰਿਤਸਰ, (ਸੰਜੀਵ)- ਅੱਜ ਦੁਪਹਿਰ 2 ਵਜੇ ਦੇ ਕਰੀਬ ਨੌਜਵਾਨਾਂ ਵਿਚਕਾਰ ਹੋਈ ਤਕਰਾਰਬਾਜ਼ੀ ਦੌਰਾਨ ਤਿੰਨ-ਚਾਰ ਨੌਜਵਾਨਾਂ ਨੇ ਰਿਵਾਲਵਰ ਨਾਲ ਹਵਾ ਵਿਚ ਗੋਲੀਆਂ ਚਲਾਈਆਂ ਜਿਸ ਉਪਰੰਤ ਉਹ ਬਲੇਰੋ ਗੱਡੀ ਵਿਚ ਬੈਠ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ.ਸੀ.ਪੀ. ਵੈਸਟ ਵਿਸ਼ਾਲਜੀਤ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਕਰਨ ਲਈ ਸੁਰਾਗ ਲੱਭਣੇ ਸ਼ੁਰੂ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਦੁਪਹਿਰ 2 ਵਜੇ ਖਾਲਸਾ ਕਾਲਜ ਦੇ ਸਾਹਮਣੇ ਟੀ-ਸਟਾਲ 'ਤੇ ਦਰਜਨ ਦੇ ਕਰੀਬ ਨੌਜਵਾਨ ਇਕੱਠੇ ਹੋ ਕੇ ਹੁੜਦੰਗ ਮਚਾ ਰਹੇ ਸਨ ਜਿਸ ਦੌਰਾਨ ਉਨ੍ਹਾਂ ਦੀ ਆਪਸ ਵਿਚ ਤਕਰਾਰਬਾਜ਼ੀ ਸ਼ੁਰੂ ਹੋ ਗਈ ਅਤੇ ਇਕ ਧਿਰ ਨੇ ਰਿਵਾਲਵਰ ਕੱਢ ਕੇ ਹਵਾ ਵਿਚ ਗੋਲੀਆਂ ਚਲਾ ਦਿੱਤੀਆਂ।
ਕੀ ਕਹਿਣੈ ਏ.ਸੀ.ਪੀ. ਦਾ ? : ਏ. ਸੀ. ਪੀ. ਵੈਸਟ ਵਿਸ਼ਾਲਜੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਸਨ ਜਦੋਂ ਕਿ ਉਸ ਸਮੇਂ ਦੋਸ਼ੀ ਬਲੇਰੋ ਗੱਡੀ ਵਿਚ ਸਵਾਰ ਹੋ ਮੌਕੇ ਤੋਂ ਭੱਜ ਚੁੱਕੇ ਸਨ । ਪੁਲਸ ਦੋਸ਼ੀਆਂ ਦੀ ਪਛਾਣ ਕਰਨ 'ਚ ਜੁਟ ਗਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।