ਪੁਲਸ ਦਾ ਖ਼ਬਰੀ ਹੋਣ ਦੇ ਸ਼ੱਕ 'ਚ ਨੌਜਵਾਨ 'ਤੇ ਵਰ੍ਹਾਈਆਂ ਗੋਲ਼ੀਆਂ, ਫਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

Wednesday, Oct 28, 2020 - 06:12 PM (IST)

ਲੁਧਿਆਣਾ (ਮਹੇਸ਼) : ਸਲੇਮ ਟਾਬਰੀ ਦੇ ਦਾਣਾ ਮੰਡੀ ਇਲਾਕੇ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਦੋਪਹੀਆ ਵਾਹਨ ਸਵਾਰ 4 ਹਥਿਆਰਬੰਦ ਲੋਕਾਂ ਨੇ ਪੁਲਸ ਦਾ ਖ਼ਬਰੀ ਹੋਣ ਦੇ ਸ਼ੱਕ ਕਾਰਨ ਇਕ ਨੌਜਵਾਨ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਅਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਘਟਨਾ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ, ਜਦੋਂ 26 ਸਾਲਾ ਮੋਨੂ ਸ਼ਾਮ ਲਗਭਗ 8.30 ਵਜੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਾਰਾਬਾਰਾ ਤੋਂ ਪਿੰਡ ਕਾਸਾਬਾਦ ਸਮੇਤ ਆਪਣੇ ਘਰ ਵੱਲ ਜਾ ਰਿਹਾ ਸੀ ਤਦ ਪਿੱਛੋਂ ਐਕਟਿਵਾ ਅਤੇ ਮੋਟਰਸਾਈਕਲ 'ਤੇ ਸਵਾਰ 4 ਹਮਲਾਵਰ ਆਏ, ਜਿਨ੍ਹਾਂ ਨੇ ਉਸ 'ਤੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ :  ਹਾਈ ਪ੍ਰੋਫਾਈਲ ਦੇਹ ਵਪਾਰ ਦਾ ਧੰਦਾ ਬੇਨਕਾਬ, ਵਿਦੇਸ਼ੀ ਕੁੜੀਆਂ ਕਾਬੂ, ਹੋਇਆ ਵੱਡਾ ਖ਼ੁਲਾਸਾ

ਜ਼ਖ਼ਮੀ ਹਾਲਤ ਵਿਚ ਮੋਨੂ ਨੇ ਜਾਨ ਬਚਾਉਣ ਲਈ ਦਾਣਾ ਮੰਡੀ ਦੇ ਇਕ ਢਾਬੇ ਵਿਚ ਲੁਕਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਾਂਦੇ ਸਮੇਂ ਹਮਲਾਵਰ ਹਥਿਆਰ ਲਹਿਰਾਉਂਦੇ ਫਰਾਰ ਹੋ ਗਏ। ਢਾਬਾ ਮਾਲਕ ਸਮਰਜੀਤ ਯਾਦਵ ਨੇ ਤੁਰੰਤ ਪੁਲਸ ਸੂਚਨਾ ਦਿੱਤੀ, ਜਿਸ 'ਤੇ ਇੰਸ. ਗੋਪਾਲ ਕ੍ਰਿਸ਼ਨ, ਏ. ਐੱਸ. ਆਈ. ਜਿੰਦਰ ਲਾਲ ਸਿੱਧੂ ਪੁਲਸ ਫੋਰਸ ਨਾਲ ਘਟਨਾ ਸਥਾਨ 'ਤੇ ਪੁੱਜੇ ਪਰ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਇਕ ਏ. ਐੱਸ. ਆਈ. ਖੂਨ 'ਚ ਲਥਪਥ ਮੋਨੂ ਨੂੰ ਆਪਣੀ ਗੱਡੀ ਵਿਚ ਪਾ ਕੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਸਥਿਤ ਹਸਪਤਾਲ ਲੈ ਗਿਆ।

ਇਹ ਵੀ ਪੜ੍ਹੋ :  ਸ਼ਾਹੀ ਸ਼ਹਿਰ 'ਚ ਅੱਧੀ ਰਾਤ ਨੂੰ ਕੁੜੀ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਵੀਡੀਓ ਹੋ ਰਹੀ ਵਾਇਰਲ

ਹਸਪਤਾਲ ਸੂਤਰਾਂ ਨੇ ਦੱਸਿਆ ਕਿ ਮੋਨੂ ਦੇ 2 ਗੋਲੀਆਂ ਲੱਗੀਆਂ ਹਨ। ਇਕ ਉਸ ਦੇ ਪੱਟ ਤੋਂ ਆਰ-ਪਾਰ ਹੋ ਗਈ, ਜਦਕਿ ਦੂਜੀ ਗੋਲੀ ਗੋਡੇ ਹੇਠਾਂ ਫਸੀ ਹੋਈ ਹੈ। ਇਸ ਤੋਂ ਇਲਾਵਾ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮ ਹਨ। ਉਧਰ ਮੋਨੂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਮੋਨੂ 'ਤੇ 3 ਫਾਇਰ ਕੀਤੇ। ਹਮਲਾਵਰ ਬੇਹੱਦ ਖਤਰਨਾਕ ਕਿਸਮ ਦੇ ਲੋਕ ਹਨ। ਪੁਲਸ ਦਾ ਕਹਿਣਾ ਹੈ ਕਿ ਮੋਨੂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ :  ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਗੈਂਗਵਾਰ, ਸੀ. ਆਰ. ਪੀ. ਐੱਫ. ਨੇ ਪਾਇਆ ਕਾਬੂ

ਦੇਖਣ ਵਾਲੇ ਯਾਦਵ ਨੇ ਦੱਸਿਆ ਕਿ ਜਿਸ ਸਮੇਂ ਘਟਨਾ ਵਪਾਰੀ ਉਹ ਢਾਬੇ 'ਚ ਸੀ। ਹਮਲਾਵਰਾਂ ਨੂੰ ਸ਼ੱਕ ਸੀ ਕਿ ਮੋਨੂ ਪੁਲਸ ਦਾ ਖ਼ਬਰੀ ਹੈ। ਉਹ ਵਾਰ-ਵਾਰ ਮੋਨੂ ਨੂੰ ਪੁਲਸ ਦਾ ਟਾਊਟ ਕਹਿੰਦੇ ਹੋਏ ਵਾਰ ਕਰ ਰਹੇ ਸਨ। ਹੋਰ ਦੇਖਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀ ਦੀ ਆਵਾਜ਼ ਨਹੀਂ ਸੁਣੀ, ਹੋ ਸਕਦਾ ਹੈ ਹਮਲਾਵਰਾਂ ਨੇ ਪਿੱਛੋਂ ਗੋਲੀ ਚਲਾਈ ਹੋਵੇ।

ਇਹ ਵੀ ਪੜ੍ਹੋ :  ਪੁਲਸ ਨੇ ਬੇਨਕਾਬ ਕੀਤਾ ਹੋਟਲ 'ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਰੰਗੇ ਹੱਥੀਂ ਫੜੇ ਕੁੜੀਆਂ-ਮੁੰਡੇ

ਮੋਨੂ 'ਤੇ ਦਰਜ ਹੈ ਲੁੱਟ-ਖੋਹ ਦਾ ਕੇਸ ਦਰਜ
ਪੁਲਸ ਸੂਤਰਾਂ ਨੇ ਦੱਸਿਆ ਕਿ ਮੋਨੂ 'ਤੇ ਲੁੱਟ-ਖੋਹ ਦੇ ਅੱਧਾ ਦਰਜਨ ਦੇ ਲਗਭਗ ਮਾਮਲੇ ਦਰਜ ਹਨ। ਉਹ ਲੁੱਟ-ਖੋਹ ਦੇ ਇਕ ਮਾਮਲੇ ਵਿਚ ਦਰੇਸੀ ਪੁਲਸ ਨੂੰ ਲੋੜੀਂਦਾ ਹੈ।

ਇਹ ਵੀ ਪੜ੍ਹੋ :  ਜਠਾਣੀ ਵਲੋਂ ਦਰਾਣੀ ਨੂੰ ਰੂਹ ਕੰਬਾਊ ਮੌਤ ਦੇਣ ਵਾਲੀ ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ


Gurminder Singh

Content Editor

Related News