ਲੁਧਿਆਣਾ 'ਚ ਨੌਜਵਾਨ ਵਲੋਂ ਫੇਸਬੁੱਕ 'ਤੇ ਲਾਈਵ ਸੁਸਾਇਡ

Wednesday, Nov 01, 2017 - 01:13 AM (IST)

ਲੁਧਿਆਣਾ 'ਚ ਨੌਜਵਾਨ ਵਲੋਂ ਫੇਸਬੁੱਕ 'ਤੇ ਲਾਈਵ ਸੁਸਾਇਡ

ਲੁਧਿਆਣਾ(ਜ.ਬ.)-ਸਲੇਮ ਟਾਬਰੀ ਦੇ ਅਸ਼ੋਕ ਨਗਰ ਇਲਾਕੇ 'ਚ ਸੋਮਵਾਰ ਨੂੰ 32 ਸਾਲਾ ਰਾਜਵਿੰਦਰ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿਚ ਮੰਗਲਵਾਰ ਨੂੰ ਉਸ ਦੇ ਸੁਸਾਈਡ ਦਾ ਇਕ ਲਾਈਵ ਵੀਡੀਓ ਸਾਹਮਣੇ ਆਈ ਹੈ, ਜੋ ਕਿ ਉਸ ਨੇ ਫਾਹੇ ਨਾਲ ਲਟਕਦੇ ਸਮੇਂ ਆਪਣੀ ਫੇਸਬੁੱਕ ਆਈ. ਡੀ. 'ਤੇ ਲਾਈਵ ਪੋਸਟ ਕੀਤਾ ਸੀ ਜਿਸ ਵਿਚ ਉਹ ਸਾਫ ਕਹਿ ਰਿਹਾ ਹੈ ਕਿ ਇਕ ਗਲਤ ਫਹਿਮੀ ਦੀ ਵਜ੍ਹਾ ਨਾਲ ਉਸ ਨੂੰ ਮਰਨਾ ਪੈ ਰਿਹਾ ਹੈ। ਇਸ ਵਿਚ ਉਸ ਦੇ ਮਾਪਿਆਂ ਜਾਂ ਹੋਰ ਕਿਸੇ ਦਾ ਕੋਈ ਕਸੂਰ ਨਹੀਂ।


ਥਾਣਾ ਸਲੇਮ ਟਾਬਰੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਦੋਵੇਂ ਪਰਿਵਾਰਾਂ ਦੀ ਤਹਿਰੀਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪਾਇਲ ਦੇ ਰਹਿਣ ਵਾਲਾ ਰਾਜਵਿੰਦਰ ਵਿਆਹਿਆ ਹੋਇਆ ਸੀ ਅਤੇ ਉਸ ਦਾ ਇਕ ਬੇਟਾ ਵੀ ਹੈ। ਅਸ਼ੋਕ ਨਗਰ ਵਿਚ ਉਹ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਜਿਸ ਵੇਲੇ ਉਸ ਨੇ ਫਾਹਾ ਲਿਆ ਉਸ ਦੀ ਪਤਨੀ ਅਤੇ ਬੱਚਾ ਪਿੰਡ ਗਏ ਹੋਏ ਸਨ।
ਲਾਈਵ ਸੁਸਾਈਡ ਦੌਰਾਨ ਉਸ ਦਾ ਦੋਸਤ ਵਾਰ-ਵਾਰ ਉਸ ਨੂੰ ਦਰਵਾਜ਼ਾ ਖੋਲ੍ਹਣ ਨੂੰ ਕਹਿ ਰਿਹਾ ਹੈ ਪਰ ਰਾਜਵਿੰਦਰ ਉਸ ਨੂੰ ਕਹਿੰਦਾ ਹੈ ਕਿ ਕਮਰੇ ਵਿਚ ਕੀ ਹੋ ਰਿਹਾ ਹੈ, ਉਹ ਫੇਸਬੁੱਕ 'ਤੇ ਲਾਈਵ ਦੇਖ ਲਵੇ। ਇਸ ਤੋਂ ਬਾਅਦ ਜਦੋਂ ਤੱਕ ਉਹ ਸ਼ੋਰ ਮਚਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕਰ ਕੇ ਦਰਵਾਜ਼ਾ ਤੋੜਦਾ ਰਾਜਵਿੰਦਰ ਦੇ ਪ੍ਰਾਣ ਪਖੇਰੂ ਉੱਡ ਚੁੱਕੇ ਸਨ।


Related News