ਸਾਹਨੇਵਾਲ ''ਚ ਜਵਾਨ ਮੁੰਡੇ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ, ਬਾਂਹ ''ਚ ਲੱਗੀ ਮਿਲੀ ਸਰਿੰਜ
Tuesday, Oct 05, 2021 - 10:29 AM (IST)
ਸਾਹਨੇਵਾਲ (ਜ.ਬ.) : ਪੰਜਾਬ ਦੀ ਜਵਾਨੀ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਚਿੱਟੇ ਦੇ ਨਸ਼ੇ ਲਈ ਪਿਛਲੀ ਗਠਜੋੜ ਸਰਕਾਰ ਨੂੰ ਭੰਡ ਕੇ ਸੂਬੇ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਦੀ ਸਰਕਾਰ ’ਚ ਵੀ ਚਿੱਟੇ ਦਾ ਦੈਂਤ ਪੰਜਾਬ ਦੇ ਨੌਜਵਾਨਾਂ ਦੀ ਬਲੀ ਲਗਾਤਾਰ ਲੈ ਰਿਹਾ ਹੈ। ਪੰਜਾਬ ਦੀ ਪੁਲਸ ਦਾਅਵੇ ਤਾਂ ਵੱਡੇ-ਵੱਡੇ ਕਰਦੀ ਹੈ ਪਰ ਪੁਲਸ ਅਫ਼ਸਰਾਂ ਦੀ ਜ਼ਿੰਮੇਵਾਰੀ ਸਿਰਫ ਕਾਗਜ਼ਾਂ ’ਚ ਹੀ ਤੈਅ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਹੈ। ਸਮਾਜ ਚਿੰਤਕ ਥਾਣਾ ਸਾਹਨੇਵਾਲ ਪੁਲਸ ਅੱਗੇ ਆਵਾਜ਼ ਵੀ ਬੁਲੰਦ ਕਰਦੇ ਹਨ ਪਰ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਕਾਰਵਾਈ ਦੀ ਬਜਾਏ ਪੁਲਸ ਖਾਨਾਪੂਰਤੀ ਵਾਲੀ ਕਾਰਵਾਈ ਕਰ ਕੇ ਸ਼ਿਕਾਇਤਾਂ ਨੂੰ ਰਫ਼ਾ-ਦਫ਼ਾ ਕਰ ਦਿੰਦੀ ਹੈ।
ਤਾਜ਼ਾ ਮਾਮਲੇ ’ਚ ਸਾਹਨੇਵਾਲ ਦੀ ਪ੍ਰੇਮ ਕਾਲੋਨੀ ’ਚ ਸਥਿਤ ਸ਼ਮਸ਼ਾਨਘਾਟ ’ਚ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਕਥਿਤ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਲੋਕਾਂ ਨੇ ਸ਼ਮਸ਼ਾਨਘਾਟ ’ਚ ਪਈ ਹੋਈ ਦੇਖ ਕੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਉਕਤ ਮ੍ਰਿਤਕ ਨੌਜਵਾਨ ਦੀ ਬਾਂਹ ਦੇ ਨਾਲ ਇਕ ਸਰਿੰਜ ਵੀ ਲੱਗੀ ਹੋਈ ਸੀ। ਉਕਤ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨੰਦਪੁਰ, ਸਾਹਨੇਵਾਲ ਦੇ ਰੂਪ ’ਚ ਹੋਈ ਹੈ। ਥਾਣਾ ਸਾਹਨੇਵਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਦੇ ਹੋਏ ਮ੍ਰਿਤਕ ਦੇ ਭਰਾ ਬਚਿੱਤਰ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਉਪ ਮੁੱਖ ਮੰਤਰੀ ਰੰਧਾਵਾ ਦਾ ਕਾਫ਼ਲਾ ਯੂ. ਪੀ. ਬਾਰਡਰ 'ਤੇ ਰੋਕਿਆ ਗਿਆ
ਅਨੇਕਾਂ ਸ਼ਿਕਾਇਤਾਂ, ਕਾਰਵਾਈ ਜ਼ੀਰੋ
ਜ਼ਿਲ੍ਹਾ ਲੁਧਿਆਣਾ ’ਚ ਬਤੌਰ ਪੁਲਸ ਮੁਖੀ ਸੇਵਾਵਾਂ ਨਿਭਾਅ ਚੁੱਕੇ ਸੀ. ਪੀ. ਰਾਕੇਸ਼ ਅਗਰਵਾਲ ਵੱਲੋਂ ਬਦਲੀ ਤੋਂ ਕੁਝ ਮਹੀਨੇ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਸ ਵੀ ਥਾਣੇ ਦੀ ਹੱਦ ’ਚ ਕਿਸੇ ਵੀ ਤਰ੍ਹਾਂ ਦੇ ਨਸ਼ਾ ਤਸਕਰੀ ਹੋਵੇਗੀ, ਉਸ ਥਾਣੇ ਦਾ ਮੁਖੀ ਨਸ਼ਾ ਸਮੱਗਲਿੰਗ ਲਈ ਜ਼ਿੰਮੇਵਾਰ ਮੰਨਿਆ ਜਾਵੇਗਾ ਪਰ ਇਹ ਐਲਾਨ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਕਿਉਂਕਿ ਸਾਹਨੇਵਾਲ ਦੇ ਕੁੱਝ ਪਤਵੰਤੇ ਵਿਅਕਤੀਆਂ ਨੇ ਦੱਸਿਆ ਕਿ ਪ੍ਰੇਮ ਕਾਲੋਨੀ ’ਚ ਚਿੱਟੇ ਸਮੇਤ ਹਰ ਤਰ੍ਹਾਂ ਦੇ ਨਸ਼ੇ ਦੀ ਸਮੱਗਲਿੰਗ ਧੜੱਲੇ ਨਾਲ ਚੱਲਦੀ ਹੈ, ਜਿਸ ਸਬੰਧੀ ਥਾਣਾ ਸਾਹਨੇਵਾਲ ਪੁਲਸ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ।ਟ ਗਈ, ਜਦੋਂ ਉਕਤ ਦੋਵੇਂ ਨਸ਼ੇੜੀ ਨੌਜਵਾਨ ਬਿਨਾਂ ਕਿਸੇ ਕਾਰਵਾਈ ਦੇ ਹੀ ਰਿਹਾਅ ਹੋ ਗਏ। ਦੁਕਾਨਦਾਰਾਂ ਨੇ ਮੀਡੀਆ ਨੂੰ ਉਕਤ ਨਸ਼ੇੜੀਆਂ ਦੀ ਹਵਾਲਾਤ ’ਚ ਬੰਦ ਬੈਠਿਆਂ ਦੀ ਇਕ ਫੋਟੋ ਵੀ ਵਿਖਾਈ।
ਇਹ ਵੀ ਪੜ੍ਹੋ : STF ਦੀ ਸੀਲਬੰਦ ਰਿਪੋਰਟ 'ਤੇ ਨਵਜੋਤ ਸਿੱਧੂ ਦਾ ਟਵੀਟ, 'ਅੱਜ ਖੁੱਲ੍ਹਣਗੇ ਨਸ਼ਾ ਕਾਰੋਬਾਰੀਆਂ ਦੇ ਭੇਤ'
ਮੁੱਖ ਮੰਤਰੀ ਸਾਹਿਬ ਜਾਂ ਸੀ. ਪੀ. ਸਾਹਿਬ ਤੁਸੀਂ ਹੀ ਬਚਾਅ ਲਓ ਨੌਜਵਾਨਾਂ ਨੂੰ ਚਿੱਟੇ ਦੀ ਮਾਰ ਤੋਂ
ਸਾਹਨੇਵਾਲ ਦੀ ਪ੍ਰੇਮ ਕਾਲੋਨੀ ’ਚ ਵਿਕਣ ਵਾਲੇ ਚਿੱਟੇ ਅਤੇ ਹੋਰ ਨਸ਼ਿਆਂ ਦੀ ਮਾਰ ਕਾਰਨ ਜਵਾਨੀ ਦੇ ਹੋ ਰਹੇ ਘਾਣ ਤੋਂ ਚਿੰਤਤ ਸਾਹਨੇਵਾਲ ਨਿਵਾਸੀ ਕੌਂਸਲਰ ਮਨਜਿੰਦਰ ਸਿੰਘ ਭੋਲਾ, ਡਾ. ਵਿਜੇ ਪੁਰੀ, ਸਤਪਾਲ ਸਿੰਘ, ਜਗਤਾਰ ਸਿੰਘ ਧਰਮਸੋਤ ਅਤੇ ਹੋਰ ਚਿੰਤਕ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚਿੱਟੇ ਵਰਗੇ ਖ਼ਤਰਨਾਕ ਨਸ਼ੇ ਅਤੇ ਹੋਰ ਮਾਰੂ ਨਸ਼ਿਆਂ ਦਾ ਖ਼ਾਤਮਾ ਕਰਨ ਦੀਆਂ ਗੱਲਾਂ ਨੂੰ ਸਿਰਫ ਕਾਗਜ਼ੀ ਐਲਾਨਾਂ ਤੱਕ ਸੀਮਤ ਨਾ ਰਹਿਣ ਦਿਓ। ਘੱਟ ਤੋਂ ਘੱਟ ਨਸ਼ੇ ਦੀ ਸੂਚਨਾ ਦੇਣ ਵਾਲੇ ਸਥਾਨਕ ਨਿਵਾਸੀਆਂ ਦੀ ਆਵਾਜ਼ ਨੂੰ ਹੀ ਸੁਣਨ ਦੇ ਨਾਲ ਹੀ ਯਕੀਨੀ ਬਣਾਇਆ ਜਾਵੇ ਕਿ ਸਥਾਨਕ ਥਾਣਿਆਂ ਦੀ ਪੁਲਸ ਸ਼ਿਕਾਇਤਕਰਤਾ ਨੂੰ ਡਰਾਉਣ-ਧਮਕਾਉਣ ਦੀ ਬਜਾਏ ਨਸ਼ਾ ਸਮੱਗਲਰਾਂ ਪਾਸੋਂ ਗਹਿਰਾਈ ਨਾਲ ਪੁੱਛਗਿੱਛ ਕਰੇ, ਤਾਂ ਜੋ ਚਿੱਟੇ ਦੀ ਦਲਦਲ ’ਚ ਗਰਕ ਹੁੰਦੀ ਜਾ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ