ਮੱਖੂ : ਪਿੰਡ ''ਚ ਠੀਕਰੀ ਪਹਿਰੇ ਦੌਰਾਨ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ

Tuesday, Apr 21, 2020 - 09:21 AM (IST)

ਮੱਖੂ : ਪਿੰਡ ''ਚ ਠੀਕਰੀ ਪਹਿਰੇ ਦੌਰਾਨ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ

ਮੱਖੂ (ਵਾਹੀ) : ਪੁਲਸ ਥਾਣਾ ਮੱਖੂ 'ਚ ਪੈਂਦੇ ਪਿੰਡ ਕਿੱਲੀ ਬੌਦਲਾਂ ਵਿਖੇ ਠੀਕਰੀ ਪਹਿਰੇ 'ਤੇ ਖੜ੍ਹੇ ਨੌਜ਼ਵਾਨਾਂ 'ਤੇ ਅਣਪਛਾਤੇ ਲੋਕਾਂ ਵੱਲੋਂ ਚਲਾਈ ਗੋਲੀ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਪਿੰਡ ਦੇ ਵਸਨੀਕ ਨੌਜਵਾਨਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਪਿੰਡ 'ਚ ਬਾਹਰੋਂ ਆਉਣ ਵਾਲੇ ਸ਼ੱਕੀ ਲੋਕਾਂ ਦੇ ਦਾਖਲੇ ਸਬੰਧੀ ਪੁੱਛ-ਪੜਤਾਲ ਲਈ ਰਾਤ ਸਮੇਂ ਪਹਿਰਾ ਲਾਇਆ ਗਿਆ ਸੀ।

ਇਹ ਵੀ ਪੜ੍ਹੋ : ਕੋਰੋਨਾ ਮਹਾਂਮਾਰੀ ਦੌਰਾਨ ਸੇਵਾ ਕਰਦਿਆਂ 'ਖਾਲਸਾ ਏਡ' ਦੇ ਵਾਲੰਟੀਅਰ ਦੀ ਮੌਤ

ਇਸ ਦੌਰਾਨ ਪਿੰਡ 'ਚ ਦਾਖਲ ਹੋ ਰਹੇ 2 ਅਣਪਛਾਤੇ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਰੋਕਿਆ ਅਤੇ ਪੁੱਛ-ਪੜਤਾਲ ਕਰਨ ਸਮੇਂ ਆਏ ਵਿਅਕਤੀਆਂ ਨੇ ਪਿੰਡ ਵਾਸੀਆਂ 'ਤੇ ਗੋਲੀਆਂ ਚਲਾ ਦਿੱਤੀਆਂ, ਜੋ ਪਹਿਰਾ ਦੇ ਰਹੇ 2 ਨੌਜਵਾਨਾਂ ਦੇ ਲੱਗੀਆਂ। ਗੋਲੀਆਂ ਵੱਜਣ ਨਾਲ ਜੱਜ ਸਿੰਘ ਪੁੱਤਰ ਅਜੈਬ ਸਿੰਘ ਦੀ ਮੌਤ ਹੋ ਗਈ ਅਤੇ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਜਖ਼ਮੀ ਹੋ ਗਿਆ, ਜੋ ਇਲਾਜ ਅਧੀਨ ਮੋਗਾ ਵਿਖੇ ਦਾਖਲ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵੱਲੋਂ ਪਿੰਡ ਦੇ ਜਿਸ ਘਰ 'ਚ ਇਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਜਾਣਾਂ ਸੀ, ਉਸ ਪਰਿਵਾਰ ਨੂੰ ਹਿਰਾਸਤ 'ਚ ਲੈ ਕੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਸ਼ਾਤਿਰ ਵਾਇਰਸ ਹੈ ਕੋਰੋਨਾ, ਵਿਗਿਆਨੀ ਨੇ ਦਿੱਤੀ ਚਿਤਾਵਨੀ
ਜ਼ਿਕਰਯੋਗ ਹੈ ਕਿ ਪਿੰਡ ਵਾਸੀ ਨੌਜਵਾਨਾਂ ਵੱਲੋਂ ਕੁਝ ਦਿਨ ਪਹਿਲਾਂ ਪਿੰਡ 'ਚ ਆਉਂਦੇ ਸ਼ੱਕੀ ਵਿਅਕਤੀਆਂ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਪਿੰਡ ਦੇ ਕੋਰੋਨਾ ਵਾਇਰਸ ਦੇ ਸ਼ੱਕੀ ਪਰਿਵਾਰ ਦੇ 7 ਮੈਂਬਰਾਂ ਨੂੰ  ਸਿਹਤ ਵਿਭਾਗ ਦੇ ਹੁਕਮਾਂ ਤਹਿਤ ਘਰ 'ਚ ਕੁਆਰੰਟਾਈਨ ਕੀਤਾ ਗਿਆ ਹੈ, ਜਿਸ ਕਾਰਣ ਪਿੰਡ ਵਾਸੀ ਚੌਕੰਨੇ ਹੋ ਕੇ ਪਿੰਡ 'ਚ ਪਹਿਰਾ ਦੇ ਰਹੇ ਸਨ। ਹਮਲਾਵਰ ਦੋਸ਼ੀ ਹਰੀਕੇ ਸਾਈਡ ਦੇ ਦੱਸੇ ਜਾ ਰਹੇ ਹਨ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਨਸ਼ੇ ਦੀ ਸਪਲਾਈ ਅਤੇ ਗਲਤ ਅਨਸ਼ਰਾਂ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ ਅਤੇ ਪਿੰਡ ਨੂੰ ਬਚਾਉਣ ਲਈ ਪਿੰਡ ਦੇ ਨੌਜਵਾਨਾਂ ਨੂੰ ਆਪਣੀ ਜਾਨ ਦੇਣੀ ਪਈ। ਉਕਤ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਕਿੱਲੀ ਬੌਦਲਾਂ ਦੇ ਵਾਸੀਆਂ ਸਮੇਤ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ, ਇਟਲੀ ਤੇ ਸਪੇਨ ਤੋਂ ਬਾਅਦ ਫਰਾਂਸ 'ਚ ਕੋਰੋਨਾ ਨਾਲ 20 ਹਜ਼ਾਰ ਤੋਂ ਜ਼ਿਆਦਾ ਮੌਤਾਂ


author

Babita

Content Editor

Related News