ਛੱਤ ਸਾਫ ਕਰਦਿਆਂ ਵਾਪਰੀ ਅਣਹੋਣੀ, ਮੌਤ ਦੇ ਮੂੰਹ ''ਚ ਗਿਆ ਜਵਾਨ ਪੁੱਤ

Saturday, Nov 28, 2020 - 09:50 AM (IST)

ਛੱਤ ਸਾਫ ਕਰਦਿਆਂ ਵਾਪਰੀ ਅਣਹੋਣੀ, ਮੌਤ ਦੇ ਮੂੰਹ ''ਚ ਗਿਆ ਜਵਾਨ ਪੁੱਤ

ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਰਾਘੋਮਾਜਰਾ ਵਿਖੇ ਦੁਪਹਿਰ ਨੂੰ ਉਦੋਂ ਅਣਹੋਣੀ ਘਟਨਾ ਵਾਪਰੀ, ਜਦੋਂ ਇਕ ਨੌਜਵਾਨ ਦਾ ਛੱਤ ਸਾਫ ਕਰਦੇ ਹੋਏ ਹੱਥ ਛੱਤ ਨੇੜਿਓਂ ਲੰਘਦੀ ਬਿਜਲੀ ਦੀ ਤਾਰ ਨੂੰ ਲੱਗ ਗਿਆ।

ਇਹ ਵੀ ਪੜ੍ਹੋ : ਫ਼ੀਸਾਂ ਜਮ੍ਹਾਂ ਨਾ ਕਰਵਾਉਣ 'ਤੇ ਅਗਲੀ ਜਮਾਤ 'ਚ ਪ੍ਰਮੋਟ ਨਹੀਂ ਕੀਤੇ ਜਾਣਗੇ ਸਕੂਲੀ ਬੱਚੇ

ਹਾਦਸੇ ’ਚ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਅਮਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਵਿਸ਼ਾਲ ਕੁਮਾਰ (27) ਪੁੱਤਰ ਗੁਰਚਰਨ ਸਿੰਘ ਵਾਸੀ ਸ਼ਹੀਦ ਕੁਲਦੀਪ ਸਿੰਘ ਮਾਰਗ ਰਾਘੋਮਾਜਰਾ ਪਟਿਆਲਾ ਵਜੋਂ ਹੋਈ ਹੈ। ਵਿਸ਼ਾਲ ਦੀ ਮੌਤ ਤੋਂ ਬਾਅਦ ਗੁੱਸੇ ’ਚ ਆਏ ਪਰਿਵਾਰ ਵਾਲਿਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਇਸ ਹਾਦਸੇ ਲਈ ਪਾਵਰਕਾਮ ਨੂੰ ਜ਼ਿੰਮੇਵਾਰ ਦੱਸਿਆ ਅਤੇ ਇਸ ਅਣਗਹਿਲੀ ਲਈ ਸਬੰਧਿਤ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਮਿਊਰ ਕਤਲਕਾਂਡ ਮਾਮਲੇ 'ਚ ਜ਼ਬਰਦਸਤ ਮੋੜ, ਟੱਬਰ ਨੂੰ ਕਤਲ ਕਰਨ ਵਾਲੇ ਰਾਜੀਵ ਦੀ ਮਿਲੀ ਲਾਸ਼

ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਇੱਥੇ ਤਾਰਾਂ ਦਾ ਜਾਲ ਵਿਛਿਆ ਹੋਇਆ ਹੈ। ਕਈ ਵਾਰ ਕਹਿਣ ਦੇ ਬਾਵਜੂਦ ਇਸ ਤਾਰ ਨੂੰ ਦੂਰ ਕਰ ਕੇ ਨਹੀਂ ਲਾਇਆ ਗਿਆ। ਇਸ ਅਣਗਹਿਲੀ ਕਾਰਣ ਉਨ੍ਹਾਂ ਦਾ ਨੌਜਵਾਨ ਪੁੱਤ ਮੌਤ ਦੇ ਮੂੰਹ ’ਚ ਚਲਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਭੇੜੀਏ ਨੇ 4 ਦਿਨਾਂ ਤੱਕ ਕੁੜੀ ਨਾਲ ਕੀਤੀ ਦਰਿੰਦਗੀ, ਵਿਆਹੁਤਾ ਜੋੜਾ ਵੀ ਨਿਕਲਿਆ ਦਗ਼ੇਬਾਜ਼
 


author

Babita

Content Editor

Related News