ਅਮਰੀਕਾ ਤੋਂ ਆਈ ਬੁਰੀ ਖ਼ਬਰ : ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Friday, Jan 06, 2023 - 02:19 PM (IST)

ਅਮਰੀਕਾ ਤੋਂ ਆਈ ਬੁਰੀ ਖ਼ਬਰ : ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਦੌਰਾਨ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਜੋਧਾਂ (ਸਰੋਏ) : ਇੱਥੋਂ ਦੇ ਨਜ਼ਦੀਕੀ ਪਿੰਡ ਖੰਡੂਰ ਦੇ ਅਮਰੀਕਾ ਰਹਿੰਦੇ ਗੁਰਮੀਤ ਸਿੰਘ ਦਿਓਲ (36) ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਗੁਰਮੀਤ ਸਿੰਘ ਪਿਤਾ ਹਰਜਿੰਦਰ ਸਿੰਘ ਅਤੇ ਮਾਤਾ ਜਸਵੰਤ ਕੌਰ ਵਾਸੀ ਖੰਡੂਰ ਦਾ ਇਕਲੌਤਾ ਪੁੱਤਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਖੰਡੂਰ ਨੇ ਦੱਸਿਆ ਕਿ ਗੁਰਮੀਤ ਸਿੰਘ ਦਿਓਲ ਅਮਰੀਕਾ ਦੇ ਸ਼ਹਿਰ ਫਰਿਜਨੋ ਵਿਖੇ ਟਰੱਕ ਚਲਾ ਕੇ ਆਪਣੀ ਰੋਜ਼ੀ-ਰੋਟੀ ਦਾ ਹੀਲਾ-ਵਸੀਲਾ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਹੜਤਾਲ ਕਰਨ ਵਾਲੇ ਕੱਚੇ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਜਾਰੀ ਹੋ ਗਏ ਇਹ ਹੁਕਮ

ਉਹ ਪਿਛਲੇ 9 ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਫਰਿਜਨੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਅਤੇ ਆਪਣੇ ਹੀ ਟਰੱਕ 'ਤੇ ਡਰਾਈਵਰੀ ਦਾ ਕੰਮ ਕਰਦਾ ਸੀ। ਬੀਤੀ 3 ਜਨਵਰੀ ਨੂੰ ਜਦੋਂ ਉਹ ਸ਼ਿਕਾਗੋ ਤੋਂ ਸਲੀਨਾ ਸ਼ਹਿਰ ਦੇ ਨਜ਼ਦੀਕ ਜਾ ਰਿਹਾ ਸੀ ਤਾਂ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਜਾਣੋ ਕਿਹੜੇ-ਕਿਹੜੇ ਲਏ ਗਏ ਅਹਿਮ ਫ਼ੈਸਲੇ

ਇਸ ਹਾਦਸੇ ਦੌਰਾਨ ਗੁਰਮੀਤ ਸਿੰਘ ਦਿਓਲ ਦੀ ਮੌਤ ਹੋ ਗਈ। ਗੁਰਮੀਤ ਸਿੰਘ ਦਿਓਲ ਦੀ ਮੌਤ ਨਾਲ ਉਸ ਦੇ ਜੱਦੀ ਪਿੰਡ ਖੰਡੂਰ 'ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀ ਅਤੇ ਸਬੰਧੀ ਖੰਡੂਰ ਰਹਿੰਦੇ ਗੁਰਮੀਤ ਸਿੰਘ ਦਿਓਲ ਦੇ ਮਾਪਿਆਂ ਹਰਜਿੰਦਰ ਸਿੰਘ ਅਤੇ ਮਾਤਾ ਜਸਵੰਤ ਕੌਰ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।  

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News