ਦੋਸਤ ਦੀ ਨਵੀਂ i20 ਕਾਰ ਸੋਹਣੇ-ਸੁਨੱਖੇ ਮੁੰਡੇ ਲਈ ਬਣੀ ਕਾਲ, ਰੂਹ ਕੰਬਾ ਦੇਣ ਵਾਲਾ ਸੀ ਭਿਆਨਕ ਹਾਦਸਾ

Monday, Oct 09, 2023 - 02:14 PM (IST)

ਦੋਸਤ ਦੀ ਨਵੀਂ i20 ਕਾਰ ਸੋਹਣੇ-ਸੁਨੱਖੇ ਮੁੰਡੇ ਲਈ ਬਣੀ ਕਾਲ, ਰੂਹ ਕੰਬਾ ਦੇਣ ਵਾਲਾ ਸੀ ਭਿਆਨਕ ਹਾਦਸਾ

ਜਗਰਾਓਂ (ਮਾਲਵਾ) : ਲੁਧਿਆਣਾ ਤੋਂ ਆ ਰਹੇ 5 ਦੋਸਤਾਂ ਦੀ ਨਵੀਂ ਕਾਰ ਐਤਵਾਰ ਰਾਤ ਨੂੰ ਅਚਾਨਕ ਪੁਲ ਤੋਂ ਹੇਠਾਂ ਡਿੱਗ ਗਈ। ਕਿਸੇ ਅਣਗਹਿਲੀ ਕਾਰਨ ਵਾਪਰੇ ਇਸ ਦਰਦਨਾਕ ਹਾਦਸੇ 'ਚ ਇਕ ਦੋਸਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 4 ਦੋਸਤ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਰਹਿੰਦੇ 5 ਦੋਸਤ ਆਪਣੇ ਇਕ ਦੋਸਤ ਵੱਲੋਂ ਕੁੱਝ ਦਿਨ ਪਹਿਲਾਂ ਹੀ ਲਈ ਨਵੀਂ ਆਈ-20 ਕਾਰ 'ਤੇ ਲੁਧਿਆਣਾ ਤੋਂ ਜਗਰਾਓਂ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ : ਸੀਨੀਅਰ IAS ਦੀ ਚਹੇਤੀ ਮਹਿਲਾ ਦਾ ਮਾਮਲਾ ਵਿਜੀਲੈਂਸ ਦੇ ਰਡਾਰ ’ਤੇ, ਜਿੱਥੇ ਹੋਈ ਤਾਇਨਾਤੀ, ਉੱਥੇ ਹੀ ਮਿਲਦੀ ਰਹੀ

ਰਾਤ ਨੂੰ ਲਗਭਗ 12 ਵਜੇ ਦੇ ਕਰੀਬ ਜਗਰਾਓਂ ਦੇ ਅਲੀਗੜ੍ਹ ਪੁਲ ਨੇੜੇ ਰਾਜਾ ਢਾਬਾ ਪੁਲ ਦੇ ਉੱਪਰ ਉਨ੍ਹਾਂ ਦੀ ਕਾਰ ਕਿਸੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸੇ 'ਚ ਕਾਰ ਸਵਾਰ ਅੰਕਿਤ ਲੂਥਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ 4 ਜ਼ਖ਼ਮੀਆਂ ਨੂੰ ਜਗਰਾਓਂ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਆਨਲਾਈਨ ਲਾਟਰੀ ਪਾਉਣ ਵਾਲਿਆਂ ਲਈ ਵੱਡੀ ਖ਼ਬਰ, ਪੱਕੇ ਤੌਰ 'ਤੇ ਹੋਣ ਜਾ ਰਿਹਾ ਇਹ ਕੰਮ

ਹਸਪਤਾਲ 'ਚ ਜਤਿਨ ਬਾਂਸਲ, ਰਿੰਕਲ ਅਰੋੜਾ ਤੇ ਪੰਕੂ ਬਾਂਸਲ ਦੀ ਹਾਲਤ ਗੰਭੀਰ ਦੇਖਦਿਆਂ ਤਿੰਨਾਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ, ਜਦੋਂ ਕਿ ਚੌਥਾ ਜ਼ਖ਼ਮੀ ਜਗਰਾਓਂ ਦੇ ਨਿੱਜੀ ਹਸਪਤਾਲ ਅੰਦਰ ਹੀ ਜੇਰੇ ਇਲਾਜ ਹੈ। ਇਸ ਹਾਦਸੇ ਬਾਰੇ ਕੋਈ ਹੋਰ ਜਾਣਕਾਰੀ ਹਾਲੇ ਤੱਕ ਨਹੀਂ ਮਿਲੀ ਹੈ ਅਤੇ ਜ਼ਖਮੀਆਂ ਦੇ ਬਿਆਨ ਦੇਣ ਦੇ ਹਾਲਾਤ ਯੋਗ ਹੋਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਪਤਾ ਲੱਗ ਸਕੇਗੀ। ਇਸ ਹਾਦਸੇ ਦਾ ਕੋਈ ਚਸ਼ਮਦੀਦ ਗਵਾਹ ਵੀ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਹਾਦਸੇ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News