ਬਿਲਡਿੰਗ ਨਿਰਮਾਣ ਦਾ ਕੰਮ ਕਰਦੇ ਮਿਸਤਰੀ ਦੀ ਅਚਾਨਕ ਮੌਤ

Thursday, Sep 23, 2021 - 10:56 AM (IST)

ਬਿਲਡਿੰਗ ਨਿਰਮਾਣ ਦਾ ਕੰਮ ਕਰਦੇ ਮਿਸਤਰੀ ਦੀ ਅਚਾਨਕ ਮੌਤ

ਡਕਾਲਾ (ਨਰਿੰਦਰ) : ਕਸਬਾ ਬਲਬੇੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬਿਲਡਿੰਗ ਨਿਰਮਾਣ ਦਾ ਕੰਮ ਕਰ ਰਹੇ ਮਿਸਤਰੀ ਜਸਵਿੰਦਰ ਸਿੰਘ ਉਰਫ਼ ਹਿਮੰਤ (34) ਦੀ ਕੰਮ ਦੌਰਾਨ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਚੌਂਕੀ ਬਲਬੇੜਾ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਉਰਫ਼ ਹਿਮੰਤ (34) ਪੁੱਤਰ ਗਿਆਨ ਸਿੰਘ ਵਾਸੀ ਅਲੀਪੁਰ ਜੱਟਾਂ ਪਿਛਲੇ ਦੋ ਮਹੀਨਿਆਂ ਤੋਂ ਕਸਬੇ ਦੇ ਸਕੂਲ ਵਿਖੇ ਨਿਰਮਾਣ ਦਾ ਕੰਮ ਕਰ ਰਿਹਾ ਸੀ।

 ਬੀਤੀ ਸਵੇਰੇ ਜਦੋਂ ਉਹ ਸਕੂਲ ਦੇ ਨਵੇਂ ਬਣ ਰਹੇ ਕਮਰਿਆਂ ਵਿਖੇ ਟਾਇਲਾਂ ਲਗਾ ਰਿਹਾ ਸੀ ਤਾਂ ਅਚਾਨਕ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਚੌਕੀ ਬਲਬੇੜਾ ਇੰਚਾਰਜ ਗੁਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਇਸ ਘਟਨਾ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੇ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਮੌਤ ਦੇ ਕਾਰਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਸੀ। ਚੌਂਕੀ ਇੰਚਾਰਜ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਸ਼ੁਰੂ ਕੀਤੀ ਗਈ ਹੈ।


author

Babita

Content Editor

Related News