ਦੁਸਹਿਰੇ ਦਾ ਮੇਲਾ ਦੇਖਣ ਗਏ ਮੁੰਡੇ ਨਾਲ ਵੱਡੀ ਵਾਰਦਾਤ, ਸ਼ਮਸ਼ਾਨ ਘਾਟ ''ਚ ਲਟਕਦੀ ਮਿਲੀ ਲਾਸ਼

Wednesday, Oct 25, 2023 - 05:18 PM (IST)

ਦੁਸਹਿਰੇ ਦਾ ਮੇਲਾ ਦੇਖਣ ਗਏ ਮੁੰਡੇ ਨਾਲ ਵੱਡੀ ਵਾਰਦਾਤ, ਸ਼ਮਸ਼ਾਨ ਘਾਟ ''ਚ ਲਟਕਦੀ ਮਿਲੀ ਲਾਸ਼

ਬਰਨਾਲਾ (ਪੁਨੀਤ) : ਇੱਥੇ ਬੀਤੇ ਦਿਨ ਤਪਾ ਮੰਡੀ ਵਿਖੇ ਦੁਸਹਿਰੇ ਦਾ ਮੇਲਾ ਦੇਖਣ ਗਏ ਜਵਾਨ ਮੁੰਡੇ ਨਾਲ ਵੱਡੀ ਵਾਰਦਾਤ ਵਾਪਰੀ। ਅੱਜ ਸਵੇਰੇ ਉਸ ਦੀ ਲਾਸ਼ ਸ਼ਮਸ਼ਾਨਘਾਟ 'ਚ ਲਟਕਦੀ ਹੋਈ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਮੇਵਾ ਸਿੰਘ (20) ਉਰਫ਼ ਹਨੀ ਪੁੱਤਰ ਪਰਗਟ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ 'ਚ ਰਖਵਾ ਦਿੱਤਾ ਹੈ ਅਤੇ ਜਾਂਚ ਕਰਨ 'ਚ ਜੁੱਟ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਮੇਵਾ ਸਿੰਘ ਬੀਤੇ ਦਿਨ ਦੁਸਹਿਰੇ ਦਾ ਮੇਲਾ ਦੇਖਣ ਲਈ ਤਪਾ ਮੰਡੀ ਗਿਆ ਸੀ ਪਰ ਰਾਤ ਵੇਲੇ ਘਰ ਨਾ ਪਰਤਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਗੁਰਮੀਤ ਸਿੰਘ ਉਰਫ਼ ਪਿੰਕੀ ਕੈਟ ਦੀ ਮੌਤ, ਇਹ ਸੀ ਕਾਰਨ (ਵੀਡੀਓ)

ਪੂਰੇ ਪਰਿਵਾਰ ਨੇ ਰਾਤ ਨੂੰ ਵੀ ਉਸ ਦੀ ਭਾਲ ਕੀਤੀ। ਫਿਰ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਭਰਾ ਨੂੰ ਮਾਰ ਕੇ ਸ਼ਮਸ਼ਾਨਘਾਟ 'ਚ ਲਟਕਾ ਦਿੱਤਾ ਹੈ। ਜਦੋਂ ਪਰਿਵਾਰ ਨੇ ਦੇਖਿਆ ਤਾਂ ਮ੍ਰਿਤਕ ਦੀ ਲਾਸ਼ ਸ਼ਮਸ਼ਾਨਘਾਟ 'ਚ ਲਟਕ ਰਹੀ ਸੀ। ਪਰਿਵਾਰ ਵਾਲਿਆਂ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੇ ਮੇਵਾ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਫ਼ਾਹੇ 'ਤੇ ਲਟਕਾ ਦਿੱਤਾ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਜਿਸ ਢਿੱਡੋਂ ਜਨਮ ਲਿਆ, ਉਸੇ ਬਜ਼ੁਰਗ ਮਾਂ ਦੇ ਢਿੱਡ 'ਚ ਵਾਰ-ਵਾਰ ਮਾਰੇ ਚਾਕੂ, ਬੇਰਹਿਮੀ ਨਾਲ ਕੀਤਾ ਕਤਲ

ਇਸ ਸਬੰਧੀ ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਪੱਖੋ ਕਲਾਂ ਦੇ ਸਮਸ਼ਾਨਘਾਟ 'ਚ ਇੱਕ ਨੌਜਵਾਨ ਦੀ ਲਾਸ਼ ਲਟਕ ਰਹੀ ਹੈ। ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਉਨ੍ਹਾਂ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News