ਯੂਥ ਕਾਂਗਰਸੀਆਂ ਨੇ ਸਾੜੀਆਂ ਬਜਟ ਦੀਆਂ ਕਾਪੀਆਂ

Monday, Feb 05, 2018 - 01:48 AM (IST)

ਯੂਥ ਕਾਂਗਰਸੀਆਂ ਨੇ ਸਾੜੀਆਂ ਬਜਟ ਦੀਆਂ ਕਾਪੀਆਂ

ਧੂਰੀ, (ਸੰਜੀਵ ਜੈਨ)- ਯੂਥ ਕਾਂਗਰਸ ਵਿਧਾਨ ਸਭਾ ਹਲਕਾ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਯੂਥ ਕਾਂਗਰਸ ਦੇ ਵਰਕਰਾਂ ਨੇ ਐਤਵਾਰ ਨੂੰ ਕੱਕੜਵਾਲ ਚੌਕ ਵਿਖੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ।
ਇਸ ਮੌਕੇ ਯੂਥ ਕਾਂਗਰਸੀਆਂ ਨੇ ਕੁਝ ਸਮੇਂ ਲਈ ਕੱਕੜਵਾਲ ਚੌਕ ਵਿਖੇ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿੱਠੂ ਲੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ 'ਚ ਨਾਕਾਮ ਸਾਬਤ ਹੋਈ ਹੈ। ਲੋਕਾਂ ਨੂੰ 'ਅੱਛੇ ਦਿਨਾਂ' ਦਾ ਸੁਪਨਾ ਦਿਖਾ ਕੇ ਭਾਜਪਾ ਕੇਂਦਰ 'ਚ ਸੱਤਾ 'ਤੇ ਕਾਬਜ਼ ਤਾਂ ਹੋ ਗਈ ਪਰ 'ਅੱਛੇ ਦਿਨਾਂ' ਦੀ ਬਜਾਏ ਲੋਕਾਂ ਨੂੰ ਬੁਰੇ ਦਿਨ ਦੇਖਣੇ ਪੈ ਰਹੇ ਹਨ। ਮਹਿੰਗਾਈ ਸਿਖਰਾਂ 'ਤੇ ਹੈ। ਇਕ ਆਮ ਆਦਮੀ ਨੂੰ ਆਪਣੇ ਘਰ ਦਾ ਚੁੱਲ੍ਹਾ ਬਾਲਣ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਭਾਜਪਾ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਕਿਸੇ ਵੀ ਵਰਗ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ ਅਤੇ ਇਹ ਬਜਟ ਲੋਕ ਵਿਰੋਧੀ ਸਾਬਤ ਹੋਇਆ ਹੈ। 
ਇਸ ਮੌਕੇ ਯੂਥ ਇੰਚਾਰਜ ਕਿੰਦਾ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਹਰਚੰਦਪੁਰ, ਬਹਾਦਰ ਸਿੰਘ ਨੰਬਰਦਾਰ, ਸ਼ਮਸ਼ੇਰ ਸਿੰਘ ਕੰਧਾਰਗੜ੍ਹ, ਹਿਮਾਂਸ਼ੂ ਧੂਰੀ, ਹਰਜੀਤ ਬੱਬੀ, ਕੁਲਵਿੰਦਰ ਬਿੱਲਾ, ਵਿੱਕੀ ਗਿੱਲ, ਅਲੀ ਲੱਡਾ, ਲਵਲੀ ਸਿੰਘ, ਡਾ. ਮਨੂੰ ਸ਼ਾਰਦਾ ਅਤੇ ਸੌਰਵ ਧੂਰੀ ਆਦਿ ਵੀ ਮੌਜੂਦ ਸਨ।
ਲਹਿਰਾਗਾਗਾ, (ਜਿੰਦਲ, ਗਰਗ)— ਹਲਕਾ ਦਿੜ੍ਹਬਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ ਹੇਠ ਤਰਕ ਚੌਕ 'ਚ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਵੱਡਾ ਜੁਮਲਾ ਕਰਾਰ ਦਿੰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਦਿਮਾਗ 'ਚ ਚੋਣਾਂ ਹਨ। ਬਜਟ 'ਚ ਨੌਜਵਾਨਾਂ ਤੇ ਕਿਸਾਨਾਂ ਲਈ ਕੁਝ ਖ਼ਾਸ ਨਹੀਂ ਰੱਖਿਆ ਗਿਆ। ਨੌਜਵਾਨਾਂ ਤੇ ਕਿਸਾਨਾਂ ਲਈ ਵੱਖਰਾ ਬਜਟ ਬਣਾਉੁਣਾ ਚਾਹੀਦਾ ਸੀ।
ਇਸ ਮੌਕੇ ਪੁਸ਼ਪਿੰਦਰ ਗੁਰੂ ਯੂਥ ਇੰਚਾਰਜ ਦਿੜ੍ਹਬਾ, ਗੁਰਦੀਪ ਝੰਡੂ, ਗੁਰਦਾਸ ਗਾਗਾ, ਗੁਰਵਿੰਦਰ ਸੰਤ, ਰਾਜਿੰਦਰ ਗਾਗਾ, ਕਾਲੀ ਛਾਜਲੀ, ਰਾਜਵੀਰ ਖਡਿਆਲ, ਗਗਨ ਲਦਾਲ, ਜਸਵੀਰ ਵਿੱਕੀ, ਰਾਮ ਉੱਭਿਆ, ਵਿਕਾਸ ਖੇਤਲਾ (ਤਿੰਨੇ ਸਕੱਤਰ ਯੂਥ ਕਾਂਗਰਸ ਦਿੜ੍ਹਬਾ), ਸੰਦੀਪ ਗਾਗਾ, ਬਲਜੀਤ ਜੀਤੀ, ਜਗਤਾਰ ਜਨਾਲ, ਪ੍ਰਿਤਪਾਲ ਸੱਲਣ, ਬਘੇਰਾ ਛਾਜਲੀ ਬਲਾਕ ਸੰਮਤੀ ਪੰਚ, ਚਰਨਾ ਛਾਜਲਾ, ਜੀਵਨ ਸੰਗਤੀਵਾਲਾ, ਸੰਦੀਪ ਸੰਗਤਪੁਰਾ, ਜੀਤਾ, ਗੁਰਸੇਵਕ ਡਸਕਾ, ਹੈਪੀ ਸਿੱਧੂ, ਜਗਤਾਰ ਚੰਗਾਲੀਵਾਲਾ ਆਦਿ ਯੂਥ ਕਾਂਗਰਸੀ ਵਰਕਰ ਹਾਜ਼ਰ ਸਨ।


Related News