ਕਿਸਾਨਾਂ ਦੀ ਹੱਤਿਆ ''ਤੋਂ ਭੜਕੇ ਯੂਥ ਕਾਂਗਰਸੀਆਂ ਨੇ ਰੋਕੀ ਰੇਲਗੱਡੀ

06/09/2017 1:31:45 AM

ਸੁਜਾਨਪੁਰ,  (ਜੋਤੀ/ਆਦਿਤਿਆ,ਹੀਰਾ ਲਾਲ, ਸਾਹਿਲ, ਸ਼ਾਰਦਾ)- ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਕਿਸਾਨਾਂ ਦੀ ਹੱਤਿਆ ਦੇ ਵਿਰੋਧ 'ਚ ਯੂਥ ਕਾਂਗਰਸ ਵੱਲੋਂ ਪੰਜਾਬ ਭਰ 'ਚ ਅੱਜ ਕੀਤੇ ਗਏ ਰੇਲ ਰੋਕੋ ਅੰਦੋਲਨ ਤਹਿਤ ਸੁਜਾਨਪੁਰ ਯੂਥ ਕਾਂਗਰਸ ਪ੍ਰਧਾਨ ਤੋਸ਼ਿਤ ਮਹਾਜਨ ਦੀ ਅਗਵਾਈ 'ਚ ਦੁਪਹਿਰ ਤਿੰਨ ਵਜੇ ਦੇ ਕਰੀਬ ਪਠਾਨਕੋਟ ਤੋਂ ਊਧਮਪੁਰ ਕਟੜਾ ਜਾਣ ਵਾਲੀ ਰੇਲਗੱਡੀ ਨੂੰ ਸੁਜਾਨਪੁਰ ਰੇਲਵੇ ਸਟੇਸ਼ਨ 'ਤੇ ਰੋਕ ਕੇ ਰੇਲਗੱਡੀ ਦੇ ਸਾਹਮਣੇ ਖੜ੍ਹੇ ਹੋ ਕੇ ਕੇਂਦਰ ਤੇ ਮੱਧ ਪ੍ਰਦੇਸ਼ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। 
ਤੋਸ਼ਿਤ ਮਹਾਜਨ ਨੇ ਕਿਹਾ ਕਿ ਬੀਤੀ 6 ਜੂਨ ਨੂੰ ਮੰਦਸੌਰ 'ਚ ਭਾਜਪਾ ਸ਼ਾਸਨਕਾਲ 'ਚ ਪੁਲਸ ਵੱਲੋਂ ਨਿਹੱਥੇ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਨੇ ਅੰਗਰੇਜ਼ਾਂ ਦੇ ਸ਼ਾਸਨਕਾਲ 'ਚ ਹੋਏ ਜਲਿਆਂਵਾਲਾ ਬਾਗ ਦੀ ਘਟਨਾ ਤਾਜ਼ਾ ਕਰ ਦਿੱਤੀ। ਦੇਸ਼ ਦੇ ਅੰਨਦਾਤਾ 'ਤੇ ਗੋਲੀ ਚਲਾਉਣਾ ਦੁੱਖਦਾਈ ਤੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ। 
ਮਹਾਜਨ ਨੇ ਦੱਸਿਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ, ਜਦਕਿ ਸਥਾਨਕ ਮੁੱਖ ਮੰਤਰੀ ਇਸ ਨੂੰ ਕਾਂਗਰਸ ਪਾਰਟੀ ਦੇ ਨਾਲ ਜੋੜ ਰਹੇ ਹਨ, ਜਦਕਿ ਇਹ ਅੰਦੋਲਨ ਕਿਸਾਨ ਸੰਘ ਵੱਲੋਂ ਕੀਤਾ ਜਾ ਰਿਹਾ ਸੀ।  ਇਸ ਮੌਕੇ ਲੋਕ ਸਭਾ ਜਨਰਲ ਸਕੱਤਰ ਤਰੁਣ ਮਹਾਜਨ, ਅਸੈਂਬਲੀ ਜਨਰਲ ਸਕੱਤਰ ਸੰਮੀ ਭਗਤ, ਅਭਿਸ਼ੇਕ ਸ਼ਰਮਾ ਆਦਿ ਹਾਜ਼ਰ ਸਨ।


Related News