ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਯੂਥ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ

Wednesday, Jul 01, 2020 - 01:13 PM (IST)

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਵਿਖੇ ਅੱਜ ਯੂਥ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ 'ਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਭਾਰੀ ਗਿਣਤੀ ਹਿੱਸਾ ਲਿਆ ਅਤੇ ਖੋਤਾ ਰੇਹੜੀ ਤੇ ਸਵਾਰ ਹੋ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਟਰੈਕਟਰ ਨੂੰ ਧੱਕਾ ਲਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਅੱਜ ਦਾ ਸਾਡਾ ਪ੍ਰਦਰਸ਼ਨ ਕੇਂਦਰ ਸਰਕਾਰ ਖ਼ਿਲਾਫ਼ ਹੈ ਜੋ ਕਿ ਆਏ ਦਿਨ ਤੇਲ ਦੀਆਂ ਕੀਮਤਾਂ ਵਧਾ ਰਹੀ ਹੈ ਆਮ ਵਰਗ ਹੀ ਨਹੀਂ ਸਗੋਂ ਹੁਣ ਤਾਂ ਜੋ ਸਾਨੂੰ ਅੰਨ ਪੈਦਾ ਕਰ ਕੇ ਦਿੰਦਾ ਹੈ ਕਿਸਾਨ ਉਸ ਦੇ ਲਈ ਵੀ ਔਖਾ ਹੋ ਗਿਆ, ਕਿਉਂਕਿ ਹਰ ਸਮੇਂ ਕਿਸਾਨਾਂ ਨੂੰ ਡੀਜ਼ਲ ਅਤੇ ਪੈਟਰੋਲ ਦੀ ਵਰਤੋਂ ਦੀ ਜ਼ਰੂਰਤ ਪੈਂਦੀ ਹੈ।

PunjabKesariਇਸ ਸਮੇਂ ਆਏ ਦਿਨ ਤੇਲ ਦੇ ਭਾਅ ਵੱਧ ਰਹੇ ਹਨ ਅਤੇ ਤੇਲ ਦੇ ਭਾਅ ਵੱਧਣ ਦੇ ਕਾਰਨ ਕਿਸਾਨ ਕੀ ਕਰੇਗਾ। ਕਿਸਾਨ ਅਤੇ ਇਸ ਦੇ ਨਾਲ ਹੀ ਆਮ ਵਰਗ ਦੇ ਵਿਅਕਤੀ ਵੀ ਇਸ ਮੋਦੀ ਦੇ ਵਧਾਏ ਹੋਏ ਤੇਲ ਦੇ ਬੋਝ ਥੱਲੇ ਦਬੇ ਹੋਏ ਹਨ। ਇਸ ਮਹਾਮਾਰੀ ਦੇ ਚੱਲਦੇ ਸਗੋਂ ਤੇਲ ਦੀਆਂ ਕੀਮਤਾਂ ਘਟਾਉਣਾ ਤਾਂ ਕੀ, ਆਏ ਦਿਨ ਤੇਲ ਵਧਾ ਰਹੇ ਹਨ।

ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ

PunjabKesari

ਦੱਸਣਯੋਗ ਹੈ ਕਿ ਇਸ ਤੋਂ ਵਧੀਆ ਤਾਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੀ ਵਧੀਆ ਸੀ, ਜਿਨ੍ਹਾਂ ਨੇ ਹਰ ਸਮੇਂ ਹਰ ਵਰਗ ਦੀ ਸੋਚੀ ਅਤੇ ਉਸੇ ਤਰ੍ਹਾਂ ਤੇਲ ਦੀ ਕੀਮਤਾਂ ਨੂੰ ਵੀ ਘਟਾ ਕੇ ਰੱਖਿਆ ਜਦੋਂ ਦੀ ਮੋਦੀ ਸਰਕਾਰ ਰਹੀ ਹੈ ਤਾਂ ਕਿਸੇ ਨਾ ਕਿਸੇ ਵਰਗ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਅਸੀਂ ਪੁਤਲਾ ਸਾੜ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਤੇਲ ਦੀਆਂ ਕੀਮਤਾਂ ਨਾ ਘਟੀਆਂ ਤਾਂ ਯੂਥ ਕਾਂਗਰਸ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?

PunjabKesari


Shyna

Content Editor

Related News