ਯੂਥ ਕਾਂਗਰਸ ਆਗੂਆਂ ਨੇ ਸੰਘ ਦੇ ਮੁਖੀ ਦਾ ਪੁਤਲਾ ਫੂਕਿਆ
Sunday, Feb 18, 2018 - 07:28 AM (IST)

ਪੱਟੀ, (ਲਵਲੀ)- ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਯੂਥ ਕਾਂਗਰਸ ਆਗੂਆਂ ਨੇ ਪੱਟੀ ਵਿਖੇ ਸੰਘ ਦੇ ਮੁਖੀ ਮੋਹਨ ਭਾਗਵਤ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਸੋਨੂੰ ਤੇ ਸੀਨੀਅਰ ਕਾਂਗਰਸੀ ਆਗੂ ਮੋਨੂੰ ਸ਼ਰਮਾ ਹਰੀਕੇ ਨੇ ਕਿਹਾ ਕਿ ਮੋਹਨ ਭਾਗਵਤ ਵੱਲੋਂ ਫੌਜ ਸਬੰਧੀ ਦਿੱਤੇ ਗਏ ਬਿਆਨ ਦੀ ਉਹ ਅਤੇ ਉਨ੍ਹਾਂ ਦੇ ਸਾਥੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਨ। ਸੰਘ ਮੁਖੀ ਦਾ ਬਿਆਨ ਹਰ ਭਾਰਤੀ ਦਾ ਨਿਰਾਦਰ ਹੈ ਕਿਉਂਕਿ ਇਸ ਬਿਆਨ 'ਚ ਦੇਸ਼ ਲਈ ਜਾਨਾਂ ਵਾਰਨ ਵਾਲੇ ਫੌਜੀਆਂ ਦਾ ਨਿਰਾਦਰ ਹੋਇਆ ਹੈ।
ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਭਾਗਵਤ ਨੂੰ ਫੌਜ ਤੇ ਸ਼ਹੀਦਾਂ ਦਾ ਨਿਰਾਦਰ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ ਅਤੇ ਦਿੱਤੇ ਅਪਮਾਨਜਨਕ ਬਿਆਨ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਸਮੂਹ ਕਾਂਗਕਸ ਆਗੂਆਂ ਨੇ ਮੋਹਨ ਭਾਰਗਵ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੋਨੀ ਦਿਆਲ ਪ੍ਰਧਾਨ, ਜੱਸ ਲਾਲਪੁਰਾ, ਰੇਸ਼ਮ ਸਿੰਘ, ਗੁਰਬਾਜ਼ ਸਿੰਘ ਤੇ ਭੋਲਾ ਸਿੰਘ ਤਰਨਤਾਰਨ ਤੋਂ ਇਲਾਵਾ ਯੂਥ ਕਾਂਗਰਸ ਵਰਕਰ ਹਾਜ਼ਰ ਸਨ।