ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਤਬੀਅਤ ਅਚਾਨਕ ਵਿਗੜੀ

Sunday, Jun 10, 2018 - 12:05 PM (IST)

ਬਨੂੜ (ਗੁਰਪਾਲ)-ਯੂਥ ਕਾਂਗਰਸ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਅਥਾਹ ਵਾਧੇ ਵਿਰੁੱਧ 'ਭਾਰਤ ਬਚਾਓ ਜਨ ਅੰਦੋਲਨ' ਦੌਰਾਨ ਕੱਢੀ ਗਈ ਵਿਸ਼ਾਲ ਟਰੈਕਟਰ ਰੋਸ ਰੈਲੀ ਦੌਰਾਨ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦੀ ਅਚਾਨਕ ਤਬੀਅਤ ਖਰਾਬ ਹੋ ਗਈ, ਜਿਸ ਕਾਰਨ  ਰੈਲੀ ਵਿਚ ਹਫੜਾ-ਦਫੜੀ ਮਚ ਗਈ। ਯੂਥ ਥਾਂਗਰਸ ਵਲੋਂ ਅੱਜ ਬਨੂੜ ਨੇੜਲੇ ਪਿੰਡ ਅਜੀਜਪੁਰ ਤੋਂ ਕੱਢੀ ਗਈ ਵਿਸ਼ਾਲ ਟਰੈਕਟਰ ਰੋਸ ਰੈਲੀ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਉਸ ਸਮੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਖੁਦ ਟਰੈਕਟਰ ਚਲਾਉਣ ਲੱਗ ਪਏ ਤੇ ਉਨ੍ਹਾਂ ਨਾਲ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਬੈਠੇ ਸਨ ਤੇ ਪਿੱਛੇ ਟਰਾਲੀ ਵਿਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦਰ ਯਾਦਵ, ਸੂਬਾ ਪ੍ਰਧਾਨ ਅਮਰਪ੍ਰੀਤ ਲਾਲੀ, ਯੂਥ ਆਗੂ ਮਿਲਟੀ ਕੰਬੋਜ, ਗਗਨਦੀਪ ਜੌਲੀ ਜਲਾਲਪੁਰ, ਖਜ਼ਾਨ ਸਿੰਘ ਹੁਲਕਾ, ਦੀਦਾਰ ਸਿੰਘ ਦੌਣਕਲਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਸਵਾਰ ਸਨ ਕਿ ਅਚਾਨਕ ਸੂਬਾ ਯੂਥ ਪ੍ਰਧਾਨ ਦੀ ਤਬੀਅਤ ਖਰਾਬ ਹੋ ਗਈ ਤੇ ਵਰਕਰ ਉਨ੍ਹਾਂ ਨੂੰ ਕਾਰ ਵਿਚ ਬਿਠਾ ਰੋਸ ਰੈਲੀ ਤੋਂ ਲੈ ਕੇ ਚਲੇ ਗਏ। ਇਸ ਨਾਲ ਇਕ ਵਾਰ ਤਾਂ ਹਫੜਾ-ਦਫੜੀ ਮਚ ਗਈ।


Related News