ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਪਤਨੀ ਦੀ ਮੌਤ ਨੇ ਚੀਰ ਛੱਡਿਆ ਦਿਲ, ਅੰਤਿਮ ਸੰਸਕਾਰ ਮਗਰੋਂ ਖਾਧੀ ਜ਼ਹਿਰ

Thursday, Nov 12, 2020 - 10:18 AM (IST)

ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਪਤਨੀ ਦੀ ਮੌਤ ਨੇ ਚੀਰ ਛੱਡਿਆ ਦਿਲ, ਅੰਤਿਮ ਸੰਸਕਾਰ ਮਗਰੋਂ ਖਾਧੀ ਜ਼ਹਿਰ

ਮੋਗਾ (ਵਿਪਨ) : ਗਰਭਵਤੀ ਪਤਨੀ ਦੀ ਮੌਤ ਨੇ ਪਤੀ ਦਾ ਦਿਲ ਚੀਰ ਛੱਡਿਆ ਅਤੇ ਪਤਨੀ ਦਾ ਵਿਛੋੜਾ ਨਾ ਸਹਾਰਦੇ ਹੋਏ ਉਸ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ 11 ਮਹੀਨੇ ਪਹਿਲਾਂ ਪਹਿਲਾਂ ਪਿੰਡ ਦੀ ਹੀ ਕੁੜੀ ਨਾਲ ਮ੍ਰਿਤਕ ਨੌਜਵਾਨ ਦਾ ਪ੍ਰੇਮ ਵਿਆਹ ਹੋਇਆ ਸੀ ਅਤੇ ਦੋਵੇਂ ਬਹੁਤ ਪਿਆਰ ਭਰੀ ਜ਼ਿੰਦਗੀ ਬਿਤਾ ਰਹੇ ਸਨ।

ਇਹ ਵੀ ਪੜ੍ਹੋ : ਗੰਦੇ ਇਰਾਦੇ ਪੂਰੇ ਨਾ ਹੋਣ 'ਤੇ ਅੱਲ੍ਹੜ ਕੁੜੀ ਦੇ ਮੂੰਹ 'ਚ ਤੁੰਨਿਆ ਕੱਪੜਾ, ਮਰਿਆ ਸਮਝ ਥਾਣੇ ਪੁੱਜਾ 2 ਬੱਚਿਆਂ ਦਾ ਪਿਓ

PunjabKesari

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ 7 ਮਹੀਨਿਆਂ ਦੀ ਗਰਭਵਤੀ ਸੀ। ਬੀਤੇ ਦਿਨ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਬਾਅਦ 'ਚ ਪਤਨੀ ਦਾ ਵਿਛੋੜਾ ਨਾ ਸਹਾਰਦੇ ਹੋਏ ਉਕਤ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੀ ਇਸ 'ਕਿਸਾਨ ਜੱਥੇਬੰਦੀ' ਨੇ ਠੁਕਰਾਇਆ ਕੇਂਦਰ ਦਾ ਸੱਦਾ, ਦਿੱਤੇ ਵੱਡੇ ਤਰਕ

PunjabKesari

ਇਸ ਤੋਂ ਬਾਅਦ ਪਰਿਵਾਰ ਅਤੇ ਪੂਰੇ ਇਲਾਕੇ 'ਚ ਸੋਗ ਵਾਲਾ ਮਾਹੌਲ ਛਾ ਗਿਆ। ਇਸ ਬਾਰੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਚਾਹੁੰਦੇ। ਉੱਥੇ ਹੀ ਬਾਘਾਪੁਰਾਣਾ ਦੇ ਐਸ. ਐਚ. ਓ. ਹਰਮਨਜੀਤ ਨੇ ਦੱਸਿਆ ਕਿ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਅਤੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਨੇ ਜਤਾਈ ਉਮੀਦ, ਗੱਲਬਾਤ ਮਗਰੋਂ ਬਹਾਲ ਹੋ ਸਕਣਗੀਆਂ ਰੁਕੀਆਂ ਰੇਲ ਸੇਵਾਵਾਂ


author

Babita

Content Editor

Related News