ਰੱਬ ਦਾ ਕਹਿਰ, ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ ਨਾਲ ਇਹ ਕੀ ਭਾਣਾ ਵਾਪਰ ਗਿਆ
Tuesday, Feb 04, 2025 - 05:32 PM (IST)
 
            
            ਫਰੀਦਕੋਟ (ਜਗਤਾਰ) : ਜ਼ਿਲ੍ਹੇ ਦੇ ਪਿੰਡ ਮੜਾਕ ਦੇ ਵਸਨੀਕ ਨੌਜਵਾਨ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ 29 ਸਾਲਾ ਸੁਖਪ੍ਰੀਤ ਸਿੰਘ ਮੁਹਾਰ ਉਰਫ਼ ਨਿੱਕਾ ਪੁੱਤਰ ਸਿਕੰਦਰ ਸਿੰਘ ਬੀਤੀ 18 ਜੂਨ 2024 ਨੂੰ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਗਿਆ ਸੀ। ਉਹ ਉੱਥੇ ਐਡਮਿੰਟਨ ਵਿਚ ਰਹਿ ਰਿਹਾ ਸੀ। ਸੁਖਪ੍ਰੀਤ ਸਿੰਘ ਦਾ ਦੋ ਸਾਲ ਪਹਿਲਾਂ ਪਵਨਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ ਜੋ ਕੈਨੇਡਾ ਦੀ ਪੱਕੀ ਵਸਨੀਕ ਹੈ। ਸੁਖਪ੍ਰੀਤ ਸਿੰਘ ਦੇ ਪਰਿਵਾਰ ਵਿਚ ਉਸਦੇ ਮਾਤਾ-ਪਿਤਾ ਤੋਂ ਇਲਾਵਾ ਇਕ ਵੱਡਾ ਭਰਾ ਹਰਪ੍ਰੀਤ ਸਿੰਘ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜਾਕ ਸਣੇ ਸੁਖਪ੍ਰੀਤ ਸਿੰਘ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਵਿਚ ਹੋਣ ਜਾ ਰਹੀ ਵੱਡੀ ਕਾਰਵਾਈ, ਤਿਆਰ ਕੀਤੀ ਗਈ ਸੂਚੀ
ਮ੍ਰਿਤਕ ਸੁਖਪ੍ਰੀਤ ਸਿੰਘ ਦੀ ਪਤਨੀ ਪਵਨਪ੍ਰੀਤ ਕੌਰ ਪੀ.ਆਰ. ਕੈਨੇਡਾ ਵਿਖੇ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਸੁਖਪ੍ਰੀਤ ਸਿੰਘ ਦੇ ਘਰ ਦੀ ਸਥਿਤੀ ਆਰਥਿਕ ਤੌਰ 'ਤੇ ਬਹੁਤੀ ਠੀਕ ਨਹੀਂ ਹੈ ਅਤੇ ਭਾਰਤ ਸਰਕਾਰ ਤੋਂ ਉਹ ਮੰਗ ਕਰਦੇ ਹਨ ਕਿ ਮ੍ਰਿਤਕ ਸੁਖਪ੍ਰੀਤ ਸਿੰਘ ਦੀ ਡੈੱਡ ਬਾਡੀ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣੇ ਨੌਜਵਾਨ ਪੁੱਤ ਦੀ ਆਖਰੀ ਰਸਮਾਂ ਕਰ ਸਕਣ।
ਇਹ ਵੀ ਪੜ੍ਹੋ : ਕੁਦਰਤ ਦਾ ਕਰਿਸ਼ਮਾ... ਪਿੰਡ ਰਿਉਂਦ ਕਲਾਂ ਦੇ ਅਰਮਾਨ ਨਾਲ ਹੋਏ ਚਮਤਕਾਰ ਬਾਰੇ ਸੁਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                            