ਕੈਨੇਡੀਅਨ ਪੁਲਸ ਮੁਲਾਜ਼ਮ ਹਰਿੰਦਰ ਸੋਹੀ ਨੂੰ ਕੀਤਾ ਗਿਆ Demote ! ਜਾਣੋ ਕੀ ਰਹੀ ਵਜ੍ਹਾ

Monday, Feb 09, 2026 - 03:30 PM (IST)

ਕੈਨੇਡੀਅਨ ਪੁਲਸ ਮੁਲਾਜ਼ਮ ਹਰਿੰਦਰ ਸੋਹੀ ਨੂੰ ਕੀਤਾ ਗਿਆ Demote ! ਜਾਣੋ ਕੀ ਰਹੀ ਵਜ੍ਹਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਪੀਲ ਰੀਜਨਲ ਪੁਲਸ ਦੇ ਸਾਰਜੈਂਟ ਹਰਿੰਦਰ ਸੋਹੀ ਨੂੰ ਨਵੰਬਰ 2024 ਵਿੱਚ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਾਰਨ ਸਜ਼ਾ ਵਜੋਂ 6 ਮਹੀਨਿਆਂ ਲਈ ਡਿਮੋਟ ਕਰ ਦਿੱਤਾ ਗਿਆ ਹੈ।

ਓਂਟਾਰੀਓ ਪੁਲਸ ਆਰਬਿਟਰੇਸ਼ਨ ਐਂਡ ਐਡਜੂਡੀਕੇਸ਼ਨ ਕਮਿਸ਼ਨ ਨੇ ਫੈਸਲਾ ਸੁਣਾਇਆ ਹੈ ਕਿ ਸੋਹੀ ਨੂੰ 6 ਮਹੀਨਿਆਂ ਲਈ ਫਸਟ ਕਲਾਸ ਕਾਂਸਟੇਬਲ ਦੇ ਰੈਂਕ 'ਤੇ ਰੱਖਿਆ ਜਾਵੇਗਾ। ਇਸ ਮਿਆਦ ਤੋਂ ਬਾਅਦ, ਉਹ ਦੁਬਾਰਾ ਆਪਣੇ ਪੁਰਾਣੇ ਰੈਂਕ ਅਤੇ ਪੂਰੀ ਤਨਖਾਹ 'ਤੇ ਵਾਪਸ ਆ ਜਾਵੇਗਾ।

ਜਾਂਚ ਵਿੱਚ ਪਾਇਆ ਗਿਆ ਕਿ ਅਧਿਕਾਰੀ ਦਾ ਅਜਿਹਾ ਵਿਵਹਾਰ ਪੁਲਸ ਦੀ ਪੇਸ਼ੇਵਰਤਾ ਅਤੇ ਜਨਤਕ ਭਰੋਸੇ ਨੂੰ ਠੇਸ ਪਹੁੰਚਾਉਣ ਵਾਲਾ ਸੀ। ਇਹ ਵੀ ਸਾਹਮਣੇ ਆਇਆ ਕਿ ਸੋਹੀ ਇਸ ਘਟਨਾ ਤੋਂ ਦੋ ਹਫ਼ਤੇ ਪਹਿਲਾਂ ਟੋਰਾਂਟੋ ਵਿੱਚ ਹੋਏ ਇੱਕ ਹੋਰ ਪ੍ਰਦਰਸ਼ਨ ਵਿੱਚ ਵੀ ਸਰਗਰਮ ਸੀ।

ਹਿੰਦੂ ਭਾਈਚਾਰੇ ਨੇ ਇਸ ਫੈਸਲੇ ਨੂੰ ਬਹੁਤ ਨਰਮ ਦੱਸਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਕੈਨੇਡੀਅਨ ਆਰਗੇਨਾਈਜ਼ੇਸ਼ਨ ਫਾਰ ਹਿੰਦੂ ਹੈਰੀਟੇਜ ਐਜੂਕੇਸ਼ਨ ਨੇ ਕਿਹਾ ਕਿ ਸੋਹੀ ਨੂੰ ਦਿੱਤੀ ਗਈ ਇਹ ਮਾਮੂਲੀ ਸਜ਼ਾ ਭਾਈਚਾਰੇ ਦੇ ਮੂੰਹ 'ਤੇ ਚਪੇੜ ਵਾਂਗ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੇ ਵਿਵਹਾਰ ਲਈ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਸੀ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੋਇਆ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ ਅਤੇ ਇਸ ਵਿੱਚ ਕੁਝ ਲੋਕਾਂ ਨੇ ਮੰਦਰ ਦੇ ਅੰਦਰ ਦਾਖਲ ਹੋ ਕੇ ਵੀ ਹਮਲਾ ਕੀਤਾ ਸੀ, ਜਿਸ ਕਾਰਨ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।


author

Harpreet SIngh

Content Editor

Related News