ਨਾਭਾ 'ਚ ਵੱਡੀ ਵਾਰਦਾਤ, ਡਿਊਟੀ ਤੋਂ ਪਰਤ ਰਹੇ ਪੰਜਾਬ ਪੁਲਸ ਦੇ ਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢ-ਟੁੱਕ
Sunday, Sep 18, 2022 - 12:19 PM (IST)

ਨਾਭਾ (ਖੁਰਾਣਾ, ਭੂਪਾ) : ਨਾਭਾ ਵਿਖੇ ਪੁਲਸ ਕਾਂਸਟੇਬਲ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੇ ਕਾਂਸਟੇਬਲ ਅਨਿਲ ਪਾਲ ਨੂੰ ਹਥਿਆਰਾਂ ਨਾਲ 4-5 ਹਮਲਾਵਰਾਂ ਨੇ ਸਿਰ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਨਾਭਾ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ- ਨਸ਼ੇ ਵਿਰੁੱਧ ਸੰਗਰੂਰ ਪੁਲਸ ਦੀ ਵੱਡੀ ਕਾਰਵਾਈ, ASI ਸਸਪੈਂਡ, 11 ਪੁਲਸ ਮੁਲਾਜ਼ਮਾਂ ’ਤੇ ਡਿੱਗੀ ਗਾਜ
ਇਸ ਮੌਕੇ ਜ਼ਖ਼ਮੀ ਕਾਂਸਟੇਬਲ ਅਨਿਲ ਪਾਲ ਨੇ ਕਿਹਾ ਕਿ ਮੈਂ ਤਾਂ ਆਪਣੀ ਡਿਊਟੀ ਕਰ ਕੇ ਵਾਪਸ ਘਰ ਪਰਤ ਰਿਹਾ ਸੀ । ਜਿਸ ਦੌਰਾਨ ਉਹ ਕੁਝ ਸਾਮਾਨ ਲੈਣ ਲਈ ਰਸਤੇ ’ਚ ਰੁਕਿਆ ਅਤੇ ਜਦੋਂ ਉਸ ਨੇ ਕੁਝ ਨੌਜਵਾਨਾਂ ਨੂੰ ਆਪਣੇ ਮੋਟਰਸਾਈਕਲ ਤੋਂ ਪਿੱਛੇ ਹੱਟਣ ਨੂੰ ਕਿਹਾ ਤਾਂ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਤੇਜ਼ਧਾਰ ਤਲਵਾਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ । ਇਸ ਦੇ ਨਾਲ ਹੀ ਪੁਲਸ ਕਾਂਸਟੇਬਲ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਪੀੜਤ ਦੇ ਪਿਤਾ ਧਰਮਪਾਲ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਇਹ ਹਮਲਾਵਰ ਕੌਣ ਸਨ। ਇਸ ਮੌਕੇ ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ, ਜੋ ਯੋਗ ਕਾਰਵਾਈ ਹੋਵੇਗੀ ਅਮਲ ’ਚ ਲਿਆਵਾਂਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।