ਪੁਲਸ ਨੇ ਨੌਜਵਾਨ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ

06/26/2023 4:20:07 PM

ਚੰਡੀਗੜ੍ਹ, 25 ਜੂਨ (ਸੁਸ਼ੀਲ) : ਟਰਾਂਸਪੋਰਟ ਏਰੀਏ 'ਚ ਹੈਰੋਇਨ ਵੇਚਣ ਵਾਲੇ ਨੌਜਵਾਨ ਨੂੰ ਪੁਲਸ ਨੇ ਸੈਕਟਰ-26 ਸਥਿਤ ਪੁਲਸ ਲਾਈਨ ਕੋਲ ਦਬੋਚ ਲਿਆ, ਜਿਸਦੀ ਪਛਾਣ ਬਾਪੂਧਾਮ ਨਿਵਾਸੀ ਅੰਕਿਤ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ 25.8 ਗ੍ਰਾਮ ਹੈਰੋਇਨ ਬਰਾਮਦ ਹੋਈ। ਸੈਕਟਰ-26 ਥਾਣਾ ਪੁਲਸ ਨੇ ਹੈਰੋਇਨ ਜ਼ਬਤ ਕਰ ਕੇ ਮੁਲਜ਼ਮ ਅੰਕਿਤ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ।

ਅਦਾਲਤ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਸੈਕਟਰ-26 ਥਾਣਾ ਇੰਚਾਰਜ ਮਨਿੰਦਰ ਦੀ ਅਗਵਾਈ 'ਚ ਬਾਪੂ ਧਾਮ ਚੌਂਕੀ ਇੰਚਾਰਜ ਸਤੀਸ਼ ਕੁਮਾਰ ਪੁਲਸ ਟੀਮ ਨਾਲ ਪੁਲਸ ਲਾਈਨ ਦੇ ਬਾਹਰ ਗਸ਼ਤ ਕਰ ਰਹੇ ਸਨ। ਪੁਲਸ ਲਾਈਨ ਦੇ ਗੇਟ ਨੰਬਰ-4 ਕੋਲ ਬਾਪੂਧਾਮ ਵਲੋਂ ਆ ਰਿਹਾ ਨੌਜਵਾਨ ਵਾਪਸ ਜਾਣ ਲੱਗਾ।

ਪੁਲਸ ਟੀਮ ਨੂੰ ਸ਼ੱਕ ਹੋਇਆ ਅਤੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਭੱਜਣ ਲੱਗਾ ਤਾਂ ਪੁਲਸ ਟੀਮ ਨੇ ਥੋੜ੍ਹੀ ਦੂਰ ਜਾ ਕੇ ਦਬੋਚ ਲਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮ ਇਕ ਗ੍ਰਾਮ ਹੈਰੋਇਨ 4 ਹਜ਼ਾਰ ਰੁਪਏ ਵਿਚ ਵੇਚਦਾ ਸੀ। ਪੁਲਸ ਮੁਲਜ਼ਮ ਤੋਂ ਪਤਾ ਕਰ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਲੈ ਕੇ ਆਉਂਦਾ ਸੀ।
 


Babita

Content Editor

Related News