ਯੂਥ ਅਕਾਲੀ ਦਲ ਨੇ ਐਲਾਨੇ 14 ਸੀਨੀਅਰ ਮੀਤ ਪ੍ਰਧਾਨ

07/31/2021 2:48:27 PM

ਮਾਨਸਾ (ਸੰਦੀਪ ਮਿੱਤਲ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਾਰਟੀ ਸਰਗਰਮੀਆਂ ਵਧਾਉਂਦਿਆਂ ਅੱਜ ਅਰਵਿੰਦ ਨਗਰ ਦਫਤਰ ਸਥਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਹਲਕਾ ਇੰਚਾਰਜ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਅਤੇ ਐੱਸ.ਜੀ.ਪੀ.ਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੀ ਅਗਵਾਈ ਹੇਠ 14 ਸੀਨੀਅਰ ਮੀਤ ਪ੍ਰਧਾਨ ਹਲਕਾ ਮਾਨਸਾ ਦੀ ਸੂਚੀ ਜਾਰੀ ਕੀਤੀ। ਇਹ ਸੂਚੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਵਲੋਂ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਪਾਰਟੀ ਦੇ ਬਾਕੀ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ।

ਚਹਿਲ ਨੇ ਕਿਹਾ ਕਿ ਅਕਾਲੀ ਦਲ ਲੋਕ ਹਿੱਤਾਂ ਦੀ ਅਗਵਾਈ ਕਰਦੇ ਹੋਏ ਅੱਗੇ ਵੱਧ ਰਿਹਾ ਹੈ ਅਤੇ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਦਿਆਂ ਹੀ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੂੰ ਮਾਣ ਸਤਿਕਾਰ ਬਖਸ਼ਿਆ ਜਾਵੇਗਾ। ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਅਤੇ ਲਾਰਿਆਂ ਤੋਂ ਆਮ ਲੋਕ ਅੱਕ ਚੁੱਕੇ ਹਨ ਅਤੇ ਹੁਣ ਉਹ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਜਿਸ ਦਾ ਏਜੰਡਾ ਸਿਰਫ ਤੇ ਸਿਰਫ ਵਿਕਾਸ ਕਰਨਾ ਹੀ ਹੈ। ਅਕਾਲੀ ਦਲ ਵਲੋਂ ਐਲਾਨੇ ਸੀਨੀਅਰ ਮੀਤ ਪ੍ਰਧਾਨ ਹਲਕਾ ਮਾਨਸਾ ਦੇ ਅਹੁਦੇਦਾਰਾਂ ਵਿਚੋਂ ਬਿਰਕਮ ਅਰੋੜਾ, ਹਰਬੰਸ ਸਿੰਘ ਗੋਲੋ, ਸਾਬਕਾ ਕੌਂਸਲਰ ਜਗਰਾਜ ਸਿੰਘ ਦਰਾਕਾ, ਮਨਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ ਸਮਰਾ, ਨਿਰਮਲਜੀਤ ਸਿੰਘ ਸਮਰਾ, ਹਰਦੀਪ ਸਿੰਘ ਨੰਬਰਦਾਰ, ਰਾਜਿੰਦਰ ਸਿੰਘ ਜਿੰਦਰੀ, ਕਰਮਵੀਰ ਸਿੰਘ ਗੱਗੀ ਮਾਨ, ਨਿਰਜੋਤ ਸਿੰਘ ਨੀਟਾ, ਰਾਜਪਾਲ ਸਿੰਘ, ਕੌਂਸਲਰ ਰਾਜ ਕੁਮਾਰ ਰਾਜਾ, ਅਮਰਜੀਤ ਸਿੰਘ ਕੋਚੀ ਅਤੇ ਰਾਜਿੰਦਰ ਕੁਮਾਰ ਅਰੋੜਾ ਦਾ ਨਾਂ ਸ਼ਾਮਿਲ ਹੈ। ਚਹਿਲ ਨੇ ਦੱਸਿਆ ਕਿ ਪਾਰਟੀ ਵਲੋਂ ਛੇਤੀ ਹੀ ਬਾਕੀ ਅਹੁਦੇਦਾਰ ਐਲਾਨ ਕੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।


Gurminder Singh

Content Editor

Related News